ਆਈ ਤਾਜਾ ਵੱਡੀ ਖਬਰ
ਜਿਸ ਸਮੇਂ ਇਸ ਸਾਲ ਦੀ ਸ਼ੁਰੂਆਤ ਹੋਈ ਸੀ ਤਾਂ ਸਾਰੀ ਦੁਨੀਆਂ ਵੱਲੋਂ 2021 ਵਰ੍ਹੇ ਲਈ ਬਹੁਤ ਸਾਰੀਆਂ ਦੁਆਵਾਂ ਮੰਗੀਆਂ ਗਈਆਂ ਸਨ। ਕਿਉਂਕਿ ਪੂਰੀ ਦੁਨੀਆ ਨੇ ਜੋ 2020 ਵਿੱਚ ਵੇਖਿਆ ਸੀ ਹੋ ਸਕਦਾ ਕਿ ਉਹ ਕਦੇ ਵੀ ਨਾ ਹੋਇਆ ਹੋਵੇ। ਇਸ ਲਈ ਸਾਰੀ ਦੁਨੀਆਂ ਵੱਲੋਂ ਉਸ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕੀਤਾ ਗਿਆ ਕਿ ਆਉਣ ਵਾਲਾ ਵਰ੍ਹਾ ਸਭ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਵੇ। ਪਰ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਲਗਾਤਾਰ ਬਹੁਤ ਸਾਰੀਆਂ ਦੁਖਦਾਈ ਖਬਰਾਂ ਰੋਜ਼ ਹੀ ਸਾਹਮਣੇ ਆ ਰਹੀਆਂ ਹਨ। ਜੋ ਦੁਨੀਆ ਨੂੰ ਝੰ-ਜੋ-ੜ ਕੇ ਰੱਖ ਦਿੰਦੀਆਂ ਹਨ। ਵੱਖ-ਵੱਖ ਖੇਤਰਾਂ ਵਿਚੋਂ ਬਹੁਤ ਸਾਰੀਆਂ ਸਖ਼ਸ਼ੀਅਤਾਂ ਹਮੇਸ਼ਾ ਲਈ ਸਾਡੇ ਤੋ ਦੂਰ ਹੋ ਚੁੱਕੀਆਂ ਹਨ।
ਜਿਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਕੱਲ ਬਹੁਤ ਸੁਰੀਲਾ ਗਾਇਕ ਦਿਲਜਾਨ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ, ਹੁਣ ਉਸ ਤੋਂ ਬਾਅਦ ਇੱਕ ਹੋਰ ਮਸ਼ਹੂਰ ਪੰਜਾਬੀ ਦੀ ਹਸਤੀ ਦੀ ਮੌ-ਤ ਹੋ ਗਈ ਹੈ, ਜਿਸ ਨਾਲ ਫਿਰ ਤੋ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਲੇਖਿਕਾ, ਕਵਿਤਰੀ ਤਾਰਨ ਗੁਜਰਾਲ , 90 ਸਾਲਾ ਦਾ ਦੇ-ਹਾਂ-ਤ ਹੋਣ ਦੀ ਖਬਰ ਸਾਹਮਣੇ ਆਈ ਹੈ। ਪਾਕਿਸਤਾਨ ਪੰਜਾਬ ਚ ਸਥਿਤ ਨਨਕਾਣਾ ਸਾਹਿਬ ਵਿੱਚ 22 ਫਰਵਰੀ 1931 ਨੂੰ ਜਨਮੀ ਤਾਰਨ ਗੁਜਰਾਲ ਦੀ ਪੰਜਾਬ ਵਿਚ ਪੰਜਾਬੀ ਸਾਹਿਤ ਨੂੰ ਇਕ ਬਹੁਤ ਵੱਡੀ ਦੇਣ ਹੈ।
ਇਸ ਸਮੇਂ ਉਹ ਮੋਹਾਲੀ ਵਿੱਚ ਰਹਿ ਰਹੇ ਸਨ। ਉਹ ਪਿਛਲੇ ਕਾਫੀ ਲੰਮੇ ਅਰਸੇ ਤੋਂ ਬਿਮਾਰ ਹੋਣ ਕਾਰਨ ਹਸਪਤਾਲ ਦੇ ਵਿਚ ਜ਼ੇਰੇ ਇ-ਲਾ-ਜ਼ ਸਨ। ਜਿੱਥੇ ਬੁੱਧਵਾਰ ਨੂੰ ਸਵੇਰ ਸਮੇਂ ਉਨ੍ਹਾਂ ਦਾ ਦੇ-ਹਾਂ-ਤ ਹੋ ਗਿਆ। ਸਾਹਿਤਕ ਜਗਤ ਦੀਆਂ ਬਹੁਤ ਸਾਰੀਆਂ ਸ਼ਖਸੀਅਤਾਂ ਵੱਲੋਂ ਉਹਨਾਂ ਦੇ ਜਾਣ ਨਾਲ ਸਾਹਿਤ ਜਗਤ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਦੱਸਿਆ ਹੈ। ਤਾਰਨ ਗੁਜਰਾਲ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਕਵੀ ਦਾ ਇਨਾਮ ਐਲਾਨਿਆ ਗਿਆ ਸੀ ਜੋ ਉਹ ਪ੍ਰਾਪਤ ਨਹੀਂ ਕਰ ਸਕੇ। ਉਨ੍ਹਾਂ ਨੂੰ ਜਿਉਣ ਦਾ ਸ਼ੌਂਕ, ਸਮਾਜ ਸੇਵਾ ਕਰਨ ਦਾ ਸ਼ੌਂਕ ,ਸਿਲਾਈ ਕਢਾਈ ,ਘਰ ਸਜਾਉਣ ਦਾ ,ਸੰਗੀਤ ਅਤੇ ਸੁਣਨ ਦਾ ਬਹੁਤ ਸ਼ੌਂਕ ਸੀ।
ਉਨ੍ਹਾਂ ਵੱਲੋਂ ਬੱਚਿਆਂ ਲਈ ਰੈਡ ਫੀ-ਵ-ਰ ਬਨਾਮ ਲਾਲ ਬੁਖ਼ਾਰ, ਮੋਟੂ ਸੇਠ, ਨ੍ਹਾਈ ਨ੍ਹਾਹੀ ਕਰ ਕੇ, ਬੱਬੀ ਦੇ ਕਾਰਨਾਮੇ, ਨਿੱਕੇ ਨਿੱਕੇ ਪੈਰ, ਲਿਖ ਕੇ ਬਾਲ ਸਾਹਿਤ ਨੂੰ ਅਮੀਰ ਕੀਤਾ। ਉਨ੍ਹਾਂ ਵੱਲੋਂ ਕਹਾਣੀ ਸੰਗ੍ਰਹਿ ਇਬਕੇ ਮਰੀਅਮ , ਉਰਵਾਰ ਪਾਰ, ਖੱਪਰਾ ਮਹਿਲ, ਅਟਾਰੀ ਬਾਜ਼ਾਰ ਰੱਤ ਦਾ ਕੁੰਗੂ ਸੰਨ 84 ਦਾ ਸੱਚ, ਸਾਹਿਤ ਜਗਤ ਦੀ ਝੋਲੀ ਪਾਏ ਗਏ ਹਨ। ਉਨ੍ਹਾਂ ਦੀ ਪਲੇਠੀ ਪੁਸਤਕ ਕਹਾਣੀ ਸੰਗ੍ਰਹਿ ਜੁਗਨੂੰਆਂ ਦਾ ਕ-ਬ-ਰ-ਸ-ਤਾ-ਨ 1986 ਵਿੱਚ ਲੋਕ ਅਰਪਣ ਕੀਤਾ ਗਿਆ। ਉਨ੍ਹਾਂ ਨੇ ਵੰਡ ਦੇ ਕਾਲੇ ਦਿਨਾਂ ਦੇ ਦੌਰ ਤੋਂ ਲੈ ਕੇ 1984 ਤੇ ਕਾਨਪੁਰ ਦੰ-ਗਿ-ਆਂ ਬਾਰੇ ਆਪਣੀਆਂ ਕਹਾਣੀਆਂ ਅਤੇ ਕਵਿਤਾਵਾਂ ਵਿੱਚ ਦਰਦ ਬਿਆਨ ਕੀਤਾ ਤੇ ਕਈ ਕਿਤਾਬਾਂ ਪੰਜਾਬੀ ਸਾਹਿਤ ਨੂੰ ਭੇਂਟ ਕੀਤੀਆਂ।
Home ਤਾਜਾ ਖ਼ਬਰਾਂ ਕੱਲ੍ਹ ਗਾਇਕ ਦਿਲਜਾਨ ਦੀ ਮੌਤ ਤੋਂ ਬਾਅਦ ਅੱਜ ਹੁਣੇ ਹੁਣੇ ਹੋਈ ਇਸ ਮਸ਼ਹੂਰ ਪੰਜਾਬੀ ਦੀ ਹਸਤੀ ਮੌਤ , ਛਾਇਆ ਸੋਗ
ਤਾਜਾ ਖ਼ਬਰਾਂ
ਕੱਲ੍ਹ ਗਾਇਕ ਦਿਲਜਾਨ ਦੀ ਮੌਤ ਤੋਂ ਬਾਅਦ ਅੱਜ ਹੁਣੇ ਹੁਣੇ ਹੋਈ ਇਸ ਮਸ਼ਹੂਰ ਪੰਜਾਬੀ ਦੀ ਹਸਤੀ ਮੌਤ , ਛਾਇਆ ਸੋਗ
Previous Postਹੁਣੇ ਹੁਣੇ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਈ ਆਈ ਮਾੜੀ ਖਬਰ
Next Postਪੰਜਾਬ ਚ ਇਸ ਤਰੀਕ ਤੱਕ ਸਕੂਲ ਕਾਲਜ ਰਹਿਣਗੇ ਬੰਦ ਹੋਇਆ ਇਹ ਐਲਾਨ – ਤਾਜਾ ਵੱਡੀ ਖਬਰ