ਆਈ ਤਾਜਾ ਵੱਡੀ ਖਬਰ
ਵਿਸ਼ਵ ਭਰ ਦੇ ਵਿੱਚ ਕਰੋਨਾ ਦਾ ਕਹਿਰ ਵਧਿਆ ਹੋਇਆ ਹੈ ਇਸੇ ਤਰ੍ਹਾਂ ਭਾਰਤ ਦੇਸ਼ ਦੇ ਵਿੱਚ ਵੀ ਕਰੋਨਾ ਦਾ ਪ੍ਰਕੋਪ ਲਗਾਤਾਰ ਵੱਧ ਰਿਹਾ ਹੈ। ਜਿਸ ਤੇ ਰੋਕਥਾਮ ਲਈ ਸਰਕਾਰਾਂ ਵੱਲੋਂ ਨਵੇਂ ਨਿਯਮ ਵੀ ਬਣਾਏ ਜਾ ਰਹੇ ਹਨ ਅਤੇ ਕਰੋਨਾ ਤੋਂ ਬਚਣ ਲਈ ਲੋਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ। ਕਰੋਨਾ ਮਹਾਮਾਰੀ ਦੇ ਚਲਿਆਂ ਦੇਸ਼ ਦੇ ਵਿੱਚ ਆਕਸੀਜਨ ਦੀ ਕਮੀ ਵੀ ਪਾਈ ਜਾ ਰਹੀ ਹੈ ਜਿਸ ਕਾਰਨ ਹਾਲਾਤ ਬਹੁਤ ਗੰਭੀਰ ਬਣੇ ਹੋਏ ਹਨ। ਇਸੇ ਤਰ੍ਹਾਂ ਹੁਣ ਇੱਕ ਖੁਸ਼ੀ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਨੂੰ ਸੁਣ ਕੇ ਤੁਸੀਂ ਖੁਸ਼ ਹੋ ਜਾਵੋਗੇ ਅਤੇ ਇਹਨਾਂ ਲੋਕਾਂ ਦੀ ਪ੍ਰਸੰਸਾ ਕਰੋਗੇ।
ਦਰਅਸਲ ਅਕਸ਼ੇ ਕੁਮਾਰ ਨੇ ਗੌਤਮ ਗੰਭੀਰ ਵੱਲੋਂ ਚਲਾਈ ਜਾ ਰਹੀ ਫਾਊਂਡੇਸ਼ਨ ਦੀ ਮਦਦ ਕੀਤੀ ਹੈ। ਇਸ ਸਬੰਧੀ ਅਕਸ਼ੇ ਕੁਮਾਰ ਦਾ ਧੰਨਵਾਦ ਕਰਨ ਲਈ ਗੌਤਮ ਗੰਭੀਰ ਨੇ ਵੀ ਟਵੀਟ ਕੀਤਾ। ਉਹਨਾਂ ਨੇ ਆਪਣੇ ਟਵੀਟ ਵਿੱਚ ਲਿਖਿਆ ‘ਇਸ ਸਮੇਂ ਵਿਚ ਹਰ ਮਦਦ ਉਮੀਦ ਦੀ ਕਿਰਨ ਹੈ। ਇਸ ਦੇ ਗੰਭੀਰ ਲਿਖੇ ਹਨ ਗੰਭੀਰ ਫਾਉਂਡੇਸ਼ਨ ਲਈ ਇਕ ਕਰੋੜ ਰੁਪਏ ਦੇਣ ਲਈ ਤੁਹਾਡਾ ਧੰਨਵਾਦ। ਧੰਨਵਾਦ ਦੇ ਨਾਲ ਉਨ੍ਹਾਂ ਨੇ ਇਹ ਵੀ ਲਿਖਿਆ ਕਿ ਇਸ ਨਾਲ ਲੋੜਵੰਦਾਂ ਲਈ ਭੋਜਨ, ਆਕਸੀਜਨ ਅਤੇ ਦਵਾਈਆਂ ਦਾ ਪ੍ਰਬੰਧ ਕੀਤਾ ਜਾਵੇਗਾ।’ ਦੱਸ ਦਈਏ ਕਿ ਅਕਸ਼ੈ ਕੁਮਾਰ ਦੇ ਵੱਲੋਂ ਇਸ ਟਵੀਟ ਦਾ ਜਵਾਬ ਦਿੱਤਾ ਗਿਆ ਅਤੇ ਜਵਾਬ ਦੇ ਵਿੱਚ ਉਨ੍ਹਾਂ ਨੇ ਲਿਖਿਆ ਕਿ ‘ਇਹ ਅਸਲ ਮੁਸ਼ਕਲ ਸਮਾਂ ਹੈ।
ਇਸ ਗੱਲ ਤੋਂ ਬਾਅਦ ਉਨ੍ਹਾਂ ਨੇ ਲਿਖਿਆ ਕਿ ਮੈਨੂੰ ਖੁਸ਼ੀ ਹੈ ਕਿ ਮੈਂ ਮਦਦ ਕਰ ਸਕਦਾ ਹੈ। ਉਹਨਾਂ ਨੇ ਇਸ ਟਵੀਟ ਦੇ ਵਿੱਚ ਉਮੀਦ ਵੀ ਜਤਾਈ ਹੈ ਅਤੇ ਲਿਖਿਆ ਕਿ ਉਮੀਦ ਹੈ ਕਿ ਅਸੀਂ ਜਲਦੀ ਹੀ ਇਸ ਸਮੇਂ ਤੋਂ ਬਾਹਰ ਆਵਾਂਗੇ। ਮਹਿਫੂਜ਼ ਰਹੋ।’ ਦੱਸਿਆ ਕਿ ਇਨ੍ਹਾਂ ਟਵਿਟਸ ਤੋਂ ਬਾਅਦ ਅਤੇ ਅਕਸ਼ੈ ਕੁਮਾਰ ਦੇ ਵੱਲੋਂ ਕੀਤੀ ਗਈ ਮਦਦ ਲਈ ਬਹੁਤ ਸਾਰੇ ਲੋਕ ਉਹਨਾਂ ਦੀ ਪ੍ਰਸੰਸਾ ਕਰ ਰਹੇ ਹਨ। ਇਸ ਤੋਂ ਇਲਾਵਾ ਲੋਕਾਂ ਨੇ ਇਹ ਵੀ ਸਲਾਹ ਦਿੱਤੀ ਹੈ ਕਿ ਹੋਰ ਅਦਾਕਾਰਾਂ ਨੂੰ ਅਕਸ਼ੈ ਕੁਮਾਰ ਤੋਂ ਕੁੱਝ ਸਿੱਖਣਾ ਚਾਹੀਦਾ ਹੈ। ਦੱਸ ਦਈਏ ਕਿ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਅਕਸ਼ੇ ਕੁਮਾਰ ਕਰੋਨਾ ਸਕਰਾਤਮਕ ਪਾਏ ਗਈ ਸੀ।
ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਤੇ ਇਕ ਪੋਸਟ ਰਾਹੀਂ ਸਾਂਝੀ ਕੀਤੀ ਸੀ। ਉਨ੍ਹਾਂ ਨੇ ਜਾਣਕਾਰੀ ਦੇਣ ਤੋਂ ਬਾਅਦ ਇਹ ਵੀ ਕਿਹਾ ਸੀ ਕਿ ਜੋ ਲੋਕ ਉਨ੍ਹਾਂ ਦੇ ਸੰਪਰਕ ਵਿਚ ਆਏ ਹਨ ਉਹ ਵੀ ਆਪਣਾ ਧਿਆਨ ਰੱਖਣ। ਜਿਸ ਤੋਂ ਕੁਝ ਦਿਨ ਬਾਦ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਹਾਲਤ ਨੂੰ ਗੰਭੀਰ ਦੇਖਦੇ ਹਾਂ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
Previous Postਹੁਣੇ ਹੁਣੇ ਗੁਰਦਵਾਰਾ ਸ੍ਰੀ ਹੇਮਕੁੰਟ ਸਾਹਿਬ ਤੋਂ ਆਈ ਇਹ ਵੱਡੀ ਤਾਜਾ ਖਬਰ
Next Postਪੰਜਾਬ ਚ ਵਿਆਹਾਂ ਚ ਬੰਦਿਆਂ ਦੀ ਗਿਣਤੀ ਤੇ ਲੱਗੀ ਪਾਬੰਦੀ ਦੇ ਬਾਅਦ ਆਈ ਇਹ ਵੱਡੀ ਖਬਰ