ਚੋਟੀ ਦੇ ਮਸ਼ਹੂਰ ਕਬੱਡੀ ਖਿਡਾਰੀ ਦੀ ਅਚਾਨਕ ਹੋਈ ਮੌਤ, ਦੇਸ਼ ਵਿਦੇਸ਼ ਚ ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਸਾਡੇ ਦੇਸ਼ ਦੇ ਅੰਦਰ ਪੰਜਾਬ ਇਕ ਅਜਿਹਾ ਸੂਬਾ ਹੈ ਜਿਸ ਦੇ ਲੋਕ ਇੰਨੇ ਜ਼ਿਆਦਾ ਮਿਹਨਤ ਨਾਲ ਭਰਪੂਰ ਹਨ ਕਿ ਉਨ੍ਹਾਂ ਦਾ ਚਰਚਾ ਪੂਰੀ ਦੁਨੀਆਂ ਦੇ ਵਿਚ ਹੁੰਦਾ ਹੈ। ਪੰਜਾਬੀ ਹੁਣ ਤੱਕ ਜਿਥੇ ਵੀ ਗਏ ਹਨ ਉਨ੍ਹਾਂ ਨੇ ਆਪਣੀ ਹਿੰਮਤ ਦੇ ਸਦਕਾ ਕਾਮਯਾਬੀ ਦੇ ਅਜਿਹੇ ਝੰਡੇ ਗੱਡੇ ਹਨ ਜਿਨ੍ਹਾਂ ਦੇ ਨਿਸ਼ਾਨ ਅਜੇ ਤੱਕ ਵੀ ਝੂਲ ਰਹੇ ਹਨ। ਪੰਜਾਬ ਦੀ ਧਰਤੀ ਨੇ ਕਈ ਅਜਿਹੇ ਅਨਮੋਲ ਹੀਰੇ ਪੈਦਾ ਕੀਤੇ ਜਿਨਾਂ ਨੇ ਆਪਣੀ ਮਿਹਨਤ ਦੇ ਸਦਕਾ ਪੰਜਾਬ ਦਾ ਨਾਮ ਵਿਦੇਸ਼ਾਂ ਦੀ ਧਰਤੀ ‘ਤੇ ਵੀ ਰੌਸ਼ਨ ਕੀਤਾ।

ਪਰ ਅਜਿਹਾ ਹੀ ਇੱਕ ਚਮਕਦਾ ਹੋਇਆ ਸਿਤਾਰਾ ਜਿਸ ਨੇ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਸਿਖਰਾਂ ਤੱਕ ਪਹੁੰਚਾਉਣ ਦੀ ਇਕ ਵੱਡੀ ਸ਼ੁਰੂਆਤ ਕੀਤੀ ਸੀ ਉਹ ਹੁਣ ਖੁਦ ਇਸ ਸੰਸਾਰ ਨੂੰ ਅਲਵਿਦਾ ਆਖ ਬੇਗਾਨਾ ਹੋ ਗਿਆ। ਬਹੁਤ ਹੀ ਦੁਖੀ ਹਿਰਦੇ ਵਾਲੀ ਗੱਲ ਹੈ ਕਿ ਪੰਜਾਬ ਅਤੇ ਕਬੱਡੀ ਦੀ ਦੁਨੀਆ ਦਾ ਸੁਪਰ ਸਟਾਰ ਖਿਡਾਰੀ ਦਰਸ਼ਨ ਸਿੰਘ ਸੂਬੀ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 60 ਵਰ੍ਹਿਆਂ ਦੀ ਸੀ ਅਤੇ ਉਸ ਨੇ ਆਪਣੇ ਜੀਵਨ ਦਾ ਆਖਰੀ ਸਾਹ ਅਮਰੀਕਾ ਵਿਖੇ ਲਿਆ।

ਦਰਸ਼ਨ ਸਿੰਘ ਸੂਬੀ ਆਪਣੇ ਸਮੇਂ ਦਾ ਨੈਸ਼ਨਲ ਸਟਾਈਲ ਅਤੇ ਪੰਜਾਬ ਸਟਾਈਲ ਕਬੱਡੀ ਖੇਡ ਦਾ ਇਕ ਚਮਕਦਾ ਹੋਇਆ ਖਿਡਾਰੀ ਸੀ। ਜਿਸ ਨੇ ਸੰਨ 1971 ਤੋਂ ਲੈ ਕੇ 1982 ਤੱਕ ਆਪਣੀ ਖੇਡ ਦੇ ਜ਼ਰੀਏ ਦਰਸ਼ਕਾਂ ਦੇ ਦਿਲਾਂ ਉਤੇ ਰਾਜ ਕੀਤਾ। ਉਹ ਪਿੰਡ ਜਖੇਪਲ ਦੀ ਕਬੱਡੀ ਟੀਮ ਦਾ ਸਭ ਤੋਂ ਵਧੀਆ ਧਾਵੀ ਸੀ ਅਤੇ ਕਿਸੇ ਸਮੇਂ ਇਸ ਟੀਮ ਦੀ ਪੂਰੇ ਪੰਜਾਬ ਦੇ ਵਿੱਚ ਤੂ-ਤੀ ਬੋਲਦੀ ਸੀ। ਜਲੰਧਰ ਦੇ ਸਪੋਰਟਸ ਸਕੂਲ ਦੇ ਵਿੱਚ ਪੜ੍ਹਦੇ ਹੋਏ ਸਾਲ 1977 ਵਿੱਚ ਅੰਮ੍ਰਿਤਸਰ ਵਿਖੇ 23 ਵੀਂ ਸਕੂਲ ਨੈਸ਼ਨਲ ਗੇਮਸ ਹੋਈਆਂ ਸਨ।

ਜਿਨ੍ਹਾਂ ਦੇ ਵਿਚ ਸੂਬੀ ਦੀ ਬਦੌਲਤ ਹੀ ਪੰਜਾਬ ਚੈਂਪੀਅਨ ਬਣਿਆ ਸੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਕਪਤਾਨੀ ਕਰਦੇ ਹੋਏ ਉਸ ਨੇ ਕੁੱਲ ਹਿੰਦ ਅੰਤਰ ਯੂਨੀਵਰਸਿਟੀ ਕਬੱਡੀ ਚੈਂਪੀਅਨਸ਼ਿਪ ਖੇਡੀ ਸੀ। ਦੁਨੀਆਂ ਦੇ ਜਾਣੇ ਮਾਣੇ ਕਬੱਡੀ ਖਿਡਾਰੀ ਬਲਵਿੰਦਰ ਸਿੰਘ ਫਿੱਡੂ ਅਤੇ ਹਰਪ੍ਰੀਤ ਸਿੰਘ ਬਾਵਾ ਉਸਦੇ ਗੂੜੇ ਦੋਸਤ ਸਨ। ਦਰਸ਼ਨ ਸਿੰਘ ਸੂਬੀ ਦੀ ਹੋਈ ਮੌਤ ਦੇ ਉਪਰ ਪਿੰਡ ਜਖੇਪਲ ਦੇ ਜੰਮਪਲ ਅਤੇ ਉੱਘੇ ਪੰਜਾਬੀ ਗਾਇਕ ਪੰਮੀ ਬਾਈ, ਬਲਜੀਤ ਸਿੰਘ ਸਿੱਧੂ ਅਤੇ ਕਈ ਹੋਰ ਉੱਘੀਆਂ ਸ਼ਖਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।