ਕੈਨੇਡਾ ਜਾਣ ਵਾਲਿਆਂ ਲਈ ਆਈ ਮਾੜੀ ਖਬਰ, ਸਫ਼ਰ ਹੋਇਆ ਏਨਾ ਮਹਿੰਗਾ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਅਜੋਕੇ ਸਮੇਂ ਵਿੱਚ ਪੰਜਾਬ ਦੇ ਹਾਲਾਤ ਵੇਖਦੇ ਹੋਏ ਹਰ ਇੱਕ ਪੰਜਾਬੀ ਵਿਦੇਸ਼ੀ ਧਰਤੀ ਤੇ ਜਾਣਾ ਚਾਹੁੰਦਾ ਹੈ । ਭਾਰੀ ਗਿਣਤੀ ਵਿਚ ਨੌਜਵਾਨ ਵਿਦੇਸ਼ਾਂ ਵੱਲ ਰੁਖ਼ ਕਰ ਰਹੇ ਹਨ । ਇਸੇ ਵਿਚਾਲੇ ਹੁਣ ਜਿਹੜੇ ਵਿਦਿਆਰਥੀ ਕੈਨੇਡਾ ਦੀ ਧਰਤੀ ਤੇ ਜਾਣਾ ਚਾਹੁੰਦੇ ਨੇ ਉਨ੍ਹਾਂ ਲਈ ਇਕ ਮਾੜੀ ਖ਼ਬਰ ਸਾਹਮਣੇ ਆਈ ਹੈ , ਕਿਉਂਕਿ ਹੁਣ ਕੈਨੇਡਾ ਜਾਣ ਲਈ ਸਫਰ ਮਹਿੰਗਾ ਹੋ ਚੁੱਕਿਆ ਹੈ। ਜਿਸਦੇ ਚਲਦੇ ਹੁਣ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਸਥਿਤ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਸਿਤੰਬਰ ਮਹੀਨੇ ਤੋਂ ਨਵਾਂ ਸੈਸ਼ਨ ਸ਼ੁਰੂ ਹੋ ਚੁੱਕਿਆ ਹੈ ।

ਹਜ਼ਾਰਾਂ ਵਿਦਿਆਰਥੀ ਆਖ਼ਰੀ ਸਮੇਂ ਵਿੱਚ ਆਰ ਜਿਹੇ ਵੀਜ਼ੇ ਕਾਰਨ ਮਹਿੰਗੀਆਂ ਹਵਾਈ ਟਿਕਟਾਂ ਖਰੀਦਣ ਨੂੰ ਮਜਬੂਰ ਹੋ ਰਹੇ ਹਨ । ਜਿਸ ਦੇ ਚੱਲਦੇ ਹੁਣ ਵਿਦਿਆਰਥੀ ਖਾਸੇ ਪ੍ਰੇਸ਼ਾਨ ਹੁੰਦੇ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਇਹ ਵੀ ਪਤਾ ਚੱਲਿਆ ਹੈ ਕਿ ਮੌਜੂਦਾ ਸਮੇਂ ਵਿੱਚ ਦਿੱਲੀ ਤੋਂ ਟੋਰਾਂਟੋ ਲਈ ਸਭ ਤੋਂ ਸਸਤੀ ਹਵਾਈ ਟਿਕਟ 1 ਲੱਖ 67 ਹਜ਼ਾਰ ਰੁਪਏ ਦੀ ਔਸਤ ਬੇਸ ਪ੍ਰਾਈਸ ਨਾਲ ਮਿਲ ਰਹੀ ਹੈ ਅਤੇ ਇਸ ‘ਤੇ ਟੈਕਸ ਅਤੇ ਚਾਰਜਿਜ਼ ਆਦਿ ਲਗਾਉਣ ਤੋਂ ਬਾਅਦ ਇਹ ਲਗਭਗ 2 ਲੱਖ ਰੁਪਏ ਤੱਕ ਦੀ ਪੈ ਰਹੀ ਹੈ।

ਜ਼ਿਕਰਯੋਗ ਹੈ ਕਿ ਜਿਸ ਪ੍ਰਕਾਰ ਨੌਜਵਾਨਾਂ ਦਾ ਰੁਝਾਨ ਵਿਦੇਸ਼ੀ ਧਰਤੀ ਵੱਲ ਵਧ ਰਿਹਾ ਹੈ। ਉਸ ਦੇ ਚਲਦੇ ਹੁਣ ਭਾਰਤ ਤੇ ਪੰਜਾਬ ਦੀਆਂ ਸਰਕਾਰਾਂ ਵੀ ਖਾਸੀਆਂ ਚਿੰਤਾ ਵਿੱਚ ਹਨ ਕਿ ਕਿਸ ਪ੍ਰਕਾਰ ਦੇ ਨਾਲ ਨੌਜਵਾਨ ਭਾਰੀ ਗਿਣਤੀ ਵਿਚ ਵਿਦੇਸ਼ਾਂ ਵੱਲ ਰੁਖ਼ ਕਰ ਰਹੇ ਹਨ ।

ਵਿਦੇਸ਼ੀ ਧਰਤੀ ਤੇ ਜਾ ਕੇ ਉਹ ਆਪਣੀ ਰੋਜ਼ੀ ਰੋਟੀ ਲਈ ਕਮਾਈ ਕਰ ਰਹੇ ਹਨ ਤੇ ਬਹੁਤ ਸਾਰੇ ਨੌਜਵਾਨ ਅਜਿਹੇ ਵੀ ਹਨ ਜੋ ਵਿਦਿਆਰਥੀ ਵੀਜ਼ਾ ਲਗਾ ਕੇ ਵਿਦੇਸ਼ੀ ਧਰਤੀ ਤੇ ਜਾ ਰਹੇ ਹਨ । ਪਰ ਇਸੇ ਵਿਚਾਲੇ ਹੁਣ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਿਆ ਹੈ ਕਿਉਂਕਿ ਉਨ੍ਹਾਂ ਦੀ ਪੜ੍ਹਾਈ ਦਾ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਸੈਸ਼ਨ ਕੈਨੇਡਾ ਵਿਚ ਸ਼ੁਰੂ ਹੋ ਚੁੱਕੀਆਂ ਹਨ , ਜਿਸ ਕਾਰਨ ਹੁਣ ਵਿਦਿਆਰਥੀ ਟਿਕਟ ਦੇ ਜ਼ਿਆਦਾ ਪੈਸੇ ਦੇ ਕੇ ਕੈਨੇਡਾ ਪਹੁੰਚ ਰਹੇ ਹਨ ।