ਆਈ ਤਾਜਾ ਵੱਡੀ ਖਬਰ
ਕਿਸਾਨ ਪਿਛਲੇ ਲੰਮੇ ਸਮੇਂ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ਤੇ ਸੰਘਰਸ਼ ਕਰ ਰਹੇ ਹਨ। ਜਿਨ੍ਹਾਂ ਵੱਲੋਂ ਅੱਜ ਦੇਸ਼ ਵਿਆਪੀ ਭਾਰਤ ਬੰਦ ਕੀਤਾ ਗਿਆ ਹੈ। ਜਿਸ ਵਿੱਚ ਐ-ਮ-ਰ-ਜੈਂ-ਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਭ ਬੰਦ ਕੀਤਾ ਗਿਆ ਹੈ। ਉਥੇ ਹੀ ਦੇਸ਼ ਦੇ ਬਹੁਤ ਸਾਰੇ ਵਰਗਾਂ ਵੱਲੋਂ ਕਿਸਾਨਾਂ ਨੂੰ ਇਸ ਭਾਰਤ ਬੰਦ ਵਿੱਚ ਭਰਪੂਰ ਸਮਰਥਨ ਦਿਤਾ ਜਾ ਰਿਹਾ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਦੇ ਵਿਚਕਾਰ ਹੁਣ ਤੱਕ ਦੀਆਂ ਸਾਰੀਆਂ ਮੀਟਿੰਗ ਬੇਸਿੱਟਾ ਰਹੀਆਂ ਹਨ।
ਉਥੇ ਹੀ ਕਿਸਾਨਾਂ ਵੱਲੋਂ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਸਿਰੇ ਤੋਂ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਚੁੱਪ ਚੁਪੀਤੇ ਦਿੱਤਾ ਇਹ ਵੱਡਾ ਝ-ਟ-ਕਾ, ਜਿਸ ਬਾਰੇ ਇਹ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਅੱਜ ਕਿਸਾਨਾਂ ਵੱਲੋਂ ਭਾਰਤ ਬੰਦ ਕੀਤਾ ਗਿਆ ਹੈ। ਉਥੇ ਹੀ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਇਕ ਵੱਡਾ ਝਟਕਾ ਦਿੰਦੇ ਹੋਏ ਕੱਲ੍ਹ ਸ਼ਾਮ ਡੀ ਏ ਪੀ ਅਤੇ ਸੁਪਰ ਫਾਸਟਫੇਟ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਕਰ ਦਿੱਤਾ ਹੈ। ਪੰਜਾਬ ਵਿਚ ਹਾੜ੍ਹੀ, ਸਾਉਣੀ ਦੀਆਂ ਫਸਲਾਂ ਲਈ ਖਾਦ ਦੀ ਸਭ ਤੋਂ ਵਧੇਰੇ ਵਰਤੋਂ ਦੱਖਣੀ ਪੰਜਾਬ ਦੇ ਖੇਤਰ ਵਿੱਚ ਹੁੰਦੀ ਹੈ। ਇਸ ਲਈ ਇਸ ਦਾ ਸਭ ਤੋਂ ਵਧੇਰੇ ਅਸਰ ਮਾਲਵਾ ਪੱਟੀ ਦੇ ਕਿਸਾਨਾਂ ਉੱਪਰ ਪਵੇਗਾ।
ਮਾਨਸਾ ਸਥਿਤ ਮਾਰਕਫੈਡ ਦਫ਼ਤਰ ਤੋਂ ਪਤਾ ਲੱਗਿਆ ਹੈ ਕਿ ਮਾਰਚ ਦੇ ਮਹੀਨੇ ਜਿਨ੍ਹਾਂ ਖਾਦਾਂ ਦੇ ਭਾਅ ਵਿੱਚ ਵਾਧਾ ਕੀਤਾ ਗਿਆ ਹੈ ਉਨ੍ਹਾਂ ਵਿੱਚ ਇਹ ਡੀ ਏ ਪੀ ਅਤੇ ਸੁਪਰਫਾਸਫੇਟ ਖਾਦ ਸ਼ਾਮਲ ਹਨ। ਇਸ ਤੋਂ ਇਲਾਵਾ ਹੋਰ ਖਾਦਾਂ ਦੇ ਭਾਅ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਕੀਤੇ ਗਏ ਵਾਧੇ ਸਬੰਧੀ ਖੇਤੀਬਾੜੀ ਵਿਭਾਗ ਨੂੰ ਕੋਈ ਵੀ ਜਾਣਕਾਰੀ ਨਹੀਂ ਸੀ। ਸਰਕਾਰ ਵੱਲੋਂ ਇਹ ਕੀਮਤਾਂ ਵਿੱਚ ਵਾਧਾ ਅੰਦਰਖਾਤੇ ਹੀ ਕੀਤਾ ਗਿਆ ਹੈ। ਮਾਨਸਾ ਦੇ ਕਈ ਪ੍ਰਾਈਵੇਟ ਡੀਲਰਾਂ ਕੋਲ ਪੁਰਾਣੀ ਖਾਦ ਪਈ ਹੈ,ਪਰ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਸਪਲਾਈ ਕਰਨੀ ਕੱਲ੍ਹ ਸ਼ਾਮ ਤੋਂ ਬੰਦ ਕਰ ਦਿੱਤੀ ਗਈ ਹੈ।
ਸਰਕਾਰ ਵੱਲੋ ਖਾਦਾਂ ਦੇ ਭਾਵ ਵਿਚ ਕੀਤੇ ਗਏ ਵਾਧੇ ਕਾਰਨ ਸਰਕਾਰੀ ਅਤੇ ਪ੍ਰਾਈਵੇਟ ਡੀਲਰਾਂ ਵੱਲੋਂ ਕਿਸਾਨਾਂ ਨੂੰ ਖਾਦ ਦੇਣ ਤੋਂ ਪਾਸਾ ਵੱਟ ਲਿਆ ਗਿਆ ਹੈ। ਖਾਦ ਦੀਆਂ ਨਵੀਆਂ ਕੀਮਤਾਂ ਬਾਰੇ ਇੱਕ ਜ਼ਰੂਰੀ ਈ ਮੇਲ ਮਾਰਕਫੈਡ ਅਤੇ ਇਫਕੋ ਦੇ ਕੇਦਰਾ ਵਿਚ ਆਈ ਹੈ। ਪੰਜਾਬੀ ਟ੍ਰਿਬਿਊਨ ਦੀ ਰਿਪੋਰਟ ਅਨੁਸਾਰ ਵਿਦੇਸ਼ੀ ਡੀ ਏ ਪੀ ਖਾਦ ਦੀ ਇੱਕ ਬੋਰੀ ਦੀ ਕੀਮਤ 1850 ਰੁਪਏ ਹੈ ਤੇ ਸਵਦੇਸ਼ੀ ਡੀ ਏ ਪੀ ਖਾਦ ਦਾ ਥੈਲਾ 1700 ਰੁਪਏ ਵਿਕੇਗਾ। ਉੱਥੇ ਹੀ ਫਾਸਫੇਟ ਖਾਦ ਦੀ ਇੱਕ ਬੋਰੀ 425 ਰੁਪਏ ਤੋਂ ਵਧਾ ਕੇ 465 ਕਰ ਦਿੱਤੀ ਗਈ ਹੈ।
Previous Postਹੁਣੇ ਹੁਣੇ ਇਥੇ ਹੋਈ 2 ਰੇਲਾਂ ਦੀ ਭਿਆਨਕ ਟੱਕਰ ਲੱਗੇ ਲਾਸ਼ਾਂ ਦੇ ਢੇਰ, ਮਚੀ ਹਾਹਾਕਾਰ
Next Postਮੋਦੀ ਦਾ ਕਰਕੇ ਇਥੇ ਪੈ ਗਿਆ ਭੀਚਕੜਾ ਹੋ ਗਈ ਲਾਲਾ ਲਾਲਾ 20 ਜਖਮੀ – ਤਾਜਾ ਵੱਡੀ ਖਬਰ