ਚਲ ਰਹੇ ਕਿਸਾਨ ਧਰਨੇ ਚ ਅਚਾਨਕ ਵੱਡਾ ਹਾਦਸਾ ਹੋਣੋ ਟਲਿਆ, ਪਈਆਂ ਭਾਜੜਾਂ

ਆਈ ਤਾਜ਼ਾ ਵੱਡੀ ਖਬਰ 

ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿੱਥੇ ਦੇਸ਼ ਭਰ ਦੇ ਕਿਸਾਨਾਂ ਵੱਲੋਂ ਇਕਜੁੱਟ ਹੋ ਕੇ ਇਕ ਸਾਲ ਤੋਂ ਵੀ ਵਧੇਰੇ ਲੰਮਾ ਸਮਾਂ ਦਿੱਲੀ ਦੀਆਂ ਸਰਹੱਦਾਂ ਤੇ ਸੰਘਰਸ਼ ਕੀਤਾ ਗਿਆ। ਉਥੇ ਹੀ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਸੰਘਰਸ਼ ਨੂੰ ਦੇਖਦੇ ਹੋਏ ਇਹਨਾਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਗਿਆ। ਕਿਸਾਨਾਂ ਦੀ ਜਿੱਥੇ ਇਸ ਕਿਸਾਨੀ ਸੰਘਰਸ਼ ਵਿਚ ਜਿੱਤ ਹੋਈ ਉੱਥੇ ਹੀ ਉਨ੍ਹਾਂ ਨੂੰ ਇਹ ਜਿੱਤ ਬਹੁਤ ਸਾਰੇ ਕਿਸਾਨਾਂ ਦੀ ਸ਼ਹੀਦੀ ਤੋਂ ਬਾਅਦ ਮਿਲੀ। ਹੁਣ ਚੱਲ ਰਹੇ ਧਰਨੇ ਦੌਰਾਨ ਅਚਾਨਕ ਵੱਡਾ ਹਾਦਸਾ ਹੋਣੋਂ ਟਲਿਆ ਹੈ ਜਿੱਥੇ ਭਾਜੜਾ ਪਈਆਂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਜਿੱਥੇ ਫਗਵਾੜਾ ਦੇ ਵਿੱਚ ਗੰਨਾ ਮਿੱਲ ਵੱਲੋਂ ਕਿਸਾਨਾਂ ਦੀ ਗੰਨੇ ਦੀ ਫਸਲ ਨੂੰ ਲੈ ਕੇ ਬਕਾਏ ਦੀ ਕਿਸ਼ਤ ਸੰਬੰਧੀ ਜਿਥੇ ਕਿਸਾਨਾਂ ਵੱਲੋਂ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਉਥੇ ਹੀ ਪਿਛਲੇ ਕਈ ਦਿਨਾਂ ਤੋਂ ਲਗਾਏ ਗਏ ਇਸ ਧਰਨੇ ਦੇ ਚਲਦਿਆਂ ਹੋਇਆਂ ਆਵਾਜਾਈ ਨੂੰ ਵੀ ਠੱਪ ਕੀਤਾ ਗਿਆ ਸੀ,ਜਿੱਥੇ ਕਿਸਾਨ ਫਗਵਾੜਾ ਵਿੱਚ ਕੌਮੀ ਰਾਜ ਮਾਰਗ ਨੰਬਰ ਇੱਕ ਤੇ ਧਰਨਾ ਦੇ ਰਹੇ ਹਨ।

ਉੱਥੇ ਹੀ ਇਕ ਵੱਡਾ ਹਾਦਸਾ ਹੋਣੋਂ ਉਸ ਸਮੇਂ ਬਚ ਗਿਆ ਜਦੋਂ ਇੱਕ ਟਰੱਕ ਤਕਨੀਕੀ ਖਰਾਬੀ ਦੇ ਚਲਦਿਆਂ ਹੋਇਆਂ ਬੇਕਾਬੂ ਹੋ ਗਿਆ , ਜੋ ਉਥੇ ਭਾਰਤੀ ਫੌਜ ਦੇ ਇਕ ਟਰੱਕ ਅਤੇ ਇਕ ਏਸੀ ਟਰਾਲੀ ਦੇ ਨਾਲ ਟਕਰਾ ਗਿਆ। ਅਗਰ ਇਹ ਵਾਹਨ ਅੱਗੇ ਨਾ ਖੜ੍ਹੇ ਹੁੰਦੇ ਤਾਂ ਇਹ ਟਰੈਕਟਰ ਕਿਸਾਨਾਂ ਦੇ ਉੱਪਰ ਜਾ ਕੇ ਚੜ੍ਹ ਸਕਦਾ ਸੀ ਜਿਸ ਨਾਲ ਬਹੁਤ ਭਾਰੀ ਨੁਕਸਾਨ ਹੋ ਜਾਣਾ ਸੀ।

ਰਾਹਤ ਦੀ ਗੱਲ ਇਹ ਰਹੀ ਹੈ ਕਿ ਜਿਥੇ ਇਹ ਟਰੱਕ ਪੁਲਿਸ ਦੀ ਬੁਛਾੜ ਵਾਲੀ ਗੱਡੀ ਅਤੇ ਫੌਜੀ ਟਰੱਕ ਦੇ ਨਾਲ ਟਕਰਾਇਆ ਉੱਥੇ ਹੀ ਕਿਸਾਨਾਂ ਦੀ ਇੱਕ ਏਸੀ ਵਾਲੀ ਟਰਾਲੀ ਨਾਲ ਵੀ ਟਕਰਾ ਗਿਆ ਹੈ,ਇਨ੍ਹਾਂ ਵਾਹਨਾਂ ਦਾ ਜਿੱਥੇ ਭਾਰੀ ਨੁਕਸਾਨ ਹੋਇਆ ਹੈ ਉੱਥੇ ਹੀ ਏ ਸੀ ਟਰਾਲੀ ਵੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਦਸਿਆ ਗਿਆ ਹੈ ਕਿ ਜਿਥੇ ਇਹ ਟਰੱਕ ਬੇਕਾਬੂ ਹੋਇਆ ਉਥੇ ਹੀ ਪੁਲਸ ਵੱਲੋਂ ਲਗਾਏ ਗਏ ਬੈਰੀਕੇਡਾਂ ਦੇ ਨਾਲ ਟਕਰਾ ਗਿਆ ਅਤੇ ਵੇਖਦੇ ਹੀ ਵੇਖਦੇ ਇਹ ਹਾਦਸਾ ਹੋ ਗਿਆ।