ਆਈ ਤਾਜ਼ਾ ਵੱਡੀ ਖਬਰ
ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨਾਂ ਨੇ ਪੱਕੇ ਮੋਰਚੇ ਲਾਏ ਹੋਏ ਹਨ । ਬਹੁਤ ਸਾਰੇ ਕਿਸਾਨ ਇਸ ਸੰਘਰਸ਼ ਦੌਰਾਨ ਸ਼ਹੀਦ ਵੀ ਹੋ ਗਏ ਹਨ ਪਰ ਫਿਰ ਵੀ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਅੰਦੋਲਨ ਜਾਰੀ ਹੈ, ਉਥੇ ਹੀ ਕਿਸਾਨਾਂ ਵਲੋਂ ਬੀਜੇਪੀ ਲੀਡਰਾਂ ਦਾ ਵਿਰੋਧ ਜਾਰੀ ਹੈ। ਜਿਸਦੇ ਚਲਦਿਆਂ ਲਖੀਮਪੁਰ ਵਿਚ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਅਜਿਹੀ ਘਟਨਾ ਵਾਪਰੀ ਜਿਸਦਾ ਕੋਈ ਯਕੀਨ ਨਹੀਂ ਕਰ ਸਕਦੇ। ਲਖੀਮਪੁਰ ਵਿਚ ਭਾਜਪਾਈਆਂ ਵਲੋਂ ਕਿਸਾਨਾਂ ਨੂੰ ਦਰੜਿਆ ਗਿਆ, ਜਿਸ ਵਿਚ ਕਈ ਕਿਸਾਨਾਂ ਦੀ ਮੌਤ ਦੇ ਨਾਲ ਨਾਲ ਕਈ ਜ਼ਖਮੀ ਵੀ ਹੋ ਗਏ।
ਦੇਸ਼ ਭਰ ਵਿੱਚ ਰੋਸ ਹੈ, ਪਰ ਇਸੀ ਦੌਰਾਨ ਲਗਾਤਾਰ ਲਖੀਮਪੁਰ ਖੀਰੀ ਵਿਚ ਸਿਆਸਤਦਾਨ ਪਹੁੰਚ ਰਹੇ ਨੇ, ਕਿਸਾਨਾਂ ਨੂੰ ਦਰੜਨ ਵਾਲੇ ਭਾਜਪਾਈਆਂ ਨੂੰ ਸਜ਼ਾ ਦਿਵਾਉਣ ਲਈ ‘ਆਪ’ ਦੇ ਵਫ਼ਦ ਨੂੰ ਯੂਪੀ ਪੁਲਿਸ ਵੱਲੋਂ ਗਿ੍ਫਤਾਰ ਕੀਤੇ ਜਾਣ ਦੇ ਵਿਰੋਧ ਵਿਚ ‘ਆਪ’ ਸਰਗਰਮ ਨਜ਼ਰ ਆ ਰਹੀ ਹੈ। ਦਰਅਸਲਾ ਹਲਕਾ ਰਾਮਪੁਰਾ ਫੂਲ ਦੇ ਇੰਚਾਰਜ ਬਲਕਾਰ ਸਿੰਘ ਸਿੱਧੂ ਸਮੇਤ ਹਲਕਾ ਰਾਮਪੁਰਾ ਫੂਲ ਦੀ ਸਮੁੱਚੀ ਟੀਮ ਰਾਜਪਾਲ ਦੇ ਘਰ ਵੱਲ ਕੂਚ ਕਰਨ ਦੇ ਨਾਲ ਨਾਲ ਰੋਸ ਮੁਜ਼ਾਹਰੇ ਲਈ ਰਵਾਨਾ ਹੋਈ ਹੈ।
ਇਸ ਦੌਰਾਨ ਸਿੱਧੂ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਹਿਬ ਵਿਖੇ ਹੋਣ ਵਾਲੇ 14ਵੇਂ ਸੂਬਾ ਪੱਧਰੀ ਇਨਾਮ ਵੰਡ ਸਮਾਗਮ ਵਿਚ ਜਾਣ ਦੀ ਥਾਂ ਉਹ ਚੰਡੀਗੜ੍ਹ ਰਾਜ ਭਵਨ ‘ਤੇ ਰੋਸ ਮੁਜ਼ਾਹਰੇ ਵਿਚ ਜਾਣਗੇ। ਬਲਕਾਰ ਸਿੱਧੂ ਨੇ ਇਹ ਵੀ ਕਿਹਾ ਕਿ ਉਸ ਨੂੰ ਇਸ ਪੋ੍ਗਰਾਮ ਵਿਚ ‘ਲਾਈਫ ਟਾਈਮ ਅਚੀਵਮੈਂਟ ਸਟੇਟ ਐਵਾਰਡ’ ਨਾਲ ਸਨਮਾਨਤ ਕੀਤਾ ਜਾਣਾ ਸੀ ਪਰ ਉਹ ਹੁਣ ਨਹੀਂ ਜਾਣਗੇ। ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ‘ਕਿਸਾਨ ਦਾ ਪੁੱਤਰ ਹਾਂ, ਮੈਨੂੰ ਤੇ ਮੇਰੀ ਪਾਰਟੀ ਨੂੰ ਕਿਸਾਨ ਹਿੱਤ ਪਹਿਲਾਂ ਹਨ, ਉਹ ਕਿਸਾਨਾਂ ਤੇ ਮਜ਼ਦੂਰਾਂ ਲਈ ਹਰ ਕੁਰਬਾਨੀ ਕਰਨ ਨੂੰ ਤਿਆਰ ਹਨ।
ਜ਼ਿਕਰਯੋਗ ਹੈ ਕਿ ਲਖੀਮਪੁਰ ਘਟਨਾ ਨੂੰ ਲੈ ਕੇ ਦੇਸ਼ ਭਰ ਵਿੱਚ ਰੋਸ ਹੈ, ਤੇ ਸਿਆਸਤਦਾਨਾਂ ਦੇ ਨਾਲ ਨਾਲ ਸਮਾਜ ਸੇਵੀ ਉਥੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ, ਉਥੇ ਹੀ ਨਵੇਂ ਐਲਾਨ ਵੀ ਕੀਤੇ ਜਾ ਰਹੇ ਨੇ। ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਨਵੇਂ ਐਲਾਨ ਵੀ ਕੀਤੇ ਜਾ ਰਹੇ ਹਨ।
Previous Postਇੰਡੀਆ ਚ ਆਇਆ ਭੁਚਾਲ ਕੰਬੀ ਧਰਤੀ ਪਈਆਂ ਭਾਜੜਾਂ – ਤਾਜਾ ਵੱਡੀ ਖਬਰ
Next Postਯੋਗਰਾਜ ਸਿੰਘ ਦੇ ਬੇਟੇ ਮਸ਼ਹੂਰ ਕ੍ਰਿਕਟਰ ਯੁਵਰਾਜ ਸਿੰਘ ਬਾਰੇ ਆਈ ਇਹ ਵੱਡੀ ਤਾਜਾ ਖਬਰ