ਆਈ ਤਾਜ਼ਾ ਵੱਡੀ ਖਬਰ
ਪੰਜਾਬ ਦੇ ਬਹੁਤ ਸਾਰੇ ਨੌਜਵਾਨ ਜਿਥੇ ਉੱਚ ਵਿਦਿਆ ਹਾਸਲ ਕਰਨ ਲਈ ਬਾਰਵੀਂ ਕਲਾਸ ਤੋਂ ਬਾਅਦ ਵਿਦੇਸ਼ਾਂ ਦਾ ਰੁਖ ਕਰ ਲੈਂਦੇ ਹਨ। ਮਾਪਿਆਂ ਵੱਲੋਂ ਆਪਣੇ ਬੱਚਿਆਂ ਦੇ ਸੁਪਨਿਆਂ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਜਿੱਥੇ ਬੱਚਿਆਂ ਨੂੰ ਵਿਦੇਸ਼ ਭੇਜਣ ਵਾਸਤੇ ਆਪਣੀ ਜ਼ਿੰਦਗੀ ਦੀ ਸਾਰੀ ਲਗਾ ਦਿੱਤੀ ਜਾਂਦੀ ਹੈ ਤਾਂ ਜੋ ਕੈਨੇਡਾ ਦੀ ਧਰਤੀ ਤੇ ਜਾ ਕੇ ਉਹਨਾਂ ਦੇ ਬੱਚੇ ਉਚੇਰੀ ਵਿੱਦਿਆ ਹਾਸਲ ਕਰ ਸਕਣ ਅਤੇ ਆਪਣੇ ਭਵਿੱਖ ਨੂੰ ਸਵਾਰ ਸਕਣ, ਪਰ ਕਰੋਨਾ ਦੇ ਦੌਰ ਵਿੱਚ ਵਿਦਿਆਰਥੀਆਂ ਨੂੰ ਜਿੱਥੇ ਕੈਨੇਡਾ ਦੀ ਧਰਤੀ ਤੇ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਉਹ ਇਕ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੂੰ ਆਰਥਿਕ ਨੁਕਸਾਨ ਦਾ ਸਾਹਮਣਾ ਵੀ ਕਰਨਾ ਪਿਆ।
ਜਿੱਥੇ ਉੱਚ ਵਿਦਿਆ ਹਾਸਲ ਕਰਨ ਵਾਸਤੇ ਪੰਜਾਬ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਕਾਫੀ ਲੰਮਾ ਸਮਾਂ ਆਨਲਾਈਨ ਹੀ ਆਪਣੀ ਪੜ੍ਹਾਈ ਜਾਰੀ ਰੱਖਣੀ ਪਈ। ਉੱਥੇ ਹੀ ਹੁਣ ਸਥਿਤੀ ਨੂੰ ਕਾਬੂ ਹੇਠ ਦੇਖਦੇ ਹੋਏ ਸਰਕਾਰ ਵੱਲੋਂ ਮੁੜ।ਕਰੋਨਾ ਪਾਬੰਧੀਆਂ ਦੇ ਨਾਲ ਯਾਤਰੀ ਨੂੰ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ। ਕਰੋਨਾ ਦੇ ਚਲਦੇ ਹੋਏ ਇਸ ਆਰਥਿਕ ਨੁਕਸਾਨ ਦਾ ਸਾਹਮਣਾ ਜਿੱਥੇ ਕੈਨੇਡਾ ਦੇ ਕੁੱਝ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਕਰਨਾ ਪਿਆ ਉਥੇ ਹੀ ਉਨ੍ਹਾਂ ਦੇ ਬੰਦ ਹੋਣ ਕਾਰਨ ਵਿਦਿਆਰਥੀਆਂ ਨੂੰ ਵੀ ਭਾਰੀ ਮਾਲੀ ਅਤੇ ਮਾਨਸਿਕ ਤਣਾਅ ਦਾ ਸ਼ਿਕਾਰ ਹੋਣਾ ਪਿਆ।
ਹੁਣ ਕੈਨੇਡਾ ਤੋਂ ਇਕ ਚੰਗੀ ਖਬਰ ਸਾਹਮਣੇ ਆਈ ਹੈ, ਮਾਪੇ ਅਤੇ ਬੱਚਿਆਂ ਵਿਚ ਖੁਸ਼ੀ ਦੇਖੀ ਜਾ ਰਹੀ ਹੈ। ਕੈਨੇਡਾ ਵਿੱਚ ਤਿੰਨ ਕਾਲਜਾਂ ਵੱਲੋਂ ਆਪਣੇ ਆਪ ਨੂੰ ਦੀਵਾਲ਼ੀਆ ਐਲਾਨ ਦਿੱਤਾ ਗਿਆ ਸੀ ਉਥੇ ਹੀ ਇਨ੍ਹਾਂ ਤਿੰਨ ਕਾਲਜਾਂ ਨੂੰ ਮੁੜ ਖੋਲ੍ਹ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚ ਮਾਂਟਰੀਅਲ ਵਿਚ ਐੱਮ ਕਾਲਜ ਸ਼ੇਰਬਰੂਕ ਵਿੱਚ ਸੀਡੀਈ ਕਾਲਜ ਅਤੇ ਲੋਂਗਯੂਇਲ ਵਿੱਚ ਸੀ ਸੀ ਐੱਸ ਕਿਉਂ ਕਾਲਜ ਸ਼ਾਮਲ ਹਨ।
ਇਨ੍ਹਾਂ ਕਾਲਜਾਂ ਦੇ ਵਿਚ ਜਿਥੇ ਮੁੜ ਤੋਂ ਵਿਦਿਆਰਥੀ ਦਾਖਿਲ ਹੋ ਸਕਦੇ ਹਨ ਉਥੇ ਹੀ ਦੱਸਿਆ ਗਿਆ ਹੈ ਕਿ ਕਲਾਸਾਂ ਦੇ ਸ਼ੁਰੂ ਹੋਣ ਨਾਲ ਪੰਜਾਬ ਦੇ 1173 ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੀ ਹੈ ਜਦ ਕਿ ਭਾਰਤ ਦੇ ਵਿਦਿਆਰਥੀਆਂ ਦੀ ਗਿਣਤੀ 2000 ਦੱਸੀ ਗਈ ਹੈ। ਉਥੇ ਹੀ ਆਨਲਾਈਨ ਪੜ੍ਹ ਰਹੇ ਬਹੁਤ ਸਾਰੇ ਵਿਦਿਆਰਥੀਆਂ ਵੱਲੋਂ ਆਪਣੀ ਪੜ੍ਹਾਈ ਅੱਧ ਵਿਚਕਾਰ ਛੱਡ ਦਿੱਤੀ ਗਈ ਹੈ ਜਿਨ੍ਹਾਂ ਵੱਲੋਂ ਹੁਣ ਆਈਲਟਸ ਦੀ ਵੈਧਤਾ ਵਧਾਏ ਜਾਣ ਅਤੇ ਉਨ੍ਹਾਂ ਦੀ ਫੀਸ ਰਿਫੰਡ ਕੀਤੇ ਜਾਣ ਦੀ ਮੰਗ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਵੱਲੋਂ ਵੀ ਲੋਕ ਸਭਾ ਵਿੱਚ ਕੀਤੀ ਗਈ ਹੈ।
Home ਤਾਜਾ ਖ਼ਬਰਾਂ ਕੈਨੇਡਾ ਤੋਂ ਆਈ ਇਹ ਚੰਗੀ ਖਬਰ , ਮਾਪਿਆਂ ਅਤੇ ਵਿੱਦਿਆਰਥੀਆਂ ਚ ਛਾਈ ਖੁਸ਼ੀ ਦੀ ਲਹਿਰ – ਤਾਜਾ ਵੱਡੀ ਖਬਰ
Previous Post9 ਵੀ ਜਮਾਤ ਦੇ ਵਿੱਦਿਆਰਥੀ ਨੇ ਕਰ ਦਿੱਤਾ ਇਹ ਅਨੋਖਾ ਕਾਰਨਾਮਾ , ਇਹਨਾਂ ਲਈ ਬਣ ਗਿਆ ਮਸੀਹਾ
Next Postਪੰਜਾਬ ਦੇ ਕਿਸਾਨ ਹੋ ਜਾਵੋ ਸਾਵਧਾਨ , ਖੇਤਾਂ ਵਿਚ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ