ਆਈ ਤਾਜਾ ਵੱਡੀ ਖਬਰ
ਅੱਤ ਅਤੇ ਅੰਤ ਵਿੱਚ ਮਹਿਜ਼ ਲਗਾ-ਮਾਤਰਾਂ ਦਾ ਫ਼ਰਕ ਹੈ ਪਰ ਇਸ ਦੇ ਅਰਥ ਵਿੱਚ ਬਹੁਤ ਵੱਡਾ ਫ਼ਰਕ ਹੈ। ਕਈ ਵਾਰੀ ਜ਼ਿਆਦਾ ਅੱਤ ਇਨਸਾਨ ਦੇ ਅੰਤ ਦਾ ਕਾਰਨ ਬਣ ਜਾਂਦੀ ਹੈ। ਜਦੋਂ ਕੋਈ ਇਨਸਾਨ ਬਿਨਾਂ ਕਿਸੇ ਦੀ ਪ੍ਰਵਾਹ ਕੀਤੇ ਬਾਰ ਬਾਰ ਕਿਸੇ ਚੀਜ਼ ਨੂੰ ਦੁਹਰਾਉਂਦਾ ਹੈ, ਲੋੜ ਤੋਂ ਵੱਧ ਉਸ ਚੀਜ਼ ਨਾਲ ਛੇੜਛਾੜ ਕਰਦਾ ਹੈ ਜਾਂ ਆਪਣੀ ਜ਼ਿੱਦ ਨੂੰ ਪੂਰਾ ਕਰਵਾਉਣ ਦੇ ਲਈ ਅੜੀ ਕਰਦਾ ਹੈ ਤਾਂ ਉਸਦਾ ਅੰਤ ਹਮੇਸ਼ਾ ਹੀ ਭਿਆਨਕ ਹੁੰਦਾ ਹੈ।
ਪਟਿਆਲਾ ਦੇ ਵਿੱਚ ਇੱਕ ਅਜਿਹੀ ਹੀ ਜ਼ਿੱਦ ਕਿਸੇ ਦੀ ਮੌਤ ਦਾ ਕਾਰਨ ਬਣ ਗਈ। ਇਸ ਘਟਨਾ ਵਿੱਚ 27 ਸਾਲਾਂ ਨੌਜਵਾਨ ਨੇ ਆਪਣੀ ਪਤਨੀ ਦੀ ਜ਼ਿੱਦ ਤੋਂ ਤੰਗ ਆ। ਖੁ ਦਕੁਸ਼ੀ। ਕਰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਥਾਣਾ ਪਸਿਆਣਾ ਦੇ ਅਧੀਨ ਆਉਂਦੇ ਪਿੰਡ ਕੋਰਜੀਵਾਲਾ ਦੇ ਰਹਿਣ ਵਾਲੇ ਨੌਜਵਾਨ ਦਾ ਵਿਆਹ ਜੋਤੀ ਵਾਸੀ ਲੁਧਿਆਣਾ ਦੇ ਨਾਲ ਹੋਇਆ ਸੀ। ਆਉਣ ਵਾਲੀ 29 ਅਕਤੂਬਰ ਨੂੰ ਇਨ੍ਹਾਂ ਦੇ ਬੇਟੇ ਦਾ ਜਨਮ ਦਿਨ ਸੀ।
ਜਿਸ ਨੂੰ ਵੱਡੇ ਪੱਧਰ ‘ਤੇ ਮਨਾਉਣ ਲਈ ਪਤਨੀ ਲਗਾਤਾਰ ਆਪਣੇ ਪਤੀ ਨਾਲ ਜ਼ਿੱਦ ਕਰ ਰਹੀ ਸੀ। ਪਤੀ ਵੱਲੋਂ ਮਨ੍ਹਾਂ ਕਰਨ ‘ਤੇ ਪਤਨੀ ਨੇ ਆਪਣੇ ਪੇਕੇ ਪਰਿਵਾਰ ਨਾਲ ਮਿਲ ਕੇ ਜਨਮ ਦਿਨ ਮਨਾਉਣ ਨੂੰ ਲੈ ਕੇ ਪਤੀ ਉੱਪਰ ਹੋਰ ਜ਼ਿਆਦਾ ਦਬਾਅ ਪਾਇਆ। ਜਿਸ ਤੋਂ ਪ੍ਰੇ-ਸ਼ਾ-ਨ ਹੋ ਕੇ ਨੌਜਵਾਨ ਨੇ। ਖ਼ੁ-ਦ-ਕੁਸ਼ੀ। ਕਰ ਲਈ। ਮ੍ਰਿਤਕ ਨੌਜਵਾਨ ਦੇ ਪਿਤਾ ਅਮਰ ਸਿੰਘ ਦੇ ਬਿਆਨਾਂ ਤਹਿਤ ਪੁਲਿਸ ਨੇ ਮ੍ਰਿਤਕਾ ਦੀ ਪਤਨੀ ਜੋਤੀ, ਸੱਸ ਕਮਲੇਸ਼ ਰਾਣੀ ਅਤੇ ਸਾਲਾ ਗਗਨਦੀਪ ਸਿੰਘ ਵਾਸੀ ਲੁਧਿਆਣਾ ਦੇ ਖਿਲਾਫ਼ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗੱਲਬਾਤ ਦੌਰਾਨ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਜੋਤੀ ਲਗਾਤਾਰ ਉਸ ਦੇ ਬੇਟੇ ਨੂੰ ਤੰਗ ਪ੍ਰੇ-ਸ਼ਾ- ਨ ਕਰਦੀ ਸੀ।
ਜਿਸ ਕਾਰਨ ਅਕਸਰ ਉਸ ਦਾ ਲੜਕਾ ਮਾਨਸਿਕ ਤੌਰ ‘ਤੇ ਤਣਾਅ ਗ੍ਰਸਤ ਰਹਿੰਦਾ ਸੀ। ਬੀਤੇ ਦਿਨੀਂ ਜੋਤੀ ਆਪਣੇ ਲੜਕੇ ਦੇ ਜਨਮ ਦਿਨ ਮੌਕੇ ਵੱਡੀ ਪਾਰਟੀ ਕਰਨ ਦੀ ਜ਼ਿੱਦ ‘ਤੇ ਅੜੀ ਹੋਈ ਸੀ। ਜਿਸ ਤੋਂ ਤੰ – ਗ ਆ ਕੇ ਉਸ ਦੇ ਲੜਕੇ ਨੇ ਅਜਿਹਾ ਕਰ ਲਿਆ । ਇਸ ਘਟਨਾ ਦੀ ਜਾਂਚ ਕਰ ਰਹੇ ਏ.ਐੱਸ.ਆਈ. ਬਲਜੀਤ ਰਾਮ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨ ਮੁਤਾਬਕ ਮੁਲਜ਼ਮ ਔਰਤ ਜੋਤੀ ਉਸਦੀ ਮਾਤਾ ਕਮਲੇਸ਼ ਰਾਣੀ ਅਤੇ ਭਰਾ ਗਗਨਦੀਪ ਸਿੰਘ ਖਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Previous Postਕੈਪਟਨ ਸਰਕਾਰ ਨੇ ਅਚਾਨਕ ਹੁਣ ਕਰਤਾ ਅਜਿਹਾ ਐਲਾਨ -ਕਈਆਂ ਦੀ ਲੱਗ ਗਈ ਲਾਟਰੀ,ਛਾਈ ਖੁਸ਼ੀ
Next Postਪੰਜਾਬ:30 ਨਵੰਬਰ ਤੱਕ ਇਸ ਜਿਲ੍ਹੇ ਚ ਜਨਤਕ ਥਾਵਾਂ ’ਤੇ ਪੰਜ ਵਿਅਕਤੀਆਂ ਦੇ ਇੱਕਠੇ ਹੋਣ ’ਤੇ ਲਗੀ ਪਾਬੰਦੀ