ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿਚ ਜਿਥੇ ਆਵਾਜਾਈ ਦੇ ਸਾਧਨਾਂ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਉਥੇ ਹੀ ਅੱਜ ਪੰਜਾਬ ਦੇ ਹਰ ਘਰ ਵਿੱਚ ਗੱਡੀਆਂ ਮੌਜੂਦ ਹਨ। ਜਿਨ੍ਹਾਂ ਦੀ ਵਰਤੋਂ ਸਦਕਾ ਲੋਕਾਂ ਨੂੰ ਆਵਾਜਾਈ ਲਈ ਵਿੱਚ ਮੁਸ਼ਕਿਲ ਮਹਿਸੂਸ ਨਹੀਂ ਹੁੰਦੀ। ਉਥੇ ਹੀ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਜਾਂਦੀਆਂ ਹਨ ਤਾਂ ਜੋ ਲੋਕਾਂ ਦੀ ਸੁਰੱਖਿਆ ਨੂੰ ਬਰਕਰਾਰ ਰੱਖਿਆ ਜਾ ਸਕੇ। ਜਿੱਥੇ ਲੋਕਾਂ ਵੱਲੋਂ ਮਹਿੰਗੀਆਂ ਗੱਡੀਆਂ ਖਰੀਦਣ ਦੇ ਸ਼ੋਕ ਰੱਖੇ ਜਾਂਦੇ ਹਨ। ਉਥੇ ਹੀ ਅਜਿਹੀਆਂ ਗੱਡੀਆਂ ਦੇ ਚੋਰੀ ਹੋਣ ਦਾ ਖਦਸ਼ਾ ਵੀ ਬਣਿਆ ਰਹਿੰਦਾ ਹੈ। ਅਜਿਹੇ ਇੱਕ ਗੱਡੀਆਂ ਦੀ ਸਕਿਓਰਟੀ ਵਾਸਤੇ ਸਰਕਾਰ ਵੱਲੋਂ ਹਾਈ ਸਕਿਉਰਿਟੀ ਨੰਬਰ ਪਲੇਟਾਂ ਲਗਾਉਣ ਦੇ ਆਦੇਸ਼ ਜਾਰੀ ਕੀਤੇ ਸਨ।
ਕਰੋਨਾ ਦੇ ਕਾਰਨ ਜਿਸ ਦੀ ਸਮੇਂ ਸੀਮਾ ਵਿੱਚ ਵੀ ਵਾਧਾ ਕੀਤਾ ਗਿਆ ਸੀ। ਹੁਣ ਗੱਡੀਆਂ ਕਾਰਾਂ ਰੱਖਣ ਵਾਲਿਆਂ ਨੂੰ ਇਹ ਕੰਮ ਜਲਦੀ ਕਰਨਾ ਪਵੇਗਾ ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਦੇਸ਼ ਵਿੱਚ ਜਿੱਥੇ ਸਰਕਾਰ ਵੱਲੋਂ ਉਨ੍ਹਾਂ ਸਾਰੀਆਂ ਗੱਡੀਆਂ ਲਈ ਅਲਰਟ ਜਾਰੀ ਕੀਤਾ ਗਿਆ ਹੈ। ਜਿਨ੍ਹਾਂ ਨੂੰ 2019 ਤੋਂ ਪਹਿਲਾਂ ਹੀ ਲੋਕਾਂ ਵੱਲੋਂ ਖਰੀਦਿਆ ਗਿਆ ਹੈ ਜਿਨ੍ਹਾਂ ਵਿੱਚ ਬਾਈਕ, ਕਾਰ ਹੋਰ ਗੱਡੀਆਂ ਵਿੱਚ ਸ਼ਾਮਲ ਹਨ। ਸਰਕਾਰ ਵੱਲੋ ਇਹਨਾਂ ਗੱਡੀਆਂ ਦੀ ਸੁਰੱਖਿਆ ਲਈ ਹਾਈ ਸਕਿਓਰਟੀ ਲਾਇਸੰਸ ਨੰਬਰ ਪਲੇਟਾਂ ਲਗਵਾਈਆਂ ਜਾਣੀਆਂ ਲਾਜ਼ਮੀ ਕੀਤੀਆਂ ਗਈਆਂ ਸਨ।
ਜਿਨ੍ਹਾਂ ਦੀ ਆਖਰੀ ਤਰੀਕ ਸਰਕਾਰ ਵੱਲੋਂ ਪਹਿਲਾਂ 15 ਅਪ੍ਰੈਲ ਰੱਖੀ ਗਈ ਸੀ। ਪਰ ਕਰੋਨਾ ਦੇ ਵਾਧੇ ਕਾਰਨ ਲੋਕਾਂ ਵੱਲੋਂ ਇਹ ਸਾਰੀਆਂ ਸੇਵਾਵਾਂ ਲੈਣ ਵਿੱਚ ਦੇਰੀ ਹੋ ਰਹੀ ਸੀ। ਉਥੇ ਹੀ ਲੋਕਾਂ ਦੀਆਂ ਗੱਡੀਆਂ ਨੂੰ ਚੋਰੀ ਹੋਣ ਤੋਂ ਸੁਰੱਖਿਅਤ ਰੱਖਣ ਵਾਸਤੇ ਸਰਕਾਰ ਵੱਲੋਂ ਇਹ ਯੋਜਨਾ ਲਾਗੂ ਕੀਤੀ ਗਈ ਹੈ। ਜਿਸ ਸਦਕਾ ਜਾਅਲੀ ਨੰਬਰ ਪਲੇਟ ਬਣਾਉਣ ਵਾਲਿਆਂ ਉਪਰ ਵੀ ਠੱਲ੍ਹ ਪਾਈ ਜਾ ਸਕਦੀ ਹੈ। ਇਸ ਨਾਲ ਚੋਰੀ ਦਾ ਖਦਸ਼ਾ ਵੀ ਘੱਟ ਹੋ ਜਾਵੇਗਾ ਅਤੇ ਗੱਡੀ ਦੀ ਨੰਬਰ ਪਲੇਟ ਨਾਲ ਕੋਈ ਵੀ ਛੇੜਛਾੜ ਨਹੀਂ ਕਰ ਸਕਦਾ।
ਇਸ ਦੇ ਜ਼ਰੀਏ ਗੱਡੀਆਂ ਦੇ ਸਬੰਧਤ ਨੰਬਰ ਅਤੇ ਡਾਟਾ ਪੂਰੀ ਤਰ੍ਹਾਂ ਡਿਜੀਟਲ ਹੋ ਜਾਵੇਗਾ। ਜਿਸ ਨਾਲ ਹਰ ਕੰਮ ਆਸਾਨੀ ਨਾਲ ਹੋਵੇਗਾ, ਉਥੇ ਹੀ ਨਜਾਇਜ਼ ਨੰਬਰ ਪਲੇਟਾਂ ਉਪਰ ਵੀ ਰੋਕ ਲੱਗ ਜਾਵੇਗੀ। ਲੋਕਾਂ ਦੀ ਮੁਸ਼ਕਲਾਂ ਅਤੇ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਹਾਈ ਸਕਿਉਰਿਟੀ ਨੰਬਰ ਪਲੇਟ ਲਗਵਾਉਣ ਲਈ ਤਰੀਕ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਹੁਣ ਇਸ ਦੀ ਆਖਰੀ ਤਰੀਕ 30 ਸਤੰਬਰ ਤੱਕ ਜਾਰੀ ਕੀਤੀ ਗਈ ਹੈ। ਇਹ ਨੰਬਰ ਹੱਥ ਨਾਲ ਨਹੀਂ ਬਲਕਿ ਪ੍ਰੈਸ਼ਰ ਮਸ਼ੀਨ ਦੁਆਰਾ ਮੁਹਇਆ ਕਰਵਾਏ ਜਾ ਰਹੇ ਹਨ, ਇਹਨਾਂ ਹਾਈ ਸਕਿਉਰਿਟੀ ਨੰਬਰ ਪਲੇਟਾਂ ਨਾਲ ਕੋਈ ਵੀ ਛੇੜਛਾੜ ਨਹੀਂ ਹੋ ਸਕਦੀ।
Previous Postਕੈਪਟਨ ਨੇ ਕਰਤਾ ਇਹ ਵੱਡਾ ਐਲਾਨ – ਬੱਸਾਂ ਚ ਮੁਫ਼ਤ ਸਫ਼ਰ ਤੋਂ ਬਾਅਦ ਹੁਣ ਇਹਨਾਂ ਲਈ ਵੀ ਹੋ ਗਿਆ ਇਹ ਕੰਮ ਮੁਫ਼ਤ
Next Postਖੁਸ਼ਖਬਰੀ: ਸਕੂਲਾਂ ਚ ਇਹਨਾਂ ਕਲਾਸਾਂ ਦੇ ਬੱਚਿਆਂ ਦੀਆਂ ਫੀਸਾਂ ਮਾਫ਼ ਕਰਨ ਬਾਰੇ ਹੋ ਗਿਆ ਇਹ ਐਲਾਨ , ਮਾਪਿਆਂ ਚ ਖੁਸ਼ੀ