ਕੈਨੇਡਾ ਗਈ ਪਤਨੀ ਕੋਲ ਪਹੁੰਚੇ ਪਤੀ ਨਾਲ ਹੋਇਆ ਅਜਿਹਾ, ਪੰਜਾਬ ਚ ਦਰਜ ਹੋਇਆ ਕੇਸ

ਆਈ ਤਾਜ਼ਾ ਵੱਡੀ ਖਬਰ 

ਅੱਜ ਹਰ ਇਕ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਵਿਦੇਸ਼ ਭੇਜ ਦਿੱਤਾ ਜਾਂਦਾ ਹੈ ਅਤੇ ਬਹੁਤ ਸਾਰੇ ਬੱਚੇ ਉੱਚ ਵਿਦਿਆ ਹਾਸਲ ਕਰਨ ਲਈ ਵਿਦੇਸ਼ ਦਾ ਰੁਖ ਕਰ ਰਹੇ ਹਨ। ਉਥੇ ਹੀ ਕੁਝ ਮਾਪਿਆਂ ਵੱਲੋਂ ਆਪਣੇ ਪੁੱਤਰਾਂ ਦਾ ਵਿਆਹ ਆਇਲਟਸ ਪਾਸ ਕੁੜੀਆਂ ਨਾਲ ਕਰ ਦਿੱਤਾ ਜਾਂਦਾ ਹੈ ਜੋ ਉਨ੍ਹਾਂ ਦੇ ਪੁੱਤਰ ਨੂੰ ਵਿਦੇਸ਼ ਲਿਜਾਣ ਵਿਚ ਉਨ੍ਹਾਂ ਦੀ ਮਦਦ ਕਰਦੀਆਂ ਹਨ ਇਸ ਲਈ ਬਹੁਤ ਸਾਰੇ ਲੋਕਾਂ ਵੱਲੋਂ ਆਇਲਟਸ ਲੜਕੀਆਂ ਦੇ ਨਾਲ ਆਪਣੇ ਬੇਟੇ ਦਾ ਵਿਆਹ ਕਰ ਕੇ ਉਨ੍ਹਾਂ ਨੂੰ ਵਿਦੇਸ਼ ਭੇਜ ਦਿੱਤਾ ਜਾਂਦਾ ਹੈ ਉਥੇ ਹੀ ਉਨ੍ਹਾਂ ਲੜਕੀਆਂ ਵੱਲੋਂ ਵਿਦੇਸ਼ ਜਾਣ ਉਪਰੰਤ ਕਈ ਤਰਾਂ ਦੇ ਹਥਕੰਡੇ ਅਪਣਾਏ ਜਾਂਦੇ ਹਨ ਅਤੇ ਉਨ੍ਹਾਂ ਲੜਕਿਆਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਹੈ। ਲੜਕੀਆਂ ਵੱਲੋਂ ਵਿਦੇਸ਼ ਪਹੁੰਚਣ ਉਪਰੰਤ ਆਪਣੇ ਪਤੀ ਨੂੰ ਬੁਲਾਉਣ ਤੋਂ ਵੀ ਇਨਕਾਰ ਕਰ ਦਿੱਤਾ ਜਾਂਦਾ ਹੈ।

ਹੁਣ ਕੈਨੇਡਾ ਦੀ ਪਤਨੀ ਕੋਲ ਪਹੁੰਚੇ ਪਤੀ ਨਾਲ ਅਜਿਹਾ ਹੋਇਆ ਹੈ ਜਿਥੇ ਪੰਜਾਬ ਵਿੱਚ ਕੇਸ ਦਰਜ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੋਗਾ ਜ਼ਿਲੇ ਤੋਂ ਸਾਹਮਣੇ ਆਇਆ ਹੈ। ਜਿੱਥੇ ਮੋਗਾ ਜ਼ਿਲ੍ਹੇ ਅਧੀਨ ਆਉਂਦੇ ਪਿੰਡ ਬੁੱਘੀਪੁਰਾ ਦੇ ਨਿਰਪਾਲ ਸਿੰਘ ਵੱਲੋਂ ਆਪਣੇ ਬੇਟੇ ਦਾ ਵਿਆਹ ਆਇਲਟਸ ਲੜਕੀ ਨਾਲ ਕੀਤਾ ਗਿਆ ਸੀ। ਜੋ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਮਦਦ ਨਾਲ ਕੀਤਾ ਗਿਆ ਸੀ। ਪਰਿਵਾਰ ਵੱਲੋਂ ਜਿੱਥੇ ਪੱਕੇ ਤੌਰ ਤੇ ਆਪਣੇ ਬੇਟੇ ਸੰਦੀਪ ਸਿੰਘ ਦਾ ਵਿਆਹ ਰਮਨਦੀਪ ਕੌਰ ਪੁੱਤਰੀ ਏਕਮ ਸਿੰਘ ਵਾਸੀ ਨਰਾਇਣਗੜ੍ਹ ਸੋਹੀਆਂ ਦੇ ਨਾਲ 16 ਜੂਨ 2018 ਨੂੰ ਕਰ ਦਿੱਤਾ ਗਿਆ ਸੀ।

ਜਿਸ ਤੋਂ ਬਾਅਦ 8 ਜੁਲਾਈ 2018 ਰਮਨਦੀਪ ਕੌਰ ਕਨੇਡਾ ਰਵਾਨਾ ਹੋ ਗਈ। ਜਿਸ ਵਾਸਤੇ ਸਾਰਾ ਖਰਚ ਉਸ ਦੇ ਸਹੁਰੇ ਪਰਿਵਾਰ ਵੱਲੋਂ ਕੀਤਾ ਗਿਆ ਜਿਸਦਾ ਕੁੱਲ ਖਰਚਾ 18 ਲੱਖ 60 ਹਜ਼ਾਰ ਰੁਪਏ ਹੋਇਆ। ਉਸ ਤੋਂ ਬਾਅਦ 30 ਮਾਰਚ 2019 ਨੂੰ ਉਨ੍ਹਾਂ ਦੇ ਪੁੱਤਰ ਸੰਦੀਪ ਨੂੰ ਵੀ ਕਨੇਡਾ ਬੁਲਾ ਲਿਆ ਗਿਆ ਜਿੱਥੇ ਪਹੁੰਚਣ ਉਪਰੰਤ ਉਸ ਨੂੰ ਉਸ ਦੀ ਪਤਨੀ ਅਤੇ ਸਹੁਰੇ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕੀਤਾ ਗਿਆ ਹੈ ਆਪਣੇ ਪਤੀ ਤੋਂ ਵੱਖ ਹੋਣ ਦੀ ਸ਼ਿਕਾਇਤ ਕਰਦੇ ਹੋਏ ਤਲਾਕ ਲੈਣ ਲਈ ਅਪਲਾਈ ਕਰ ਦਿੱਤਾ ਗਿਆ।

ਜਿੱਥੇ ਉਨ੍ਹਾਂ ਦਾ ਬੇਟਾ ਵੀਜ਼ਾ ਵਧਾਉਂਣ ਤੋਂ ਅਸਮਰੱਥ ਸੀ, ਉੱਥੇ ਹੀ ਇਸ ਦੀ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਜਿੱਥੇ ਮੋਗਾ ਦੇ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਹਿਊਮਨ ਟਰੈਫਿਕਿੰਗ ਯੂਨਿਟ ਵੱਲੋਂ ਕੀਤੀ ਗਈ । ਜਿਸ ਤੋਂ ਬਾਅਦ ਲੜਕੀ ਪੱਖ ਪੂਰੀ ਤਰ੍ਹਾਂ ਦੋਸ਼ੀ ਸਾਬਤ ਹੋਇਆ ਜਿਸ ਤੋਂ ਪਿੱਛੋਂ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਪਰ ਅਜੇ ਗ੍ਰਿਫਤਾਰੀ ਨਹੀਂ ਹੋ ਸਕੀ। ਉਥੇ ਹੀ ਇਨ੍ਹਾਂ ਸਾਰਿਆਂ ਵੱਲੋ ਲੜਕੇ ਤੋਂ ਹੋਰ ਪੈਸੇ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਸਭ ਨੇ ਮਿਲ ਕੇ 18 ਲੱਖ, 59 ਹਜ਼ਾਰ 950 ਰੁਪਏ ਦੀ ਠੱਗੀ ਕੀਤੀ ਹੈ।