ਆਈ ਤਾਜ਼ਾ ਵੱਡੀ ਖਬਰ
ਪੰਜਾਬ ਦੇ ਲੋਕ ਵਿਦੇਸ਼ੀ ਧਰਤੀ ਤੇ ਜਾਣ ਲਈ ਵੱਖੋ ਵੱਖਰੇ ਢੰਗਾਂ ਨੂੰ ਅਪਣਾਉਂਦੇ ਹਨ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਵਿਦੇਸ਼ੀ ਧਰਤੀ ਤੇ ਜਾ ਸਕਣ । ਜਦੋਂ ਲੋਕਾਂ ਵਿੱਚ ਇਹ ਉਤਸੁਕਤਾ ਵਧਦੀ ਹੈ ਤਾਂ ਲੋਕ ਗਲਤ ਰਾਸਤੇ ਅਪਨਾਉਂਦੇ ਹਨ ਵਿਦੇਸ਼ੀ ਧਰਤੀ ਤੇ ਜਾਣ ਦੇ ਲਈ । ਜਿਸ ਕਾਰਨ ਲੋਕ ਕਈ ਤਰ੍ਹਾਂ ਦੀਆਂ ਠੱਗੀਆਂ ਦਾ ਸ਼ਿਕਾਰ ਹੁੰਦੇ ਹਨ । ਪੁਲੀਸ ਵੱਲੋਂ ਵੀ ਸਮੇਂ ਸਮੇਂ ਤੇ ਅਜਿਹੇ ਠੱਗਾਂ ਤੇ ਨਕੇਲ ਕੱਸਣ ਦੇ ਲਈ ਕਾਰਜ ਕੀਤੇ ਜਾਂਦੇ ਹਨ । ਇਸੇ ਵਿਚਕਾਰ ਹੁਣ ਕੈਨੇਡਾ ਜਾਣ ਵਾਲੇ ਲੋਕਾਂ ਲਈ ਇਕ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ ਕਿ ਹੁਣ ਵਿਦੇਸ਼ ਭੇਜਣ ਦੇ ਨਾਮ ਤੇ ਦੱਸ ਲੱਖ ਦੱਸ ਹਜ਼ਾਰ ਦੀ ਠੱਗੀ ਮਾਰਨ ਵਾਲੇ ਗੁਰਤੇਜ ਸਿੰਘ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ।
ਮਾਮਲਾ ਮੁੱਲਾਂਪੁਰ ਦਾਖਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਪੁਲੀਸ ਦੇ ਵੱਲੋਂ ਇਕ ਫਰੌਡ ਏਜੰਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਪੁਲੀਸ ਨੇ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਨਿਰਮਲ ਸਿੰਘ ਨੇ ਉਨ੍ਹਾਂ ਨੂੰ ਦਰਖਾਸਤ ਦਿੱਤੀ ਸੀ ਕਿ ਮੈਂ ਆਪਣੇ ਮੁੰਡੇ ਸਮੇਤ ਦੋ ਹੋਰ ਰਿਸ਼ਤੇਦਾਰਾਂ ਦੇ ਮੁੰਡੇ ਵਿਦੇਸ਼ ਭੇਜਣ ਲਈ ਗੁਰਤੇਜ ਸਿੰਘ ਨੂੰ ਮਿਲਿਆ ਸੀ ਤੇ ਉਕਤ ਵਿਅਕਤੀ ਏਜੰਟ ਦਾ ਕੰਮ ਕਰਦਾ ਸੀ । ਉਨ੍ਹਾਂ ਵੱਲੋਂ ਤਿੰਨਾਂ ਮੁੰਡਿਆਂ ਨੂੰ ਭੇਜਣ ਦੇ ਲਈ ਦੱਸ ਲੱਖ ਦੱਸ ਹਜ਼ਾਰ ਰੁਪਏ ਦੀ ਮੰਗ ਕੀਤੀ ਸੀ ਤੇ ਉਸ ਨੂੰ 2019 ਵਿਚ ਬੈਂਕ ਰਾਹੀਂ ਸਾਡੇ ਵੱਲੋਂ ਪੈਸੇ ਭੇਜੇ ਗਏ ਸਨ । ਜਿਸ ਤੋਂ ਬਾਅਦ ਇਸ ਏਜੰਟ ਨੇ ਸਾਡੇ ਲੜਕੇ ਬਾਹਰ ਨਹੀਂ ਭੇਜੇ ।
ਜਦੋਂ ਇਸ ਨਾਲ ਗੱਲਬਾਤ ਕਰਦੇ ਹਾਂ ਤਾਂ ਇਹ ਹਮੇਸ਼ਾਂ ਟਾਲ ਮਟੋਲ ਕਰ ਦਿੰਦਾ ਹੈ ਅਤੇ ਆਖ ਦਿੰਦਾ ਹੈ ਕੇ ਇਸ ਮਹੀਨੇ ਜਾਂ ਫਿਰ ਅਗਲੇ ਮਹੀਨੇ ਤਕ ਤੁਹਾਡੇ ਬੱਚੇ ਕੈਨੇਡਾ ਚਲੇ ਜਾਣਗੇ , ਨਹੀਂ ਤਾਂ ਉਹ ਸਾਡੀ ਰਕਮ ਵਾਪਸ ਕਰ ਦੇਵੇਗਾ । ਉਨ੍ਹਾਂ ਕਿਹਾ ਕਿ ਜਦੋਂ ਅਸੀਂ ਪੈਸੇ ਵਾਪਸ ਲੈਣ ਦੀ ਗੱਲ ਕਰਦੇ ਹਾਂ ਤਾਂ ਉਹ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੈ ।
ਜਿਸ ਦੇ ਚੱਲਦੇ ਅਸੀਂ ਐੱਸਐੱਸਪੀ ਦੇ ਕੋਲ ਇਹ ਮਾਮਲਾ ਵੀ ਪਹੁੰਚਾਇਆ ਸੀ ਪੁਲੀਸ ਨੇ ਹੁਣ ਕਾਰਵਾਈ ਕਰਦੇ ਹੋਏ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਹੁਣ ਪੁਲੀਸ ਵੱਲੋਂ ਇਸ ਮਾਮਲੇ ਸੰਬੰਧੀ ਜਾਂਚ ਪਡ਼ਤਾਲ ਕੀਤੀ ਜਾ ਰਹੀ ਹੈ ।
Previous Postਇਮਰਾਨ ਤੇ ਨਵਜੋਤ ਸਿੱਧੂ ਨੂੰ ਲੈ ਕੇ ਕਪਿਲ ਸ਼ਰਮਾ ਸ਼ੋਅ ਬਾਰੇ – ਇਮਰਾਨ ਦੀ ਸਾਬਕਾ ਪਤਨੀ ਵਲੋਂ ਆਇਆ ਇਹ ਬਿਆਨ
Next Postਅਵਾਰਾ ਕੁਤੇਆਂ ਨੇ ਪੰਜਾਬ ਚ ਇਥੇ ਮਚਾਇਆ ਕਹਿਰ, ਲੋਕਾਂ ਚ ਪਈ ਦਹਿਸ਼ਤ – ਤਾਜਾ ਵੱਡੀ ਖਬਰ