ਕੋਰੋਨਾ ਨੂੰ ਰੋਕਣ ਲਈ ਇਥੇ ਹੋ ਗਈ ਸਖ਼ਤਾਈ – 2 ਮਰੀਜ ਮਿਲਣ ਤੇ 60 ਮਕਾਨਾਂ ਦਾ ਇਲਾਕਾ ਹੋਵੇਗਾ 14 ਦਿਨਾਂ ਲਈ ਸੀਲ

ਆਈ ਤਾਜਾ ਵੱਡੀ ਖਬਰ 

ਕਰੋਨਾ ਦੇ ਵਧ ਰਹੇ ਕੇਸਾਂ ਨੂੰ ਲੈ ਕੇ ਸਾਰੀ ਦੁਨੀਆ ਚਿੰ-ਤਾ ਵਿਚ। ਕਿਉਂਕਿ ਬਹੁਤ ਸਾਰੇ ਦੇਸ਼ਾਂ ਵਿੱਚ ਕਰੋਨਾ ਦਾ ਪਸਾਰ ਤੇਜ਼ੀ ਨਾਲ ਹੋ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਸਰਕਾਰਾਂ ਵੱਲੋਂ ਕਈ ਅਹਿਮ ਕਦਮ ਚੁੱਕਦੇ ਹੋਏ ਤਾਲਾਬੰਦੀ ਕਰਨ ਦੇ ਐਲਾਨ ਵੀ ਕੀਤਾ ਜਾ ਰਿਹਾ। ਜਿਸ ਨਾਲ ਕਰੋਨਾ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਕਰੋਨਾ ਦੀ ਅਗਲੀ ਲਹਿਰ ਫਿਰ ਤੋਂ ਬਹੁਤ ਸਾਰੇ ਦੇਸ਼ਾਂ ਉੱਪਰ ਹਾਵੀ ਹੁੰਦੀ ਨਜ਼ਰ ਆ ਰਹੀ ਹੈ। ਜਿਸ ਕਾਰਨ ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੇ ਦੇਸ਼ ਦੀਆਂ ਸਰਹੱਦਾਂ ਉਪਰ ਵੀ ਚੌਕਸੀ ਵਧਾ ਦਿੱਤਾ।

ਭਾਰਤ ਵਿੱਚ ਸਭ ਤੋਂ ਵਧੇਰੇ ਪ੍ਰਭਾਵਿਤ ਹੋਣ ਵਾਲਾ ਸੂਬਾ ਮਹਾਰਾਸ਼ਟਰ ਹੈ। ਜਿੱਥੇ ਕਰ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਕਰੋਨਾ ਨੂੰ ਰੋਕਣ ਲਈ ਹੁਣ ਇਥੇ ਹੋ ਗਈ ਹੈ ਸ-ਖ-ਤਾ-ਈ,ਦੋ ਮਰੀਜ਼ ਮਿਲਣ ਤੇ 60 ਮਕਾਨਾਂ ਦਾ ਇਲਾਕਾ ਹੋਵੇਗਾ 14 ਦਿਨਾਂ ਲਈ ਸੀਲ। ਮਹਾਂਰਾਸ਼ਟਰ ਤੇ ਪੰਜਾਬ ਤੋਂ ਬਾਅਦ ਹੁਣ ਯੂ ਪੀ ਵਿੱਚ ਵੀ ਕਰੋਨਾ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ। ਜਿਸ ਨੂੰ ਦੇਖਦੇ ਹੋਏ ਸੂਬਾ ਸਰਕਾਰ ਵੱਲੋਂ ਕਈ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਤੇ ਕਰੋਨਾ ਨੂੰ ਕਾਬੂ ਕਰਨ ਲਈ ਕਈ ਤਰਾਂ ਦੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਜਿਸ ਦੇ ਤਹਿਤ ਹੁਣ ਕਰੋਨਾ ਦਾ ਮਰੀਜ਼ ਮਿਲਣ ਵਾਲੇ ਇਲਾਕੇ ਨੂੰ ਕੰਟੇਨਮੈਂਟ ਜ਼ੋਨ ਘੋਸ਼ਿਤ ਕਰ ਦਿੱਤਾ ਜਾਵੇਗਾ।

ਜਿੱਥੇ ਇਕ ਮਰੀਜ਼ ਮਿਲਣ ਤੇ 20 ਮਕਾਨ ਦਾ ਇਲਾਕਾ ਸੀਲ ਕੀਤਾ ਜਾਵੇਗਾ। ਇਸ ਤਰ੍ਹਾਂ ਹੀ ਇਕ ਤੋਂ ਵਧੇਰੇ ਕੇਸਾਂ ਦੇ ਕਾਰਨ 60 ਮਕਾਨਾਂ ਵਾਲੇ ਇਲਾਕੇ ਨੂੰ ਵੀ ਸੀਲ ਕੀਤਾ ਜਾਵੇਗਾ। ਯੂਪੀ ਹੀ ਨਹੀਂ ਦੇਸ਼ ਦੇ ਕਈ ਸੂਬਿਆ ਅੰਦਰ ਕਰੋਨਾ ਕੇਸਾਂ ਵਿੱਚ ਤੇਜ਼ੀ ਦੇਖੀ ਜਾ ਰਹੀ ਹੈ। ਜਿਸ ਕਾਰਨ ਸੂਬਾ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਕੱਲ੍ਹ ਯੂ ਪੀ ਵਿੱਚ 24 ਘੰਟਿਆਂ ਦੌਰਾਨ 4,164 ਨਵੇਂ ਮਾਮਲੇ ਸਾਹਮਣੇ ਆਏ ਹਨ।

ਉਥੇ ਹੀ ਕਰੋਨਾ ਸਬੰਧੀ ਹਦਾਇਤਾਂ ਦੀ ਪਾਲਣਾ ਕਰਨ ਲਈ ਵੀ ਸਭ ਨੂੰ ਅਪੀਲ ਕੀਤੀ ਜਾ ਰਹੀ ਹੈ। ਦੇਸ਼ ਅੰਦਰ ਵੱਧ ਪ੍ਰਭਾਵਤ ਹੋਣ ਵਾਲੇ ਇਲਾਕਿਆਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਦੇਸ਼ ਅੰਦਰ ਟੀਕਾਕਰਨ ਅਤੇ ਟੈਸਟ ਦੀ ਸਮਰੱਥਾ ਨੂੰ ਵਧਾ ਦਿੱਤਾ ਗਿਆ ਹੈ।