ਹੁਣੇ ਆਈ ਤਾਜਾ ਵੱਡੀ ਖਬਰ
ਸਾਲ 2020 ਦੀ 26 ਨਵੰਬਰ ਨੂੰ ਕਿਸਾਨਾਂ ਵੱਲੋਂ ਸ਼ੁਰੂ ਕੀਤਾ ਗਿਆ ਖੇਤੀ ਅੰਦੋਲਨ ਇਸ ਸਮੇਂ ਦੇਸ਼ ਵਿਆਪੀ ਹੋਣ ਦੇ ਨਾਲ ਨਾਲ ਵਿਸ਼ਵ ਵਿਆਪੀ ਵੀ ਬਣ ਚੁੱਕਾ ਹੈ। ਇਸ ਅੰਦੋਲਨ ਦੇ ਕਾਰਨ ਹੁਣ ਤੱਕ ਰੋਜ਼ਾਨਾ ਹੀ ਸਾਨੂੰ ਕਈ ਤਰ੍ਹਾਂ ਦੀਆਂ ਖਬਰਾਂ ਮਿਲੀਆ ਹਨ। ਜਿਨ੍ਹਾਂ ਦੇ ਵਿਚ ਦੇਸ਼ ਦੀ ਮੋਦੀ ਸਰਕਾਰ ਤੋਂ ਇਲਾਵਾ ਕਿਸਾਨ ਜਥੇ ਬੰਦੀਆਂ ਦੇ ਆਗੂ, ਦੇਸ਼ ਦੀਆਂ ਕੁਝ ਪ੍ਰਮੁੱਖ ਸਖ਼ਸ਼ੀਅਤਾਂ ਅਤੇ ਚਰਚਿਤ ਕਲਾਕਾਰਾਂ ਦੇ ਨਾਮ ਸਾਹਮਣੇ ਆਉਦੇ ਰਹਿੰਦੇ ਹਨ। ਕਿਸੇ ਖੇਤੀ ਅੰਦੋਲਨ ਨੂੰ ਲੈ ਕੇ ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਕੰਗਨਾ ਰਣੌਤ ਅਤੇ ਮਸ਼ਹੂਰ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਵਿਚਾਲੇ ਟਵਿਟਰ ਉਪਰ ਜੰ-ਗ ਛਿੜੀ ਹੋਈ ਹੈ ਅਤੇ ਹੁਣ ਇਸ ਜੰਗ ਦੇ ਵਿਚ ਹਾਲਾਤ ਹੋਰ ਜ਼ਿਆਦਾ ਗੰਭੀਰ ਹੋ ਚੁੱਕੇ ਹਨ।
ਜਿਸ ਦਾ ਕਾਰਨ ਦਿਲਜੀਤ ਦੋਸਾਂਝ ਵੱਲੋਂ ਗਾਇਆ ਗਿਆ ਇੱਕ ਨਵਾਂ ਗਾਣਾ ਹੈ। ਜ਼ਿਕਰ ਯੋਗ ਹੈ ਕਿ ਬੀਤੇ ਦਿਨੀਂ ਮੰਗਲ ਵਾਰ ਨੂੰ ਵਿਸ਼ਵ ਪ੍ਰਸਿੱਧ ਗਾਇਕਾ ਰਿਹਾਨਾ ਨੇ ਕਿਸਾਨਾਂ ਦਾ ਪੱਖ ਪੂਰਦੇ ਹੋਏ ਇਕ ਟਵੀਟ ਕੀਤਾ ਸੀ। ਇਸ ਟਵੀਟ ਦੇ ਵਿਚ ਰਿਹਾਨਾ ਵੱਲੋਂ ਇਕ ਤਸਵੀਰ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ਵਿੱਚ ਪੁੱਛਿਆ ਗਿਆ ਸੀ ਕਿ ਅਸੀਂ ਇਸ ਬਾਰੇ ਗੱਲ ਨਹੀਂ ਕਰ ਰਹੇ ਕਿਉਂ? ਇਸ ਗੱਲ ਉਪਰ ਦਿਲਜੀਤ ਨੇ ਰਿਹਾਨਾ ਦੇ ਸਨਮਾਨ ਵਿਚ ਇਕ ਗਾਣਾ ਗਾਇਆ ਹੈ। ਜਿਸ ਦੌਰਾਨ ਦਿਲਜੀਤ ਨੇ ਇਕ ਟਵੀਟ ਵਿਚ ਇੱਕ ਬੰਦ
ਮੁੱਠੀ ਇਮੋਜੀ ਨੂੰ ਜੋੜਦੇ ਹੋਏ ਲਿਖਿਆ ਅਤੇ ਇਸ ਗਾਣੇ ਦੇ ਯੂ ਟਿਊਬ ਲਿੰਕ ਨੂੰ ਸਾਂਝਾ ਕਰਦੇ ਹੋਏ ਨਿਰਮਾਤਾ ਅਤੇ ਗੀਤਕਾਰ ਦੇ ਨਾਲ ਟੈਗ ਵੀ ਕੀਤਾ। ਇਸ ਦੇ ਨਾਲ ਹੀ ਦਿਲਜੀਤ ਨੇ ਰਿਹਾਨਾ ਦੀ ਤਾਰੀਫ਼ ਵਿਚ ਵਾਹਿਗੁਰੂ ਦਾ ਸ਼ੁਕਰ ਕਰਦੇ ਹੋਏ ਕਿਹਾ ਕਿ ਉਸ (ਰਿਹਾਨਾ) ਵਰਗੀ ਪਰੀ ਬਣਾਉਣ ਲਈ ਰੱਬ ਦਾ ਧੰਨਵਾਦ ਕਰਨ ਬਾਰੇ ਗੀਤ ਗਾਇਆ ਹੈ। ਦੱਸਣ ਯੋਗ ਹੈ ਕਿ ਇਸ ਗੀਤ ਦੇ ਵਿਚ ਦਿਲਜੀਤ ਨੇ ਰਿਹਾਨਾ ਨੂੰ ਤੋਹਫੇ ਦੇਣ ਦੀ ਗੱਲ ਵੀ ਕੀਤੀ ਹੈ। ਦਿਲਜੀਤ ਵੱਲੋਂ ਗਾਇਆ ਗਿਆ
ਇਹ ਗਾਣਾ ਕੰਗਨਾ ਰਣੌਤ ਨੂੰ ਕੋਈ ਖਾਸ ਰਾਸ ਨਹੀਂ ਆਇਆ ਅਤੇ ਉਸ ਨੇ ਆਪਣੇ ਗੁੱਸੇ ਦਾ ਇਜ਼ਹਾਰ ਕਰਦੇ ਹੋਏ ਆਖਿਆ ਕਿ ਦਿਲਜੀਤ ਨੇ ਆਪਣੇ ਪੈਸੇ ਬਣਾਉਣੇ ਨੇ, ਇਹ ਕਦੋਂ ਤੋਂ ਪਲਾਨ ਹੋ ਰਿਹਾ ਸੀ। ਜ਼ਿਕਰ ਯੋਗ ਹੈ ਕਿ ਰਿਹਾਨਾ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਕੀਤੇ ਗੲੇ ਟਵੀਟ ਉਪਰ ਵੀ ਕੰਗਨਾ ਨੇ ਗੁੱਸੇ ਦਾ ਇਜ਼ਹਾਰ ਕੀਤਾ ਸੀ।
Previous Postਹੁਣੇ ਹੁਣੇ ਪੰਜਾਬੀ ਫਿਲਮ ਇੰਡਸਟਰੀ ਨੂੰ ਲਗਾ – ਹੋਈ ਇਸ ਮਸ਼ਹੂਰ ਹਸਤੀ ਦੀ ਅਚਾਨਕ ਮੌਤ
Next Postਪੰਜਾਬ ਚ ਇਥੇ ਪਏ ਗੜੇ ਅਤੇ ਮੀਂਹ ਨੇ ਕਰਤੀ ਸਿਰੇ ਦੀ ਠੰਢ -ਅਗੇ ਦੇ ਮੌਸਮ ਦੀ ਹੁਣੇ ਹੁਣੇ ਆਈ ਇਹ ਜਾਣਕਾਰੀ