ਆਈ ਤਾਜਾ ਵੱਡੀ ਖਬਰ
ਸਾਰਾ ਦੇਸ਼ ਜਿੱਥੇ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਿਹਾ ਹੈ। ਹਰ ਵਰਗ ਵੱਲੋਂ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਭਰਪੂਰ ਸਮਰਥਨ ਦਿਤਾ ਜਾ ਰਿਹਾ ਹੈ। ਵਿਦੇਸ਼ਾਂ ਤੋਂ ਵੀ ਭਾਰਤੀ ਭਾਈਚਾਰੇ ਵੱਲੋਂ ਭਰਵਾਂ ਸਮਰਥਨ ਦਿੱਤਾ ਜਾ ਰਿਹਾ ਹੈ। ਦਿੱਲੀ ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ ਦੇ ਸੰਘਰਸ਼ ਨੂੰ ਖਤਮ ਕਰਨ ਵੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੋਈ ਵੀ ਪਹਿਲ ਹੁੰਦੀ ਨਜ਼ਰ ਨਹੀਂ ਆ ਰਹੀ।
ਉੱਥੇ ਹੀ 10 ਦਸੰਬਰ ਨੂੰ ਪ੍ਰਧਾਨ ਮੰਤਰੀ ਦੇ ਕੰਮ ਕਰਨ ਨੂੰ ਲੈ ਕੇ ਇੱਕ ਖਬਰ ਸਾਹਮਣੇ ਆਈ ਹੈ। ਦਿੱਲੀ ਵਿੱਚ ਬਣਨ ਜਾ ਰਹੀ ਸੰਸਦ ਭਵਨ ਦੀ ਨਵੀਂ ਬਿਲਡਿੰਗ ਦਾ ਨੀਂਹ-ਪੱਥਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਦਸੰਬਰ ਨੂੰ ਰੱਖਣ ਜਾ ਰਹੇ ਹਨ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭੂਮੀ ਪੂਜਨ ਵੀ ਕੀਤਾ ਜਾਵੇਗਾ। ਵਿਰੋਧੀ ਧਿਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਐਨ.ਸੀ.ਪੀ ਦੀ ਸੁਪ੍ਰਿਆ ਸੁਲੇ ਨੇ ਬਿਲਡਿੰਗ ਦੇ ਨਿਰਮਾਣ ਦੇ ਸਮੇਂ ਨੂੰ ਲੈ ਕੇ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ।
ਉਨ੍ਹਾਂ ਕਿਹਾ ਕਿ ਜਿੱਥੇ ਦੇਸ਼ ਕਰੋਨਾ ਨਾਲ ਲੜ ਰਿਹਾ ਹੈ, ਉੱਥੇ ਇਹ ਸਰਕਾਰ ਬਿਲਡਿੰਗ ਬਣਾਉਣ ਨੂੰ ਪਹਿਲ ਦੇ ਰਹੀ ਹਨ। ਪੀ ਐਮ ਮੋਦੀ ਨੂੰ ਸੱਦਾ ਦੇਣ ਲਈ ਓਮ ਬਿਰਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਵੀ ਗਏ ਸਨ। 10 ਦਸੰਬਰ ਬਾਰੇ ਸਾਰੀ ਜਾਣਕਾਰੀ ਲੋਕ ਸਭਾ ਸਪੀਕਰ ਓਮ ਬਿਰਲਾ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਲੋਕਤੰਤਰੀ ਵਿਰਾਸਤ ਦਿਖਾਉਣ ਲਈ ਇਕ ਸ਼ਾਨਦਾਰ ਸਵਿਧਾਨ ਹਾਲ , ਡਾਈਨਿੰਗ ਏਰੀਆ, ਪੂਰਾ ਪਾਰਕਿੰਗ ਸਥਾਨ, ਸੰਸਦ ਦੇ ਮੈਂਬਰਾਂ ਲਈ ਇਕ ਲਾਊਜ਼ , ਇਕ ਲਾਇਬ੍ਰੇਰੀ , ਕਈ ਕਮੇਟੀ ਕਮਰੇ ਵੀ ਹੋਣਗੇ।
ਇਸ ਬਿਲਡਿੰਗ ਨੂੰ ਤਿਆਰ ਹੋਣ ਵਿਚ ਇਕ ਸਾਲ ਦਾ ਸਮਾਂ ਲੱਗ ਸਕਦਾ ਹੈ। ਇਸ ਬਿਲਡਿੰਗ ਨੂੰ ਟਰਾਈਐਂਗਲ ਦੀ ਤਰ੍ਹਾਂ ਡਿਜ਼ਾਈਨ ਕੀਤਾ ਜਾਵੇਗਾ। ਇਸ ਬਣਾਈ ਜਾ ਰਹੀ ਨਵੀਂ ਬਿਲਡਿੰਗ ਨੂੰ ਮੌਜੂਦਾ ਕੰਪਲੈਕਸ ਦੇ ਨਜ਼ਦੀਕ ਉਸਾਰਿਆ ਜਾਵੇਗਾ। ਕੇਂਦਰੀ ਲੋਕ ਨਿਰਮਾਣ ਵਿਭਾਗ ਦੇ ਅਨੁਮਾਨ ਅਨੁਸਾਰ 940 ਕਰੋੜ ਰੁਪਏ ਦੀ ਲਾਗਤ ਆ ਸਕਦੀ ਹੈ। ਇਸ ਬਣਾਈ ਜਾ ਰਹੀ ਨਵੀਂ ਬਿਲਡਿੰਗ ਨੂੰ 861.90 ਕਰੋੜ ਰੁਪਏ ਵਿੱਚ ਟਾਟਾ ਪ੍ਰੋਜੈਕਟਸ ਲਿਮਟਿਡ ਵੱਲੋਂ ਤਿਆਰ ਕੀਤਾ ਜਾਵੇਗਾ। ਇਸ ਨਵੀਂ ਬਿਲਡਿੰਗ ਦਾ ਨੀਹ ਪੱਥਰ 10 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੱਖਿਆ ਜਾਵੇਗਾ।
Previous Postਡਾਕਟਰ ਉਬਰਾਏ ਨੇ ਕਿਸਾਨਾਂ ਦੇ ਲਈ ਕਰਤੇ ਹੁਣੇ ਹੁਣੇ ਇਹ ਵੱਡੇ ਐਲਾਨ – ਤਾਜਾ ਵੱਡੀ ਖਬਰ
Next Postਹੁਣੇ ਹੁਣੇ ਮਸ਼ਹੂਰ ਪੰਜਾਬੀ ਐਕਟਰ ਯੋਗਰਾਜ ਸਿੰਘ ਬਾਰੇ ਆਈ ਇਹ ਵੱਡੀ ਖਬਰ