ਚੰਡੀਗੜ੍ਹ – ਪੰਜਾਬ ਦੇ ਨਿਵਾਸੀਆਂ ਲਈ ਆਉਣ ਵਾਲਾ ਹਫ਼ਤਾ ਕਾਫੀ ਮਹੱਤਵਪੂਰਨ ਹੋਣ ਵਾਲਾ ਹੈ, ਕਿਉਂਕਿ ਇਸ ਦੌਰਾਨ ਉਨ੍ਹਾਂ ਨੂੰ ਲਗਾਤਾਰ ਤਿੰਨ ਦਿਨ ਦੀਆਂ ਛੁੱਟੀਆਂ ਮਿਲਣ ਜਾ ਰਹੀਆਂ ਹਨ।
18 ਅਪ੍ਰੈਲ (ਸ਼ੁੱਕਰਵਾਰ) ਨੂੰ ਗੁੱਡ ਫਰਾਈਡੇ ਦੇ ਮੌਕੇ ਤੇ ਸਰਕਾਰੀ ਛੁੱਟੀ ਰਹੇਗੀ। ਇਸ ਤੋਂ ਬਾਅਦ 19 ਅਪ੍ਰੈਲ (ਸ਼ਨੀਵਾਰ) ਨੂੰ ਕਈ ਸਕੂਲ, ਬੈਂਕ ਅਤੇ ਦਫ਼ਤਰ ਬੰਦ ਰਹਿਣਗੇ, ਜਦਕਿ 20 ਅਪ੍ਰੈਲ (ਐਤਵਾਰ) ਨੂੰ ਸਾਪਤਾਹਿਕ ਛੁੱਟੀ ਹੋਣ ਕਰਕੇ ਲੋਕ ਤਿੰਨ ਦਿਨਾਂ ਦੇ ਲੰਬੇ ਅਵਕਾਸ਼ ਦਾ ਲੁੱਭ ਲੈ ਸਕਣਗੇ।
ਇਸ ਲਗਾਤਾਰ ਵੀਕਐਂਡ ਦੇ ਮੌਕੇ ‘ਤੇ ਲੋਕ ਆਰਾਮ ਕਰਨ ਜਾਂ ਕਿਸੇ ਸੈਰ-ਸਪਾਟੇ ਦੀ ਯੋਜਨਾ ਬਣਾਉਣ ਦਾ ਵੀ ਸੋਚ ਸਕਦੇ ਹਨ।