ਕੈਨੇਡਾ ਤੋਂ ਆਏ ਇਕ ਫੋਨ ਨੇ ਮਾਰੀ ਲੱਖਾਂ ਦੀ ਠੱਗੀ, ਧੋਖਾਧੜੀ ਦਾ ਇਹ ਤਰੀਕਾ ਦੇਖ ਉੱਡੇ ਸਭ ਦੇ ਹੋਸ਼

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਲੋਕਾਂ ਵੱਲੋਂ ਜਿੱਥੇ ਜਲਦ ਅਮੀਰ ਬਣਨ ਦੇ ਚੱਕਰ ਵਿੱਚ ਬਹੁਤ ਸਾਰੇ ਗ਼ੈਰ-ਕਾਨੂੰਨੀ ਰਸਤੇ ਅਪਣਾਏ ਜਾਂਦੇ ਹਨ ਅਤੇ ਧੋਖਾਧੜੀ ਵਰਗੇ ਮਾਮਲਿਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਲੋਕਾਂ ਵੱਲੋਂ ਜਿੱਥੇ ਲੁੱਟ-ਖੋਹ ਚੋਰੀ ਠੱਗੀ ਦੇ ਵੀ ਬਹੁਤ ਸਾਰੇ ਪਰਿਵਾਰਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਜਾਂਦਾ ਹੈ ਅਤੇ ਉਨ੍ਹਾਂ ਨੇ ਕਈ ਵਾਰ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਅੱਜ ਦੇ ਦੌਰ ਵਿੱਚ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਲੋਕਾਂ ਵੱਲੋਂ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿੱਥੇ ਕਈ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ ਹੈ।

ਦੇਸ਼ ਅੰਦਰ ਆਏ ਦਿਨ ਹੀ ਅਜਿਹੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਹੁਣ ਕੈਨੇਡਾ ਤੋਂ ਆਏ ਇਕ ਫੋਨ ਦੇ ਜ਼ਰੀਏ ਲੱਖਾਂ ਦੀ ਠੱਗੀ ਮਾਰੀ ਗਈ ਹੈ ਅਤੇ ਧੋਖਾਧੜੀ ਦਾ ਤਰੀਕਾ ਦੇਖ ਕੇ ਸਾਰੇ ਲੋਕਾਂ ਦੇ ਹੋਸ਼ ਉੱਡ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹਰਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਵਿਅਕਤੀ ਵੱਲੋਂ ਧੋਖਾਧੜੀ ਦੇ ਨਾਲ ਇਕ ਔਰਤ ਦਾ ਭਰਾ ਬਣ ਕੇ ਉਸ ਦੇ ਖਾਤੇ ਵਿੱਚੋਂ 2,30,000 ਰੁਪਏ ਦੀ ਠੱਗੀ ਮਾਰੀ ਗਈ ਹੈ ਅਤੇ ਉਸ ਵੱਲੋਂ ਥਾਣਾ ਹਰਿਆਣਾ ਪੁਲਸ ਵਿਚ ਮਾਮਲਾ ਦਰਜ ਕਰਵਾਇਆ ਗਿਆ ਹੈ।

ਸ਼ਿਕਾਇਤ ਵਿੱਚ ਉਸ ਔਰਤ ਵੱਲੋਂ ਦੱਸਿਆ ਗਿਆ ਹੈ ਕਿ ਜਿੱਥੇ ਫੋਨ ਕਰn ਵਾਲੇ ਨੇ ਉਸ ਨੂੰ ਦੱਸਿਆ ਕਿ ਉਹ ਉਸ ਦਾ ਕੈਨੇਡਾ ਤੋਂ ਭਰਾ ਬੋਲ ਰਿਹਾ ਹੈ ਜਿਸ ਦਾ ਨਾਮ ਕੁਲਦੀਪ ਹੈ। ਜਿਸ ਵੱਲੋਂ ਇੰਡੀਆ ਆ ਕੇ ਗੱਡੀ ਲਈ ਜਾਵੇਗੀ ਜਿਸ ਵਾਸਤੇ ਉਸ ਦੇ ਖਾਤੇ ਵਿਚ ਕੁਝ ਪੈਸੇ ਭੇਜ ਰਿਹਾ ਹੈ ਜਿਸ ਦੀ ਕੀਮਤ 12,48,340 ਦੱਸੀ ਗਈ ਸੀ। ਜਿਸ ਵਾਸਤੇ ਉਸ ਵੱਲੋਂ ਖਾਤਾ ਨੰਬਰ ਮੰਗਿਆ ਗਿਆ ਅਤੇ ਉਸ ਵੱਲੋਂ ਆਪਣਾ ਭਰਾ ਸਮਝ ਕੇ ਉਸ ਨੂੰ ਖਾਤਾ ਨੰਬਰ ਦੱਸ ਦਿੱਤਾ ਗਿਆ।

ਕੁਝ ਸਮੇਂ ਬਾਅਦ ਉਸ ਵਿਅਕਤੀ ਵੱਲੋਂ ਆਖਿਆ ਗਿਆ ਕਿ ਉਹ ਕਿਸੇ ਮਾਮਲੇ ਵਿੱਚ ਫਸ ਗਿਆ ਹੈ ਅਤੇ ਜਲਦੀ ਹੀ ਉਸ ਨੂੰ ਉਸਦੇ ਖਾਤੇ ਉੱਪਰ ਕੁਝ ਪੈਸੇ ਭੇਜੇ ਜਾਣ। ਜਿਸ ਤੋਂ ਬਾਅਦ ਉਸ ਵੱਲੋਂ ਦੱਸੇ ਗਏ ਖਾਤਾ ਨੰਬਰ ਵਿੱਚ 2 ਲੱਖ 30 ਹਜ਼ਾਰ ਰੁਪਏ ਪਾ ਦਿੱਤੇ ਗਏ ਅਤੇ ਉਸ ਵਿਅਕਤੀ ਵੱਲੋਂ ਧੋਖੇ ਨਾਲ ਇਹ ਪੈਸੇ ਹੜੱਪ ਲਏ ਗਏ। ਪੁਲੀਸ ਵੱਲੋਂ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।