ਆਈ ਤਾਜਾ ਵੱਡੀ ਖਬਰ
ਕੋਰੋਨਾ ਵਾਇਰਸ ਦੀ ਲਾਗ ਦੀ ਬਿਮਾਰੀ ਦਾ ਪਿਛਲੇ ਸਾਲ ਇਸ ਸੰਸਾਰ ਦੇ ਵਿੱਚ ਆਗਾਜ਼ ਹੋਇਆ ਸੀ ਜਿਸ ਤੋਂ ਲੈ ਕੇ ਹੁਣ ਤੱਕ ਇਸ ਨੇ ਪੂਰੇ ਸੰਸਾਰ ਭਰ ਦੇ ਵਿਚ 8 ਕਰੋੜ 11 ਲੱਖ ਤੋਂ ਵੱਧ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਅਜੇ ਵੀ ਰੋਜ਼ਾਨਾ ਇਸ ਬੀਮਾਰੀ ਦੇ ਨਾਲ ਗ੍ਰਸਤ ਹੋਏ ਲੋਕਾਂ ਦੇ ਲੱਖਾਂ ਦੀ ਗਿਣਤੀ ਵਿਚ ਪੂਰੇ ਵਿਸ਼ਵ ਭਰ ਵਿਚੋਂ ਮਾਮਲੇ ਸਾਹਮਣੇ ਆਉਦੇ ਰਹਿੰਦੇ ਹਨ। ਹੁਣ ਪੂਰੀ ਦੁਨੀਆਂ ਦੇ ਵਿਚ ਇਸ ਬਿਮਾਰੀ ਦੀ ਦੂਸਰੀ ਲਹਿਰ ਸ਼ੁਰੂ ਹੋ ਗਈ ਹੈ। ਜਿਸ ਤੋਂ ਬਚਾਅ ਵਾਸਤੇ ਇਸ ਸਮੇਂ ਵਿਸ਼ਵ ਦਾ ਹਰ ਇੱਕ ਦੇਸ਼ ਆਪਣੇ ਪੱਧਰ ਉੱਤੇ ਕੰਮ ਕਰ ਰਿਹਾ ਹੈ।
ਜਿੱਥੇ ਕਈ ਦੇਸ਼ਾਂ ਵੱਲੋਂ ਇਸ ਲਾਗ ਦੀ ਬਿਮਾਰੀ ਤੋਂ ਬਚਾਅ ਵਾਸਤੇ ਵੈਕਸੀਨ ਦਾ ਨਿਰਮਾਣ ਕਰ ਇਸ ਨੂੰ ਵਰਤੋਂ ਵਿੱਚ ਵੀ ਲਿਆਇਆ ਜਾ ਰਿਹਾ ਹੈ ਉਥੇ ਹੀ ਭਾਰਤ ਵਿੱਚ ਇਸ ਵੈਕਸੀਨ ਨੂੰ ਲੈ ਕੇ ਕਈ ਤਰ੍ਹਾਂ ਦੇ ਮੱਤਭੇਦ ਬਣੇ ਹੋਏ ਹਨ। ਇਕ ਤਾਜ਼ਾ ਜਾਣਕਾਰੀ ਅਨੁਸਾਰ ਹਿੰਦੂ ਮਹਾਂਸਭਾ ਦੇ ਸਵਾਮੀ ਚੱਕਰਪਾਣੀ ਨੇ ਇਸ ਦੇ ਉੱਪਰ ਦਾਅਵਾ ਕਰਦੇ ਹੋਏ ਆਖਿਆ ਹੈ ਕਿ ਇਸ ਟੀਕੇ ਦੇ ਵਿਚ ਗਾਂ ਦਾ ਖੂਨ ਮਿਲਾਇਆ ਗਿਆ ਹੈ। ਇਸ ਦੀ ਵਜ੍ਹਾ ਕਾਰਨ ਇਸ ਵੈਕਸੀਨ ਨੂੰ ਭਾਰਤ ਵਿੱਚ ਵਰਤਣ ਦੀ ਇਜ਼ਾਜ਼ਤ ਨਹੀਂ ਦੇਣੀ ਚਾਹੀਦੀ।
ਇਸ ਸਬੰਧੀ ਸਵਾਮੀ ਚੱਕਰਪਾਣੀ ਨੇ ਦੇਸ਼ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੂੰ ਮੰਗ ਪੱਤਰ ਵੀ ਭੇਜਿਆ। ਇਹ ਮੰਗ ਪੱਤਰ ਲਿਖਦੇ ਹੋਏ ਚੱਕਰਪਾਣੀ ਨੇ ਆਖਿਆ ਹੈ ਕਿ ਜਦੋਂ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਜਾਂਦੀ ਕਿ ਇਸ ਵੈਕਸੀਨ ਦੇ ਵਿਚ ਕਿਸ-ਕਿਸ ਚੀਜ਼ ਨੂੰ ਮਿਲਾਇਆ ਗਿਆ ਹੈ ਉਦੋਂ ਤੱਕ ਇਸ ਨੂੰ ਨਹੀਂ ਅਪਨਾਉਣਾ ਚਾਹੀਦਾ। ਉਨ੍ਹਾਂ ਆਖਿਆ ਕਿ ਇਸ ਬਿਮਾਰੀ ਨੂੰ ਦੂਰ ਕਰਨ ਵਾਸਤੇ ਵੈਕਸੀਨ ਨੂੰ ਲਗਾਇਆ ਜਾਣਾ ਚਾਹੀਦਾ ਹੈ ਪਰ ਇਸ ਦੇ ਨਾਲ ਕਿਸੇ ਵਿਅਕਤੀ ਦਾ ਧਰਮ ਭ੍ਰਿਸ਼ਟ ਨਹੀਂ ਹੋਣਾ ਚਾਹੀਦਾ।
ਚੱਕਰਪਾਣੀ ਨੇ ਕਿਹਾ ਕਿ ਸਾਨੂੰ ਅਜਿਹੀ ਜਾਣਕਾਰੀ ਮਿਲੀ ਹੈ ਕਿ ਅਮਰੀਕਾ ਵਿਚ ਤਿਆਰ ਕੀਤੀ ਗਈ ਕੋਰੋਨਾ ਵਾਇਰਸ ਦੀ ਵੈਕਸੀਨ ਦੇ ਵਿੱਚ ਗਾਂ ਦੇ ਖੂਨ ਦੀ ਵਰਤੋਂ ਕੀਤੀ ਗਈ ਹੈ। ਕਿਸੇ ਵੀ ਦਵਾਈ ਨੂੰ ਬਣਾਉਣ ਤੋਂ ਬਾਅਦ ਇਹ ਦੱਸਿਆ ਜਾਂਦਾ ਹੈ ਕਿ ਇਸ ਵਿੱਚ ਕਿਹੜੀਆਂ ਚੀਜ਼ਾਂ ਦੀ ਵਰਤੋਂ ਕੀਤੀ ਗਈ ਹੈ ਅਤੇ ਇਸ ਨੂੰ ਕਿਸ ਤਰੀਕੇ ਨਾਲ ਤਿਆਰ ਕੀਤਾ ਗਿਆ। ਉਨ੍ਹਾਂ ਆਖਿਆ ਕਿ ਇਸ ਟੀਕੇ ਸਬੰਧੀ ਸਾਰੀਆਂ ਸ਼ੰਕਾਵਾਂ ਨੂੰ ਦੂਰ ਕਰਨ ਤੋਂ ਬਾਅਦ ਹੀ ਇਸ ਟੀਕਾਕਰਨ ਲਾਗੂ ਕੀਤਾ ਜਾਣਾ ਚਾਹੀਦਾ ਹੈ।
Previous Postਕਿਹੜੇ ਰਾਹ ਪੈ ਗਈ ਪੰਜਾਬ ਦੀ ਜਵਾਨੀ-ਕੁੜੀ ਨੇ ਆਪਣੇ ਹੱਥ ਤੇ ਇਹ ਕੁਝ ਲਿਖ ਕੇ ਦਿੱਤੀ ਜਾਨ
Next Postਆਪਣੀ ਮਾਂ ਦੀ ਮੌਤ ਦੇ ਗਮ ਚ 10 ਸਾਲ ਤੱਕ ਕਮਰੇ ਚ ਬੰਦ ਰਹੇ 3 ਭੈਣ ਭਰਾ, ਫਿਰ ਏਦਾਂ ਕੱਢੇ ਗਏ ਬਾਹਰ