ਆਈ ਤਾਜਾ ਵੱਡੀ ਖਬਰ
ਆਏ ਦਿਨ ਹੀ ਮਾੜੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਦੇ ਵਿਚ ਬਹੁਤ ਸਾਰੇ ਕਿਸਾਨ ਹਾਦਸਿਆਂ ਦੇ ਸ਼ਿਕਾਰ ਹੋ ਰਹੇ ਹਨ। ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਸੰਘਰਸ਼ ਕਰ ਰਹੇ ਹਨ। ਜਿੱਥੇ ਸਾਰੀਆਂ ਮੀਟਿੰਗਾਂ ਬੇਸਿੱਟਾ ਰਹੀਆਂ ਹਨ ਅਤੇ ਹੁਣ ਅਗਲੀ ਮੀਟਿੰਗ ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਦੇ ਵਿਚਕਾਰ 22 ਜਨਵਰੀ ਨੂੰ ਹੋਣੀ ਤੈਅ ਹੋਈ ਹੈ। ਉੱਥੇ ਹੀ ਇਸ ਕਿਸਾਨੀ ਸੰਘਰਸ਼ ਦੌਰਾਨ ਬਹੁਤ ਸਾਰੀਆਂ ਮੌਤਾਂ ਹੋ ਚੁੱਕੀਆਂ ਹਨ ਜਿਨ੍ਹਾਂ ਦੀ ਗਿਣਤੀ 70 ਤੋਂ ਵਧੇਰੇ ਹੋ ਚੁੱਕੀ ਹੈ।
ਆਏ ਦਿਨ ਹੀ ਇਸ ਗਿਣਤੀ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਕੁਝ ਕਿਸਾਨ ਦਿੱਲੀ ਦੀ ਸਰਹੱਦ ਉਪਰ ਸ਼-ਹੀ-ਦ ਹੋ ਰਹੇ ਹਨ ਅਤੇ ਕੁਝ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਸਮੇਂ ਸੜਕ ਹਾਦਸਿਆਂ ਦੀ ਚ-ਪੇ-ਟ ਵਿੱਚ ਆ ਰਹੇ ਹਨ। ਹੁਣ ਖੇਤੀ ਕਾਨੂੰਨਾਂ ਨੂੰ ਲੈ ਕੇ ਵਾਪਰੇ ਇੱਕ ਹਾਦਸੇ ਵਿੱਚ ਕਿਸਾਨ ਦੀ ਮੌਤ ਹੋਣ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ। ਜਿੱਥੇ ਇਸ ਕਿਸਾਨੀ ਸੰਘਰਸ਼ ਦੌਰਾਨ ਸ਼-ਹੀ-ਦ ਹੋਣ ਵਾਲੇ ਬਹੁਤ ਸਾਰੇ ਅਜਿਹੇ ਨੌਜਵਾਨ ਸ਼-ਹੀ-ਦ ਹੋਏ ਹਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਕਈ ਸਫ਼ਰ ਤਹਿ ਕਰਨੇ ਸਨ।
ਇਸ ਤਰ੍ਹਾਂ ਦਾ ਹੀ ਇਕ ਨਾਮਵਰ ਕਬੱਡੀ ਖਿਡਾਰੀ ਇਨ੍ਹਾਂ ਖੇਤੀ ਕਾਨੂੰਨਾਂ ਦੇ ਕਾਰਨ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਿਆ ਹੈ। ਪਿੰਡ ਚੌਂਦਾ ਦਾ ਨਾਮੀ ਕਬੱਡੀ ਖਿਡਾਰੀ ਬਘੇਲ ਸਿੰਘ ਉਰਫ਼ ਕਾਕਾ ਪੁੱਤਰ ਜੁਝਾਰ ਸਿੰਘ ,ਜੋ ਕਿ 26 ਜਨਵਰੀ ਨੂੰ ਕਿਸਾਨ ਟਰੈਕਟਰ ਪ੍ਰੇਡ ਦੀ ਤਿਆਰੀ ਲਈ ਪਿੰਡਾਂ ਵਿੱਚ ਨੌਜਵਾਨਾਂ ਦੀਆਂ ਮੀਟਿੰਗ ਕਰਵਾ ਰਿਹਾ ਸੀ। ਇਸ ਦੌਰਾਨ ਵੀ ਇਸ ਨੌਜਵਾਨ ਦੀ ਸਿਹਤ ਖਰਾਬ ਹੋ ਗਈ। ਜਿਸ ਕਾਰਨ ਉਸ ਦਾ ਦਿਹਾਂਤ ਹੋ ਗਿਆ। ਇਹ ਕਬੱਡੀ ਖਿਡਾਰੀ ਪਹਿਲੇ ਦਿਨ ਤੋਂ ਹੀ ਸੰਘਰਸ਼ ਵਿਚ ਸ਼ਾਮਿਲ ਹੁੰਦਾ ਆ ਰਿਹਾ ਸੀ।
ਇਸ ਕਬੱਡੀ ਖਿਡਾਰੀ ਬਘੇਲ ਸਿੰਘ ਨੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਸੀ। ਇਸ ਕਬੱਡੀ ਖਿਡਾਰੀ ਦੇ ਘਰ ਦੀ ਮਾਲੀ ਹਾਲਤ ਠੀਕ ਨਹੀਂ ਹੈ। ਇਸ ਨੌਜਵਾਨ ਦੀ ਮੌਤ ਬਾਰੇ ਜਾਣਕਾਰੀ ਦਿੰਦੇ ਹੋਏ ਮਾਰਕੀਟ ਕਮੇਟੀ ਮਲੇਰਕੋਟਲਾ ਦੇ ਪ੍ਰਧਾਨ ਹਰਬੰਸ ਸਿੰਘ ਨੇ ਦੱਸਿਆ ਕਿ ਕਬੱਡੀ ਖਿਡਾਰੀ ਬਘੇਲ ਸਿੰਘ ਨਿੱਕੀ ਉਮਰ ਵਿੱਚ ਹੀ ਨਾਮੀ ਕਬੱਡੀ ਖਿਡਾਰੀ ਬਣ ਕੇ ਉਭਰਿਆ ਸੀ। ਇਸ ਨੌਜਵਾਨ ਦੀ ਮੌਤ ਹੋਣ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।
Previous Postਸਾਵਧਾਨ : ਦਿੱਲੀ ਤੋਂ 23 ਜਨਵਰੀ ਅਤੇ 26 ਜਨਵਰੀ ਬਾਰੇ ਪੁਲਸ ਵਲੋਂ ਆਈ ਇਹ ਵੱਡੀ ਤਾਜਾ ਖਬਰ
Next Postਆਈ ਹੁਣੇ ਹੁਣੇ ਵੱਡੀ ਖਬਰ – ਲੋਕਾਂ ਦੇ ਭੁਲੇਖੇ ਵਹਿਮ ਦੂਰ ਕਢਣ ਲਈ ਮੋਦੀ ਕਰਨ ਲੱਗਾ ਇਹ ਕੰਮ