ਤਾਜਾ ਵੱਡੀ ਖਬਰ
ਸੜਕੀ ਆਵਾਜਾਈ ਮੰਤਰਾਲੇ ਵੱਲੋਂ ਜਿਥੇ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਬਹੁਤ ਸਾਰੇ ਸੁਰੱਖਿਆ ਦੇ ਇੰਤਜਾਮ ਕੀਤੇ ਜਾਂਦੇ ਹਨ ਅਤੇ ਬਹੁਤ ਸਾਰੇ ਨਿਯਮ ਲਾਗੂ ਕੀਤੇ ਜਾਂਦੇ ਹਨ। ਉਥੇ ਹੀ ਵਾਹਨ ਚਾਲਕਾਂ ਵਾਸਤੇ ਵੀ ਉਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਕਰ ਦਿੱਤੀ ਜਾਂਦੀ ਹੈ। ਜਿਸ ਸਦਕਾ ਵਾਪਰਨ ਵਾਲੇ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕੇ ਅਤੇ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚਾਅ ਕੀਤਾ ਜਾ ਸਕੇ। ਪਰ ਕੁਝ ਲੋਕਾਂ ਦੀ ਅਣਗਹਿਲੀ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਸੜਕ ਹਾਦਸੇ ਵਾਪਰ ਜਾਂਦੇ ਹਨ। ਜਿਨ੍ਹਾਂ ਦੀ ਚਪੇਟ ਵਿੱਚ ਆਉਣ ਕਾਰਨ ਬਹੁਤ ਸਾਰੇ ਪਰਿਵਾਰਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੁੰਦਾ ਹੈ। ਅਜਿਹੇ ਹਾਦਸਿਆਂ ਦਾ ਸ਼ਿਕਾਰ ਹੋਣ ਤੇ ਕਈ ਪਰਿਵਾਰਾਂ ਵਿੱਚ ਖੁਸ਼ੀਆਂ ਗਮ ਵਿੱਚ ਤਬਦੀਲ ਹੋ ਜਾਂਦੀਆਂ ਹਨ। ਆਏ ਦਿਨ ਹੀ ਵਾਪਰਨ ਵਾਲੇ ਭਿਆਨਕ ਸੜਕ ਹਾਦਸਿਆਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ।
ਹੁਣ ਚਾਈਂ ਚਾਈਂ ਭਰਾ ਦਾ ਵਿਆਹ ਵੇਖਣ ਜਾ ਰਹੀਆਂ ਤਿੰਨ ਸਕੀਆਂ ਭੈਣਾਂ ਦੇ ਸੁਹਾਗ ਉਜੜ ਗਏ ਹਨ ਅਤੇ ਖ਼ੁਸ਼ੀਆਂ ਗ਼ਮ ਵਿਚ ਤਬਦੀਲ ਹੋ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਤੋਂ ਸਾਹਮਣੇ ਆਇਆ ਹੈ। ਜਿੱਥੇ ਚੁਰੂ ਜਿਲ੍ਹੇ ਦੇ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇਕ ਪਰਵਾਰ ਦੀਆਂ ਤਿੰਨ ਧੀਆਂ ਦੇ ਸੁਹਾਗ ਉਜੜ ਗਏ ਹਨ ਜਿੱਥੇ ਤਿੰਨ ਸਕੇ ਸਾਢੂਆ ਸਮੇਤ 4 ਲੋਕਾਂ ਦੀ ਮੌਤ ਹੋਈ ਹੈ।
ਦੱਸ ਦਈਏ ਕਿ ਇਹ ਭਿਆਨਕ ਸੜਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਸਭ ਜੀਜੇ ਆਪਣੇ ਦੋ ਸਾਲਿਆਂ ਦੇ ਵਿਆਹ ਤੇ ਸ਼ਾਮਲ ਹੋਣ ਲਈ ਆਏ ਸਨ। ਜਿੱਥੇ ਇੱਕ ਬਲੈਰੋ ਗੱਡੀ ਵਿੱਚ ਉਹ ਆਪਣੇ ਸਾਲੇ ਦੇ ਵਿਆਹ ਤੋਂ ਬਾਅਦ ਦੀਆਂ ਰਸਮਾਂ ਨਿਭਾਉਣ ਲਈ ਉਸਦੇ ਸਹੁਰੇ ਘਰ ਜਾ ਰਹੇ ਸਨ।
ਗੱਡੀ ਵਿੱਚ ਜਿੱਥੇ ਤਿੰਨੇ ਜੀਜੇ ਆਪਣੇ ਸਾਲੇ ਨਾਲ ਅਤੇ ਚਾਚੇ ਦੇ ਲੜਕੇ ਦੇ ਨਾਲ ਮੌਜੂਦ ਸਨ। ਇਹ ਬਲੈਰੋ ਗੱਡੀ ਟ੍ਰਾਲੀ ਨਾਲ ਟਕਰਾ ਗਈ। ਦੋਵੇਂ ਲਾੜੇ ਬਚ ਗਏ ਅਤੇ ਤਿੰਨ ਜੀਜੇ ਸਮੇਤ 4 ਲੋਕਾਂ ਦੀ ਘਟਨਾ ਸਥਾਨ ਤੇ ਮੌਤ ਹੋ ਗਈ। ਇਸ ਘਟਨਾ ਦੀ ਖਬਰ ਘਰ ਪਹੁੰਚਦੇ ਹੀ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਅਤੇ ਸਾਰੇ ਪ੍ਰਵਾਰ ਵਿੱਚ ਚੀਕ-ਚਿਹਾੜਾ ਮਚ ਗਿਆ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਮੁਰਦਾਘਰ ਵਿਚ ਰਖਵਾ ਦਿੱਤਾ ਗਿਆ ਹੈ।
Home ਤਾਜਾ ਖ਼ਬਰਾਂ ਚਾਈਂ ਚਾਈਂ ਭਰਾ ਦਾ ਵਿਆਹ ਦੇਖਣ ਜਾ ਰਹੀਆਂ 3 ਸਕੀਆਂ ਭੈਣਾਂ ਦੇ ਉਜੜੇ ਸੁਹਾਗ , ਖੁਸ਼ੀਆਂ ਬਦਲੀਆਂ ਮਾਤਮ ਚ
Previous Postਪੰਜਾਬ: ਲਾਲਚੀ ਸੋਹਰਿਆਂ ਕਰਦੇ ਸਨ ਧੀ ਨੂੰ ਦਾਜ ਲਈ ਤੰਗ ਪ੍ਰੇਸ਼ਾਨ, ਮਾਪਿਆਂ ਨੇ ਪੂਰੀ ਕਰ ਲਈ ਸੀ ਮੰਗ ਪਰ ਆਇਆ ਅਜਿਹਾ ਫੋਨ
Next Postਪੰਜਾਬ ਦੇ ਸਾਬਕਾ CM ਕੈਪਟਨ ਅਮਰਿੰਦਰ ਨੂੰ ਬਣਾਇਆ ਗਿਆ ਮਹਾਰਾਸ਼ਟਰ ਦਾ ਗਵਰਨਰ