ਮੱਥਾ ਟੇਕ ਕੇ ਜਾ ਰਹੀ ਸੰਗਤ ਨਾਲ ਵਾਪਰਿਆ ਕਹਿਰ
ਪੰਜਾਬ ਵਿੱਚ ਆਏ ਦਿਨ ਹੀ ਕੋਈ ਨਾ ਕੋਈ ਐਸੀ ਖ਼ਬਰ ਸਾਹਮਣੇ ਆਉਂਦੀ ਰਹਿੰਦੀ ਹੈ, ਜਿਸ ਤੇ ਕਈ ਵਾਰ ਵਿਸ਼ਵਾਸ ਨਹੀਂ ਹੁੰਦਾ। ਪੰਜਾਬ ਦੇ ਵਿੱਚ ਜਿੱਥੇ covid 19 ਨਾਲ ਮੌਤਾਂ ਦੀ ਖ਼ਬਰ ਮਿਲਦੀ ਰਹੀ ਹੈ। ਉੱਥੇ ਹੁਣ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨਿਆਂ ਦੌਰਾਨ ਬਹੁਤ ਸਾਰੇ ਕਿਸਾਨਾਂ ਦੀਆਂ ਮੌਤਾਂ ਹੋਣ ਦੀਆਂ ਖ਼ਬਰਾਂ ਲਗਾਤਾਰ ਮਿਲ ਰਹੀਆਂ ਹਨ। ਇੱਥੇ ਹੀ ਬੱਸ ਨਹੀਂ ਹਜ਼ਾਰਾਂ ਦੀ ਸੜਕ ਹਾਦਸਿਆਂ ਦੇ ਵਿੱਚ, ਜਾ ਬਹੁਤ ਸਾਰੇ ਵਿਆਹਾਂ ਤੇ ਹੋਏ ਹਾਦਸਿਆਂ ਵਿਚ ਲੋਕਾਂ ਦੀ ਜਾਨ ਜਾਣ ਦੀਆਂ ਖ਼ਬਰਾਂ ਆਏ ਦਿਨ ਸੁਣਨ ਨੂੰ ਮਿਲ ਰਹੀਆਂ ਹਨ।
ਇਸ ਸਾਲ ਸ਼ੁਰੂ ਹੋਇਆ ਇਹ ਮੌਤਾਂ ਦਾ ਸਿਲਸਿਲਾ ਪਤਾ ਨਹੀਂ ਕਦੋਂ ਖ਼ਤਮ ਹੋਵੇਗਾ। ਆਏ ਦਿਨ ਹੀ ਦਿਲ ਨੂੰ ਹਲੂਣਾ ਦੇਣ ਵਾਲੀ ਦੁਖਦਾਈ ਖਬਰ ਸਾਹਮਣੇ ਆ ਜਾਂਦੀ ਹੈ। ਵਾਪਰਨ ਵਾਲੇ ਸੜਕ ਹਾਦਸਿਆਂ ਨੇ ਦੁਨੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅਜਿਹੀ ਹੀ ਘਟਨਾ ਸਾਹਮਣੇ ਆਈ ਹੈ ਟਾਂਡਾ ਉੜਮੁੜ ਤੋਂ ਜਿੱਥੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਜਾ ਰਹੀ ਸੰਗਤ ਨਾਲ ਹਾਦਸਾ ਵਾਪਰ ਗਿਆ ਹੈ। ਇਹ ਸੜਕ ਹਾਦਸਾ ਟਾਂਡਾ ਉੜਮੁੜ ਨੇੜੇ ਪਿੰਡ ਮਿਆਣੀ ਦੇ ਨਜ਼ਦੀਕ ਸਵੇਰੇ 6 ਵਜੇ ਵਾਪਰਿਆ ਹੈ। ਆਏ ਦਿਨ ਹੀ ਸੜਕ ਹਾਦਸਿਆਂ ਦੇ ਵਿੱਚ ਦਿਨ ਬ ਦਿਨ ਵਾਧਾ ਹੁੰਦਾ ਜਾ ਰਿਹਾ ਹੈ।
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਿੰਡ ਦੀਆਂ ਕੁਝ ਔਰਤਾਂ ਰੋਜ਼ਾਨਾ ਦੀ ਤਰਾ ਹੀ ਗੁਰਦੁਆਰਾ ਪੁੱਲ ਪੁਖਤਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆਪਣੇ ਪਿੰਡ ਨੂੰ ਆ ਰਹੀਆਂ ਸਨ। ਉਕਤ ਔਰਤਾਂ ਆਪਣੇ ਪਿੰਡ ਮਿਆਣੀ ਨੂੰ ਜਾਂਦੇ ਸਮੇਂ ਰਸਤੇ ਵਿਚ ਸਨ ,ਉਸ ਸਮੇਂ ਹੀ ਤੇਜ਼ ਰਫ਼ਤਾਰ ਨਾਲ ਆਈ ਟਰੈਕਟਰ ਟਰਾਲੀ ਨੇ ਪਿੱਛੋ ਟੱਕਰ ਮਾਰ ਦਿੱਤੀ। ਇਸ ਟਰੈਕਟਰ ਟਰਾਲੀ ਨੇ ਟੱਕਰ ਦੌਰਾਨ ਔਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਹਾਦਸੇ ਵਿਚ ਪਿੰਡ ਦੀ ਇਕ ਔਰਤ ਦੀ ਮੌਤ ਹੋ ਗਈ ਹੈ। ਜਦ ਕਿ 5 ਹੋਰ ਜ਼ਖਮੀ ਹੋ ਗਏ ਹਨ। ਮ੍ਰਿਤਕਾ ਦੀ ਪਹਿਚਾਣ ਰਜਿੰਦਰ ਕੌਰ ਪਤਨੀ ਸੁਰਿੰਦਰ ਸਿੰਘ ਬਸਤੀ ਵਾਰਡ ਨੰਬਰ-3 ਮਿਆਣੀ ਵਜੋਂ ਹੋਈ ਹੈ। ਮ੍ਰਿਤਕਾ ਦੇ ਪਤੀ ਦੇ ਬਿਆਨਾਂ ਦੇ ਅਧਾਰ ਤੇ ਅਣਪਛਾਤੇ ਟ੍ਰੈਕਟਰ-ਟਰਾਲੀ ਚਾਲਕ ਉਪਰ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਬੀਤੀ ਰਾਤ ਰੇਲਵੇ ਫਲਾਈ ਓਵਰ ਨਜ਼ਦੀਕ ਇਕ ਟੈਂਕਰ ਦੀ ਕਾਰ ਨਾਲ ਟੱਕਰ ਹੋਣ ਕਾਰਨ ਕਾਰ ਸਵਾਰ ਮਨਮੋਹਨ ਸਿੰਘ ਸੋਂਧੀ ਅਤੇ ਉਸ ਦੀ ਪਤਨੀ ਲਵਲੀ ਸੋਂਧੀ ਅਤੇ ਉਨ੍ਹਾਂ ਦਾ ਦੋਹਤਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਇਸ ਤਰਾ ਹੋਰ ਘਟਨਾ ਵਿਚ ਮੂਨਕਾ ਦੇ ਮੋਟਰ ਸਾਈਕਲ ਸਵਾਰ ਸਤਨਾਮ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵੀ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆਉਣ ਨਾਲ ਜ਼ਖਮੀ ਹੋ ਗਏ। ਜਿਸ ਨੂੰ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਮੂਨਕ ਕਲਾਂ ਦੇ ਸੇਵਾਦਾਰ ਦਵਿੰਦਰ ਸਿੰਘ ਮੂਨਕ ਦੀ ਟੀਮ ਵੱਲੋਂ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
Previous Postਇਸ ਗਲ੍ਹ ਨੂੰ ਲੈ ਕੇ ਫਿਕਰ ਚ ਪਏ ਕੈਪਟਨ ਅਮਰਿੰਦਰ ਸਿੰਘ – ਕੀਤੀ ਚਿੰਤਾ ਜਾਹਰ
Next Postਕਨੇਡਾਪੰਜਾਬੀ ਡਰਾਈਵਰ ਦੇ ਟਰੱਕ ਦੀ ਪਹਿਲੀ ਤਲਾਸ਼ੀ ਚ ਕੁਝ ਨਹੀਂ ਨਿਕਲਿਆ ਪਰ ਫਿਰ ਐਕਸਰੇ ਕਰਨ ਤੇ ਮਿਲ ਗਈ ਅਜਿਹੀ ਚੀਜ ਉਡੇ ਸਭ ਦੇ ਹੋਸ਼