ਗੁਰੂ ਸਾਹਿਬ ਦੀ ਹਜੂਰੀ ਚ ਕਰਾਇਆ ਨੇਤਰਹੀਣ ਜੋੜੇ ਨੇ ਵਿਆਹ, ਜਿੰਦਗੀ ਦੇ ਹਮਸਫ਼ਰ ਬਣੇ ‘ਲਵਪ੍ਰੀਤ ਤੇ ਬਾਣੀ’

ਆਈ ਤਾਜਾ ਵੱਡੀ ਖਬਰ 

ਅਕਸਰ ਹੀ ਅਸੀਂ ਵਿਆਹ ਨੂੰ ਲੈ ਕੇ ਕਈ ਤਰਾਂ ਦੀਆਂ ਘਟਨਾਵਾਂ ਸੁਣਦੇ ਹਾਂ। ਇੱਥੇ ਵਿਆਹ ਦੌਰਾਨ ਕਈ ਤਰਾਂ ਦੇ ਲੈਣ ਦਿਲ ਨੂੰ ਲੈ ਕੇ ਵੀ ਕਈ ਘਟਨਾਵਾਂ ਵਾਪਰ ਜਾਂਦੀਆਂ ਹਨ ਅਤੇ ਕਈ ਵਾਰ ਬਹੁਤ ਸਾਰੇ ਵਿਆਹ ਟੁੱਟ ਜਾਂਦੇ ਹਨ। ਜਿੱਥੇ ਅੱਜ ਦੇ ਦੌਰ ਵਿਚ ਬਹੁਤ ਸਾਰੇ ਨੌਜਵਾਨਾਂ ਵੱਲੋਂ ਸਾਦਗੀ ਦੇ ਢੰਗ ਨਾਲ ਵਿਆਹ ਕਰ ਲਏ ਜਾਂਦੇ ਹਨ ਜਿਸ ਕਾਰਨ ਅਜਿਹੇ ਨੌਜਵਾਨ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ।ਉੱਥੇ ਹੀ ਬਹੁਤ ਸਾਰੇ ਨੌਜਵਾਨਾਂ ਵੱਲੋਂ ਦਹੇਜ਼ ਨੂੰ ਖ਼ਤਮ ਕੀਤੇ ਜਾਣ ਵਾਸਤੇ ਵੀ ਬਹੁਤ ਸਾਰੇ ਸ਼ਲਾਘਾਯੋਗ ਕਦਮ ਚੁੱਕੇ ਜਾ ਰਹੇ ਹਨ ਜਿਸ ਕਾਰਨ ਅਜਿਹੇ ਨੌਜਵਾਨ ਚਰਚਾ ਵਿੱਚ ਆ ਜਾਂਦੇ ਹਨ ਜਿਨ੍ਹਾਂ ਵੱਲੋਂ ਸਮਾਜ ਦੇ ਵਿੱਚ ਕੁਝ ਵੱਖਰਾ ਕੀਤਾ ਜਾਂਦਾ ਹੈ।
ਹੁਣ ਉਥੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਨੇਤਰਹੁਣ ਜੋੜੇ ਵੱਲੋਂ ਵਿਆਹ ਕਰਵਾਇਆ ਗਿਆ ਹੈ ਜਿਥੇ ਦਿਲਪ੍ਰੀਤ ਅਤੇ ਬਾਣੀ ਜ਼ਿੰਦਗੀ ਵਿੱਚ ਹਮਸਫ਼ਰ ਬਣ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪੰਜਾਬ ਦੇ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਨੇਤਰਹੀਣ ਲੜਕੀ ਅਤੇ ਲੜਕੇ ਵੱਲੋਂ ਦੋਸਤੀ ਤੋਂ ਬਾਅਦ ਵਿਆਹ ਬੰਧਨ ਵਿਚ ਬੱਝਣ ਦਾ ਫ਼ੈਸਲਾ ਕੀਤਾ ਗਿਆ ਹੈ। ਦੱਸ ਦਈਏ ਕਿ ਵਿਆਹ ਵਾਲੀ ਲੜਕੀ ਜਿੱਥੇ ਬੇਗਮ ਦੇ ਅਧੀਨ ਆਉਣ ਵਾਲੇ ਪਿੰਡ ਜਲਾਲਪੁਰ ਦੇ ਵਿੱਚ ਸੰਗੀਤ ਦੀ ਅਧਿਆਪਕ ਦੇ ਤੌਰ ਤੇ ਸੇਵਾ ਨਿਭਾ ਰਹੀ ਹੈ। ni ਉੱਥੇ ਹੀ ਇਸ ਲੜਕੀ ਬਾਣੀ ਵੱਲੋਂ b.ed ਵੀ ਲਾਇਲਪੁਰ ਖਾਲਸਾ ਕਾਲਜ ਤੋਂ ਕੀਤੀ ਜਾ ਰਹੀ ਹੈ

ਜਿਸ ਦਾ ਸੁਪਨਾ ਆਈ ਏ ਐਸ ਬਣਨ ਦਾ ਹੈ। ਦੱਸਦੇ ਕਿ ਲੜਕਾ ਲਵਪ੍ਰੀਤ ਸਿੰਘ ਜਿੱਥੇ ਤਕਨੀਕੀ ਗੇਜੇਟਸ ਅਤੇ ਵਿਸ਼ੇਸ਼ ਸਾਫਟਵੇਅਰਾ ਤੋਂ ਚੰਗੀ ਤਰ੍ਹਾਂ ਜਾਣੂ ਹੈ। ਜਿੱਥੇ ਦੋਹਾਂ ਵੱਲੋਂ ਦੋਸਤੀ ਤੋਂ ਬਾਅਦ ਵਿਆਹ ਦੇ ਬੰਧਨ ਵਿੱਚ ਬੱਝਣ ਦਾ ਫੈਸਲਾ ਕੀਤਾ ਗਿਆ ਅਤੇ ਜਲੰਧਰ ਦੇ ਇਕ ਮੈਰਿਜ ਪੈਲਸ ਵਿਚ ਦੋਹਾਂ ਨੇ ਵਿਆਹ ਕਰਵਾਇਆ ਹੈ। ਅਨੰਦ ਕਾਰਜ ਦੀ ਰਸਮ ਵੀ ਜਲੰਧਰ ਤੇ ਹੀ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਗੁਰਦੁਆਰਾ ਵਿਖੇ ਨਿਭਾਈ ਗਈ ਹੈ।

ਲੜਕੀ ਦੀ ਮਾਂ ਨੇ ਇਸ ਵਿਆਹ ਦੀ ਜਾਣਕਾਰੀ ਦਿੰਦੇ ਹੋਏ ਆਖਿਆ ਕਿ ਜਿੱਥੇ ਉਹ ਆਪਣੀ ਧੀ ਨੂੰ ਲੈ ਕੇ ਪਹਿਲਾ ਚਿੰਤਾ ਵਿੱਚ ਸਨ ਉਥੇ ਹੀ ਹੁਣ ਆਪਣੀ ਚਿੰਤਾ ਤੋਂ ਮੁਕਤ ਹੋ ਗਏ ਹਨ ਇਸ ਤਰਾ ਹੀ ਲੜਕੀ ਦੇ ਪਿਤਾ ਨੇ ਵੀ ਆਖਿਆ ਹੈ ਕਿ ਦੋਹਾਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਵਿਆਹ ਕੀਤਾ ਗਿਆ ਹੈ।