ਆਈ ਤਾਜਾ ਵੱਡੀ ਖਬਰ
ਵਿੱਦਿਆ ਮਨੁੱਖ ਨੂੰ ਚੇਤੰਨ ਕਰਦੀ ਹੈ ਅਤੇ ਉਸ ਨੂੰ ਆਪਣਾ ਆਲਾ-ਦੁਆਲਾ ਸਮਝਣ ਦੇ ਵਿਚ ਮਦਦ ਕਰਦੀ ਹੈ। ਇਸ ਗਿਆਨ ਦੀ ਪ੍ਰਾਪਤੀ ਦੇ ਜ਼ਰੀਏ ਹੀ ਮਨੁੱਖ ਆਪਣੇ ਆਪ ਨੂੰ ਜੀਵਨ ਦੇ ਉਦੇਸ਼ ਨੂੰ ਸਮਝਣ ਵਿੱਚ ਸਹਾਈ ਹੁੰਦਾ ਹੈ। ਵਿੱਦਿਆ ਹੀ ਇਕਲੌਤਾ ਅਜਿਹਾ ਮਾਰਗ ਹੁੰਦੀ ਹੈ ਜਿਸ ਉਪਰ ਚੱਲਦਾ ਹੋਇਆ ਮਨੁੱਖ ਹੀ ਸੱਚੇ ਗਿਆਨ ਦੀ ਪ੍ਰਾਪਤੀ ਕਰ ਸਕਦਾ ਹੈ। ਇਸ ਵਿਦਿਆ ਨੂੰ ਸਮਝਣ ਦਾ ਪਹਿਲਾਂ ਪਾਠਕ੍ਰਮ ਬੱਚੇ ਦੇ ਜਨਮ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਹੌਲੀ ਹੌਲੀ ਇਹ ਸਫ਼ਰ ਉਸ ਦੇ
ਪਰਿਵਾਰਕ ਮੈਂਬਰਾਂ ਤੋਂ ਹੁੰਦਾ ਹੋਇਆ ਸਕੂਲਾਂ ਵਿੱਚ ਆ ਪਹੁੰਚਦਾ ਹੈ। ਇੱਥੇ ਬੱਚਾ ਕਿਤਾਬੀ ਗਿਆਨ ਦੇ ਨਾਲ ਦੁਨਿਆਵੀਂ ਗਿਆਨ ਨੂੰ ਵੀ ਆਪਣੇ ਅਧਿਆਪਕਾਂ ਦੀ ਮਦਦ ਦੇ ਨਾਲ ਸਮਝਦਾ ਹੈ। ਬੱਚੇ ਨੂੰ ਇੱਕ ਸਿਲਸਿਲੇਵਾਰ ਤਰੀਕੇ ਦੇ ਨਾਲ ਵਿੱਦਿਆ ਮੁਹੱਈਆ ਕਰਵਾ ਕੇ ਉਸ ਦੀ ਪ੍ਰੀਖਿਆ ਲਈ ਜਾਂਦੀ ਹੈ ਤਾਂ ਜੋ ਇਹ ਪਤਾ ਕੀਤਾ ਜਾ ਸਕੇ ਕਿ ਬੱਚਾ ਹੁਣ ਅਗਾਂਹ ਦਾ ਗਿਆਨ ਲੈਣ ਯੋਗ ਹੈ ਜਾਂ ਨਹੀਂ। ਸਾਡੇ ਦੇਸ਼ ਅੰਦਰ ਵੱਖ-ਵੱਖ ਵਿਦਿਅਕ ਅਦਾਰੇ ਹਨ ਇਨ੍ਹਾਂ ਵਿੱਚੋਂ ਹੀ ਇੱਕ ਸੈਂਟਰਲ ਬੋਰਡ ਆਫ਼
ਸੈਕੰਡਰੀ ਐਜੂਕੇਸ਼ਨ ਹੈ ਜਿਸ ਦੀਆਂ ਦਸਵੀਂ ਅਤੇ ਬਾਰਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਮਈ ਮਹੀਨੇ ਸ਼ੁਰੂ ਹੋਣ ਵਾਲੀਆਂ ਹਨ। ਪਰ ਦੇਸ਼ ਅੰਦਰ ਵਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਇਨ੍ਹਾਂ ਪ੍ਰੀਖਿਆਵਾਂ ਨੂੰ ਰੱਦ ਕਰਵਾਉਣ ਦੇ ਲਈ ਵੱਡੀ ਪੱਧਰ ‘ਤੇ ਲੋਕਾਂ ਦੀਆਂ ਮੰਗਾਂ ਸਾਹਮਣੇ ਆ ਰਹੀਆਂ ਹਨ। ਸਿਆਸੀ ਪਾਰਟੀਆ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਇਲਾਵਾ ਕਈ ਮਸ਼ਹੂਰ ਕਲਾਕਾਰਾਂ ਵੱਲੋਂ ਵੀ ਕੇਂਦਰ ਸਰਕਾਰ ਉੱਪਰ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੂੰ ਪ੍ਰੀਖਿਆਵਾਂ ਨੂੰ ਰੱਦ
ਕਰਨ ਅਤੇ ਆਨਲਾਈਨ ਮਾਧਿਅਮ ਦੇ ਜ਼ਰੀਏ ਪ੍ਰੀਖਿਆਵਾਂ ਨੂੰ ਲੈਣ ਦੇ ਲਈ ਮੰਗ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਸੀਬੀਐਸਈ ਬੋਰਡ ਦੇ ਅਧਿਕਾਰੀਆਂ ਦੀ ਆਪਸ ਦੇ ਵਿਚ ਵਿਚਾਰ ਚਰਚਾ ਹੋਣੀ ਸ਼ੁਰੂ ਹੋ ਗਈ ਹੈ ਅਤੇ ਇਸ ਨੂੰ ਲੈ ਕੇ ਮੀਟਿੰਗਾਂ ਵੀ ਸ਼ੁਰੂ ਕੀਤੀਆਂ ਗਈਆਂ ਹਨ। ਪਰ ਇਸ ਸਬੰਧੀ ਅਜੇ ਤੱਕ ਵੀ ਬੋਰਡ ਦੇ ਅਧਿਕਾਰੀਆਂ ਵੱਲੋਂ ਕੋਈ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਅਤੇ ਨਾ ਹੀ ਪ੍ਰੀਖਿਆਵਾਂ ਨੂੰ ਮੁਲਤਵੀ ਜਾਂ ਡੇਟਸ਼ੀਟ ਵਿਚ ਵਾਧੇ ਨੂੰ ਲੈ ਕੇ ਹੋਈ ਖ਼ਬਰ ਸੁਣਨ ਨੂੰ ਮਿਲੀ ਹੈ।
Previous Postਕੈਪਟਨ ਸਰਕਾਰ ਵਲੋਂ ਬਸਾਂ ਚ ਔਰਤਾਂ ਨੂੰ ਮੁਫ਼ਤ ਸਫ਼ਰ ਕਰਨ ਦੀ ਸਹੂਲਤ ਮਗਰੋਂ ਹੁਣ ਇਹਨਾਂ ਵਲੋਂ ਹੋ ਗਿਆ ਇਹ ਵੱਡਾ ਐਲਾਨ
Next Postਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਦਿਨ ਲਗਾਤਾਰ ਕਰਨਗੇ ਇਹ ਕੰਮ , ਸਾਰੇ ਪਾਸੇ ਹੋ ਗਈ ਚਰਚਾ