ਖੇਡ ਜਗਤ ਨੂੰ ਲਗਿਆ ਵੱਡਾ ਝਟਕਾ , ਮਸ਼ਹੂਰ ਧਾਕੜ ਕ੍ਰਿਕਟਰ ਦੀ ਹੋਈ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ

ਖੇਡ ਜਗਤ ਦੇ ਵਿੱਚ ਅਜਿਹਾ ਬਹੁਤ ਸਾਰੀਆਂ ਹਸਤੀਆਂ ਹਨ, ਜਿਨਾਂ ਦੇ ਵੱਲੋਂ ਆਪਣੀ ਖੇਡ ਦੇ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਜਾਂਦਾ ਹੈ l ਜਦੋਂ ਇਹ ਖਿਡਾਰੀ ਦੇਸ਼ ਵਾਸਤੇ ਖੇਡਦੇ ਹਨ ਤੇ ਜਦੋਂ ਮੈਡਲ ਜਾਂ ਟਰੋਫੀ ਲੈ ਕੇ ਆਉਂਦੇ ਹਨ ਤੇ ਪੂਰਾ ਦੇਸ਼ ਉਹਨਾਂ ਦੇ ਉੱਪਰ ਮਾਣ ਮਹਿਸੂਸ ਕਰਦਾ ਹੈ l ਇਸੇ ਵਿਚਾਲੇ ਖੇਡ ਜਗਤ ਦੇ ਨਾਲ ਜੁੜੀ ਹੋਈ ਇੱਕ ਬੁਰੀ ਖਬਰ ਸਾਹਮਣੇ ਆਈ ਕਿ ਖੇਡ ਜਗਤ ਨੂੰ ਇੱਕ ਵੱਡਾ ਝਟਕਾ ਉਸ ਵੇਲੇ ਲੱਗਿਆ ਜਦੋਂ ਮਸ਼ਹੂਰ ਧਾਕੜ ਕ੍ਰਿਕਟਰ ਦੀ ਅਚਾਨਕ ਮੌਤ ਹੋ ਗਈ। ਦਰਅਸਲ ਇੱਕ ਬੇਹਦ ਹੀ ਦਰਦਨਾਕ ਹਾਦਸੇ ਦੇ ਵਿੱਚ ਨੌਜਵਾਨ ਕ੍ਰਿਕਟਰ ਆਸਿਫ਼ ਹੁਸੈਨ ਦਾ ਸਿਰਫ਼ 28 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ, ਬਹੁਤ ਛੋਟੀ ਉਮਰ ਦੇ ਵਿੱਚ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਲਈ ਅਲਵਿਦਾ ਆਖ ਦਿੱਤਾ, ਉਹਨਾਂ ਦੇ ਫੇਜ਼ਨਸ ਲਈ ਇਹ ਇੱਕ ਬਹੁਤ ਵੱਡਾ ਝਟਕਾ ਹੈ l ਉੱਥੇ ਹੀ ਖੇਡ ਜਗਤ ਦੇ ਨਾਲ ਜੁੜੀਆਂ ਹੋਈਆਂ ਹਸਤੀਆਂ ਦੇ ਵੱਲੋਂ ਲਗਾਤਾਰ ਉਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਪਰ ਸਾਂਝੀਆਂ ਕਰਕੇ ਦੁਖ ਜਾਹਿਰ ਕੀਤਾ ਜਾ ਰਿਹਾ ਹੈ l ਉੱਥੇ ਹੀ ਪਰਿਵਾਰ ਮੁਤਾਬਕ ਹਾਦਸੇ ਤੋਂ ਪਹਿਲਾਂ ਆਸਿਫ ਦੀ ਸਿਹਤ ਠੀਕ ਸੀ। ਉਹ ਆਪਣੇ ਘਰ ਦੀਆਂ ਪੌੜੀਆਂ ਤੋਂ ਹੇਠਾਂ ਡਿੱਗ ਗਏ ਸਨ l ਜਿਸ ਕਾਰਨ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਸਨ l ਉਸ ਨੂੰ ਤੁਰੰਤ ਸ਼ਹਿਰ ਦੇ ਇੱਕ ਨਾਮਵਰ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਦੇ ਲਈ ਦੱਸ ਦਈਏ ਕਿ ਆਸਿਫ਼ ਹੁਸੈਨ ਇੱਕ ਸਮਰਪਿਤ ਖਿਡਾਰੀ ਸੀ, ਜਿਸਨੇ ਬੰਗਾਲ ਕ੍ਰਿਕਟ ਢਾਂਚੇ ਵਿੱਚ ਵੱਖ-ਵੱਖ ਉਮਰ ਸਮੂਹਾਂ ਦੀ ਨੁਮਾਇੰਦਗੀ ਕੀਤੀ। ਉਹ ਬੰਗਾਲ ਟੀ-20 ਲੀਗ ਦੇ ਦੌਰਾਨ ਇੱਕ ਮੈਚ ਵਿੱਚ 99 ਦੌੜਾਂ ਬਣਾ ਕੇ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ l ਉਹ ਸੀਨੀਅਰ ਬੰਗਾਲ ਟੀਮ ਵਿੱਚ ਜਗ੍ਹਾ ਬਣਾਉਣ ਦੀ ਇੱਛਾ ਰੱਖਦਾ ਸੀ। ਪਰ ਇਸ ਦਰਦਨਾਕ ਹਾਦਸੇ ਦੇ ਕਾਰਨ ਇਹ ਖਿਡਾਰੀ ਸਦਾ ਸਦਾ ਦੇ ਲਈ ਇਸ ਦੁਨੀਆਂ ਤੋਂ ਅਲੋਪ ਹੋ ਗਿਆ ਤੇ ਇੱਕ ਚਮਕਦੇ ਸਿਤਾਰੇ ਵਾਂਗ ਸਭ ਦੇ ਦਿਲਾਂ ਤੇ ਹਮੇਸ਼ਾ ਰਾਜ ਕਰਦਾ ਰਹੇਗਾ।