ਕੋਰਟ ਨੇ ਸੁਣਾਇਆ ਦੁਬਾਰਾ ਇਕੱਠੇ ਰਹਿਣ ਦਾ ਫੈਸਲਾ, ਬੰਦੇ ਨੇ ਅਦਾਲਤ ਚ ਮਾਰ ਮੁਕਾਈ ਪਤਨੀ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿੱਥੇ ਬਹੁਤ ਸਾਰੇ ਘਰਾਂ ਦਾ ਟੁੱਟਣਾ ਆਮ ਗੱਲ ਹੋ ਗਿਆ ਹੈ ਉਥੇ ਹੀ ਪਤੀ ਪਤਨੀ ਦਾ ਰਿਸ਼ਤਾ ਕੱਚੇ ਧਾਗੇ ਦੀ ਤਰਾਂ ਸਾਬਤ ਹੋ ਰਿਹਾ ਹੈ। ਵਿਆਹ ਵਰਗੇ ਪਵਿੱਤਰ ਬੰਧਨ ਜਿੱਥੇ ਦੋ ਇਨਸਾਨਾਂ ਨੂੰ ਨਹੀਂ ਸਗੋਂ ਦੋ ਪਰਿਵਾਰਾਂ ਨੂੰ ਆਪਸ ਵਿੱਚ ਜੋੜਦਾ ਹੈ। ਉਥੇ ਹੀ ਅੱਜ ਕੱਲ ਲੋਕਾਂ ਦੇ ਰਿਸ਼ਤੇ ਲੰਮਾ ਸਮਾਂ ਨਹੀਂ ਚਲਦੇ ਅਤੇ ਪਤੀ-ਪਤਨੀ ਦੇ ਰਿਸ਼ਤਿਆਂ ਵਿਚਕਾਰ ਪੈਦਾ ਹੋਣ ਵਾਲੀਆਂ ਦਰਾੜਾਂ ਉਨ੍ਹਾਂ ਦੇ ਬੱਚਿਆਂ ਨੂੰ ਵੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਮ੍ਹਣਾ ਕਰਨ ਲਈ ਮਜਬੂਰ ਕਰਦੀਆਂ ਹਨ। ਅਜਿਹੇ ਮਾਮਲਿਆਂ ਵਿਚ ਬਹੁਤ ਸਾਰੇ ਪਤੀ-ਪਤਨੀ ਅਤੇ ਉਨ੍ਹਾਂ ਦੇ ਬੱਚੇ ਵੀ ਮਾਨਸਿਕ ਤਣਾਅ ਦੇ ਸ਼ਿਕਾਰ ਹੋ ਜਾਂਦੇ ਹਨ।

ਕੁਝ ਲੋਕਾਂ ਵੱਲੋਂ ਗੁੱਸੇ ਦੇ ਵਿੱਚ ਆ ਕੇ ਆਪਣੇ ਇਨ੍ਹਾਂ ਰਿਸ਼ਤਿਆਂ ਨੂੰ ਖ਼ਤਮ ਕਰਨ ਦੇ ਚਲਦਿਆਂ ਹੋਇਆਂ ਕਤਲ ਤੱਕ ਵੀ ਕਰ ਦਿੱਤਾ ਜਾਂਦਾ ਹੈ। ਹੁਣ ਕੋਰਟ ਵੱਲੋਂ ਦੁਬਾਰਾ ਇਕੱਠੇ ਰਹਿਣ ਦੇ ਸੁਣਾਏ ਗਏ ਫ਼ੈਸਲੇ ਦੇ ਚਲਦਿਆਂ ਹੋਇਆਂ ਬੰਦੇ ਵੱਲੋਂ ਅਦਾਲਤ ਵਿੱਚ ਹੀ ਪਤਨੀ ਨੂੰ ਮਾਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕਰਨਾਟਕ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਪਤੀ ਪਤਨੀ ਦਾ ਅਦਾਲਤ ਵਿੱਚ ਤਲਾਕ ਦਾ ਕੇਸ ਚੱਲ ਰਿਹਾ ਸੀ।

ਉੱਥੇ ਹੀ ਇਕ ਫੈਮਲੀ ਕੋਰਟ ਵਿੱਚ ਜਿੱਥੇ ਦੋਹਾਂ ਦੀ ਕੌਂਸਲਿੰਗ ਕੀਤੀ ਗਈ, ਤੇ ਦੋਨਾਂ ਨੂੰ ਇਕੱਠੇ ਰਹਿਣ ਦਾ ਸਮਾਂ ਦਿੱਤਾ ਗਿਆ ਤਾਂ ਜੋ ਉਹ ਆਪਣੇ ਸੱਤ ਸਾਲਾਂ ਦੇ ਵਿਆਹ ਨੂੰ ਬਚਾ ਸਕਣ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਆਏ ਮਤਭੇਦਾਂ ਨੂੰ ਭੁੱਲ ਕੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ। ਉਥੇ ਹੀ ਜਦੋਂ ਪਤਨੀ ਬਾਥਰੂਮ ਗਈ ਤਾਂ ਉਸ ਦੇ ਪਤੀ ਸ਼ਿਵ ਕੁਮਾਰ ਵੱਲੋਂ ਆਪਣੀ ਪਤਨੀ ਚਿੱਤਰਾਂ ਦਾ ਪਿੱਛੇ ਕੀਤਾ ਗਿਆ ਅਤੇ ਬਾਥਰੂਮ ਵਿਚ ਹੀ ਉਸ ਦੇ ਗੱਲ ਉਪਰ ਤੇਜ਼ਧਾਰ ਚਾਕੂ ਦੇ ਨਾਲ ਹਮਲਾ ਕਰ ਦਿੱਤਾ ਗਿਆ।

ਜਿੱਥੇ ਕਾਫੀ ਖ਼ੂਨ ਬਹਿ ਜਾਣ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਉੱਥੇ ਹੀ ਉਸ ਦੀ ਮੌਤ ਹੋ ਗਈ। ਓਧਰ ਪਤੀ ਜਦੋਂ ਇਸ ਘਟਨਾ ਨੂੰ ਅੰਜਾਮ ਦੇ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਰਾਹਗੀਰ ਲੋਕਾਂ ਵੱਲੋਂ ਉਸ ਨੂੰ ਕਾਬੂ ਕਰਲਿਆ ਗਿਆ ਅਤੇ ਪੁਲੀਸ ਦੇ ਹਵਾਲੇ ਕੀਤਾ ਗਿਆ ਹੈ।