ਤਾਜਾ ਵੱਡੀ ਖਬਰ
ਇਸ ਸਾਲ ਦੇ ਵਿਚ ਦੋ ਚੀਜਾਂ ਪੂਰੇ ਵਿਸ਼ਵ ਭਰ ਦੇ ਵਿਚ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ। ਇੱਕ ਪੂਰੇ ਸੰਸਾਰ ਵਿਚ ਫ਼ੈਲੀ ਹੋਈ ਕੋਰੋਨਾ ਵਾਇਰਸ ਦੀ ਬਿਮਾਰੀ ਅਤੇ ਦੂਜੀ ਅਮਰੀਕਾ ਦੇ ਰਾਸ਼ਟਰਪਤੀ ਲਈ ਚੋਣਾਂ। ਕੋਰੋਨਾ ਵਾਇਰਸ ਦੀ ਬੀਮਾਰੀ ਬਾਰੇ ਤੇ ਹੁਣ ਦੁਨੀਆਂ ਦਾ ਹਰ ਇਕ ਇਨਸਾਨ ਜਾਣਦਾ ਹੈ। ਪਰ ਇਸ ਵਾਰ ਅਮਰੀਕਾ ਦੇ ਰਾਸ਼ਟਰਪਤੀ ਪਦ ਦੇ ਲਈ ਹੋਈਆਂ ਚੋਣਾਂ ਯਾਦਗਾਰੀ ਹੋ ਨਿੱਬੜੀਆਂ ਕਿਉਂਕਿ ਇਸ ਵਿਚ ਡੋਨਾਲਡ ਟਰੰਪ ਨੂੰ ਪਛਾੜਦੇ ਹੋਏ ਉਸ ਦੇ ਵਿਰੋਧੀ ਜੋਅ ਬਾਈਡਨ ਨੇ ਜਿੱਤ ਦਰਜ ਕੀਤੀ।
ਆਪਣੀ ਜਿੱਤ ਤੋਂ ਬਾਅਦ ਹੀ ਉਨ੍ਹਾਂ ਨੇ ਇਸ ਦਾ ਸਿਹਰਾ ਪੂਰੇ ਅਮਰੀਕੀ ਵਾਸੀਆਂ ਨੂੰ ਦਿੱਤਾ ਅਤੇ ਰਾਸ਼ਟਰਪਤੀ ਪਦ ਕੇ ਗ੍ਰਹਿਣ ਕਰਨ ਤੋਂ ਬਾਅਦ ਅਮਰੀਕੀ ਅਤੇ ਗੈਰ ਅਮਰੀਕੀ ਲੋਕਾਂ ਦੇ ਹਿੱਤਾਂ ਵਿਚ ਕੰਮ ਕਰਨ ਦੇ ਲਈ ਭਰੋਸਾ ਵੀ ਦਿਵਾਇਆ। ਇਸੇ ਦੌਰਾਨ ਹੀ ਮੰਗਲਵਾਰ ਨੂੰ ਜੋਅ ਬਾਈਡਨ ਨੇ ਪੱਤਰਕਾਰ ਸੰਮੇਲਨ ਦੌਰਾਨ ਦੇਸ਼ ਅੰਦਰ ਲੱਗੀਆਂ ਹੋਈਆਂ ਪਾਬੰਦੀਆਂ ਸਬੰਧੀ ਕਈ ਅਹਿਮ ਐਲਾਨ ਵੀ ਕੀਤੇ। ਜਿਸ ਵਿੱਚ ਉਨ੍ਹਾਂ ਨੇ ਆਖਿਆ ਕਿ ਟਰੰਪ ਸਰਕਾਰ ਵੱਲੋਂ ਦੇਸ਼ ਅੰਦਰ ਮੌਜੂਦਾ ਇਮੀਗ੍ਰੇਸ਼ਨ ਅਤੇ ਸ਼ਰਣ ਪਾਬੰਦੀਆਂ ਦੇ ਵਿੱਚੋਂ ਬਹੁਤ ਸਾਰੀਆਂ ਪਾਬੰਦੀਆਂ ਨੂੰ ਉਹ ਆਉਣ ਵਾਲੇ 6 ਮਹੀਨਿਆਂ ਵਿੱਚ ਹਟਾ ਸਕਦੇ ਹਨ।
ਜੋਅ ਬਾਈਡਨ ਨੇ ਅੱਗੇ ਗੱਲ ਕਰਦੇ ਹੋਏ ਕਿਹਾ ਕਿ ਇਹ ਸਾਰਾ ਕੁਝ ਇਕੋ ਦਮ ਨਹੀਂ ਹੋ ਸਕਦਾ ਅਤੇ ਨਾ ਹੀ ਸਾਡੀ ਸਰਕਾਰ ਵੱਲੋਂ ਪਹਿਲੇ ਦਿਨ ਹੀ ਕੋਈ ਪਾਬੰਦੀ ਹਟਾਈ ਜਾਵੇਗੀ ਅਤੇ ਨਾ ਹੀ ਮੌਜੂਦਾ ਸਮੇਂ ਵਿਚ ਉਹ ਸ਼ਰਣ ਪ੍ਰਕਿਰਿਆ ਉੱਤੇ ਰੋਕ ਲਗਾਉਣਗੇ। ਕਿਉਂਕਿ ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਦੱਖਣੀ ਅਮਰੀਕੀ ਸਰਹੱਦ ਉੱਪਰ ਫਸੇ ਹੋਏ 20 ਲੱਖ ਲੋਕ ਇਸ ਤੋਂ ਪ੍ਰਭਾਵਿਤ ਹੋਣਗੇ। ਉਨ੍ਹਾਂ ਆਖਿਆ ਮੈਂ ਪਹਿਲਾਂ ਹੀ ਮੈਕਸੀਕੋ ਦੇ ਰਾਸ਼ਟਰਪਤੀ ਅਤੇ
ਲਾਤੀਨੀ ਅਮਰੀਕਾ ਵਿੱਚ ਸਾਡੇ ਦੋਸਤਾਂ ਨਾਲ ਇਨ੍ਹਾਂ ਮੁੱਦਿਆਂ ਉੱਪਰ ਚਰਚਾ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਨਿਸ਼ਚਿਤ ਸਮੇਂ ਵਿੱਚ ਅਸੀਂ ਅਸਲ ਵਿਚ ਇਸ ਨੂੰ ਹੋਰ ਬੁਰਾ ਨਹੀਂ ਵਧੀਆ ਬਣਾਵਾਂਗੇ। ਇਸ ਵਾਸਤੇ ਕਿਸੇ ਕਿਸਮ ਦੇ ਫੰਡ ਦੀ ਜ਼ਰੂਰਤ ਨਹੀਂ ਹੈ। ਇਹ ਗੱਲ ਯਾਦ ਰੱਖਣ ਯੋਗ ਹੈ ਕਿ ਜੋਅ ਬਾਈਡਨ ਨੇ ਆਪਣੇ ਮੁਹਿੰਮ ਦੇ ਸ਼ੁਰੂਆਤ ਵਿੱਚ ਹੀ ਆਖਿਆ ਸੀ ਕਿ ਉਹ ਆਪਣੇ ਰਾਸ਼ਟਰਪਤੀ ਪਦ ਗ੍ਰਹਿਣ ਕਰਨ ਦੇ ਪਹਿਲੇ 100 ਦਿਨਾਂ ਦੌਰਾਨ ਹੀ ਟਰੰਪ ਵੱਲੋਂ ਜਾਰੀ ਕੀਤੀਆਂ ਗਈਆਂ ਕਈ ਨੀਤੀਆਂ ਨੂੰ ਰੱਦ ਕਰ ਦੇਣਗੇ।
Previous Postਪੰਜਾਬੀਆਂ ਲਈ ਅੰਤਰਾਸ਼ਟਰੀ ਉਡਾਣਾਂ ਬਾਰੇ ਆਈ ਵੱਡੀ ਖੁਸ਼ਖਬਰੀ, ਹੋਇਆ ਇਹ ਐਲਾਨ
Next Postਹੁਣੇ ਹੁਣੇ ਕਨੇਡਾ ਤੋਂ ਆਈ ਮਾੜੀ ਖਬਰ 28 ਦਿਨਾਂ ਲਈ ਹੋ ਗਿਆ ਇਹ ਵੱਡਾ ਐਲਾਨ