ਚਲ ਰਹੇ ਕਿਸਾਨ ਅੰਦੋਲਨ ਦੇ ਦੌਰਾਨ ਮੁਕੇਸ਼ ਅੰਬਾਨੀ ਲਈ ਆਈ ਇਹ ਵੱਡੀ ਮਾੜੀ ਖਬਰ

ਆਈ ਤਾਜਾ ਵੱਡੀ ਖਬਰ

ਸਮਾਂ ਬੜਾ ਬਲਵਾਨ ਹੁੰਦਾ ਹੈ ਜੋ ਕਦੇ ਵੀ ਇੱਕ ਜਗ੍ਹਾ ‘ਤੇ ਸਥਿਰ ਨਹੀਂ ਰਹਿੰਦਾ। ਇਹ ਵਹਿੰਦੇ ਪਾਣੀ ਦੀ ਤਰ੍ਹਾਂ ਨਿਰੰਤਰ ਹੀ ਚਲਦਾ ਰਹਿੰਦਾ ਹੈ ਜਿਸ ਨੂੰ ਇੱਕ ਜਗ੍ਹਾ ‘ਤੇ ਰੋਕ ਕੇ ਰੱਖ ਪਾਉਣਾ ਕਿਸੇ ਦੇ ਵੀ ਵੱਸ ਦੀ ਗੱਲ ਨਹੀਂ ਹੁੰਦੀ। ਇਨਸਾਨ ਲੱਖ ਕੋਸ਼ਿਸ਼ ਕਰਕੇ ਸਮੇਂ ਦੇ ਹਾਣ ਦਾ ਤੇ ਹੋ ਸਕਦਾ ਹੈ ਪਰ ਉਹ ਹਮੇਸ਼ਾ ਦੇ ਲਈ ਅਜਿਹਾ ਬਣਿਆ ਨਹੀਂ ਰਹਿ ਸਕਦਾ। ਸਾਡੀ ਇਸ ਦੁਨੀਆਂ ਦੇ ਵਿਚ ਵੀ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਜਿਨ੍ਹਾਂ ਦਾ ਸੰਬੰਧ ਵਿਸ਼ਵ ਦੀਆਂ ਉਨ੍ਹਾਂ ਵੱਡੀਆਂ ਹਸਤੀਆਂ ਦੇ ਨਾਲ ਹੁੰਦਾ ਹੈ ਜੋ ਸਮੇਂ ਦੇ ਹਾਣੀ ਹੋਣ ਦਾ ਦਮ ਰੱਖਦੇ ਹਨ।

ਇਨ੍ਹਾਂ ਨਾਲ ਜੁੜੀ ਹੋਈ ਹੀ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਵਿਚ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਹੋਣ ਦਾ ਤਾਜ ਟੈਸਲਾ ਦੇ ਕੋਲੋਂ ਖੁੱਸ ਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਟੈਸਲਾ ਦੇ ਸ਼ੇਅਰਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਜਿਸ ਤੋਂ ਬਾਅਦ ਮਸਕ ਦੇ ਸਿਰ ਤੋਂ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਹੋਣ ਦਾ ਅਹੁਦਾ ਇਕ ਪਾਏਦਾਰ ਹੇਠਾਂ ਚਲਾ ਗਿਆ। ਹੁਣ ਇਕ ਵਾਰ ਫਿਰ ਤੋਂ ਐਮਾਜ਼ੋਨ ਦੇ ਸੰਸਥਾਪਕ ਜੈੱਫ ਬੇਜ਼ੋਸ ਇਸ ਸੰਸਾਰ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ।

ਦੱਸਣਯੋਗ ਹੈ ਕਿ ਟੈਸਲਾ ਕੰਪਨੀ ਦੇ ਸ਼ੇਅਰਾਂ ਵਿੱਚ ਗਿਰਾਵਟ ਮੰਗਲਵਾਰ ਨੂੰ ਦਰਜ ਕੀਤੀ ਗਈ ਜਿਸ ਦੌਰਾਨ ਕੰਪਨੀ ਨੂੰ 2.4 ਫੀਸਦੀ ਦਾ ਘਾਟਾ ਪਿਆ। ਇਸ ਘਾਟੇ ਦੇ ਨਾਲ ਮਸਕ ਨੂੰ 4.6 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਦੁਨੀਆਂ ਦੇ ਸਭ ਤੋਂ ਅਮੀਰ ਇਨਸਾਨਾਂ ਦੀ ਸੂਚੀ ਦਰਸਾਉਣ ਵਾਲੇ ਬਲੂਮਬਰਗ ਬਿਲੀਨੇਅਰਸ ਦੇ ਇੰਡੈਕਸ ਵਿੱਚ ਐਮਾਜ਼ੋਨ ਹੁਣ ਪਹਿਲੇ ਸਥਾਨ ‘ਤੇ ਕਾਬਜ਼ ਹੋ ਗਈ ਹੈ ਜਦ ਕਿ ਟੈਸਲਾ ਆਈ ਹੋਈ ਗਿਰਾਵਟ ਦੇ ਕਾਰਨ ਦੂਸਰੇ ਸਥਾਨ ‘ਤੇ ਖਿਸਕ ਗਈ ਹੈ।

ਜ਼ਿਕਰਯੋਗ ਹੈ ਕਿ ਜੈੱਫ ਬੇਜ਼ੋਸ ਇਸ ਪਹਿਲੇ ਸਥਾਨ ਉੱਪਰ ਬੀਤੇ ਮਹੀਨੇ ਤੋਂ ਪਹਿਲਾਂ ਲਗਾਤਾਰ ਤਿੰਨ ਸਾਲ ਤੱਕ ਬਣੇ ਰਹੇ ਸਨ। ਜੇਕਰ ਇਸੇ ਸਾਲ ਗੱਲ ਕੀਤੀ ਜਾਵੇ ਤਾਂ ਟੈਸਲਾ ਦੇ ਮਾਲਕ ਏਲਨ ਮਸਕ ਦੀ ਆਮਦਨ ਦੇ ਵਿਚ 2,050 ਕਰੋੜ ਡਾਲਰ ਦਾ ਵਾਧਾ ਹੋਇਆ ਸੀ ਜਦ ਕਿ ਐਮਾਜ਼ੋਨ ਦੇ ਸੰਸਥਾਪਕ ਜੈੱਫ ਬੇਜ਼ੋਸ ਦੀ ਆਮਦਨ ਸਿਰਫ 88.40 ਕਰੋੜ ਡਾਲਰ ਹੀ ਵਧੀਆ ਸੀ। ਉੱਧਰ ਭਾਰਤ ਦੇ ਸਭ ਤੋਂ ਅਮੀਰ ਆਦਮੀ ਮੁਕੇਸ਼ ਅੰਬਾਨੀ ਦੁਨੀਆਂ ਦੇ ਸਭ ਤੋਂ ਅਮੀਰ ਆਦਮੀਆਂ ਦੀ ਸੂਚੀ ਵਿਚ 11ਵੇਂ ਨੰਬਰ ਉਪਰ ਚਲੇ ਗਏ।