ਆਈ ਤਾਜ਼ਾ ਵੱਡੀ ਖਬਰ
ਕੋਰੋਨਾ ਦੇ ਚਲਦੇ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ , ਕੰਮਕਾਰ ਪੂਰੀ ਤਰ੍ਹਾਂ ਨਾਲ ਠੱਪ ਹੋ ਗਏ । ਜ਼ਿਆਦਾਤਰ ਲੋਕ ਬੇਰੁਜ਼ਗਾਰੀ ਦੀ ਰੇਖਾ ਦੇ ਵਿਚ ਆ ਗਏ ,ਕਈ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਲਈਆਂ , ਕਈ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਦੇ ਵਿੱਚ ਚਲੇ ਗਏ । ਕੋਰੋਨਾ ਦੀ ਦੂਜੀ ਲਹਿਰ ਦੇ ਵਿੱਚ ਅਸੀਂ ਸਾਰਿਆਂ ਨੇ ਕਿੰਨੀਆਂ ਸਾਰੀਆਂ ਔਕੜਾਂ ਦਾ ਸਾਹਮਣਾ ਕੀਤਾ । ਇਸ ਲਹਿਰ ਦੌਰਾਨ ਕੁਝ ਅਜਿਹੀਆਂ ਭਿਆਨਕ ਤਸਵੀਰਾਂ ਵੀ ਸਾਹਮਣੇ ਆਈਆਂ ਜਿਸ ਨੂੰ ਜਿਸ ਬਾਰੇ ਸੁਣ ਕੇ ਅੱਜ ਵੀ ਰੂਹ ਕੰਬ ਉੱਠਦੀ ਹੈ ।
ਕਿਸ ਤਰ੍ਹਾਂ ਉਹ ਲਾਸ਼ਾਂ ਦਾ ਢੇਰ, ਲੋਕ ਬਿਨਾਂ ਇਲਾਜ ਤੋਂ ਮਰ ਰਹੇ ਸਨ, ਦਿਲ ਨੂੰ ਚੀਰ ਕੇ ਰੱਖ ਦੇਣ ਵਾਲੇ ਇਹ ਕਿੱਸੇ ਅਸੀਂ ਕਰੋਨਾ ਦੀ ਦੂਜੀ ਲਹਿਰ ਦੌਰਾਨ ਵੇਖੇ। ਉੱਥੇ ਹੀ ਦੁਨੀਆਂ ਭਰ ਦੀਆਂ ਸਰਕਾਰਾਂ ਦੇ ਵੱਲੋਂ ਵੀ ਆਪਣੇ ਆਪਣੇ ਦੇਸ਼ ਦੇ ਨਾਗਰਿਕਾਂ ਦਾ ਕੋਰੋਨਾ ਮਹਾਂਮਾਰੀ ਤੋਂ ਬਚਾਅ ਕਰਨ ਦੇ ਲਈ ਕਈ ਨਿਯਮ , ਕਈ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਸੀ । ਇਸ ਦੇ ਚਲਦੇ ਸਰਕਾਰ ਦੇ ਵੱਲੋਂ ਲੋਕ ਭਲਾਈ ਅਤੇ ਲੋਕਾਂ ਦੇ ਵਿਕਾਸ ਦੇ ਲਈ ਸ਼ੁਰੂ ਕੀਤੇ ਗਏ ਕਾਰਜਾਂ ਤੇ ਸਕੀਮਾਂ ਨੂੰ ਬੰਦ ਕੀਤਾ ਹੋਇਆ ਸੀ ।
ਹੁਣ ਇਸੇ ਵਿਚਕਾਰ ‘ਅਟਲ ਬਿਮਿਤ ਵਿਆਕਤੀ ਕਲਿਆਣ ਯੋਜਨਾ’ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ । ਦਰਅਸਲ ਸਰਕਾਰ ਦੇ ਵੱਲੋਂ ਇਸ ਯੋਜਨਾ ਦੀ ਮਿਆਦ ਦੇ ਵਿੱਚ ਵਾਧਾ ਕੀਤਾ ਗਿਆ ਹੈ । ਹੁਣ ਨੌਕਰੀਆਂ ਗੁਆ ਚੁੱਕੇ ਨੌਜਵਾਨ ਤੀਹ ਜੂਨ ਦੋ ਹਜਾਰ ਬਾਈ ਤਕ ਬੇਰੁਜ਼ਗਾਰੀ ਭੱਤਾ ਮਿਲੇਗਾ। ਜ਼ਿਕਰਯੋਗ ਹੈ ਕਿ ਇਸ ਸਕੀਮ ਦੇ ਤਹਿਤ ਵਿਅਕਤੀਆਂ ਨੂੰ ਤਿੰਨ ਮਹੀਨਿਆਂ ਦੇ ਲਈ ਕੁੱਲ ਤਨਖਾਹ ਦਾ ਪੰਜਾਹ ਪ੍ਰਤੀਸ਼ਤ ਬੇਰੋਜ਼ਗਾਰੀ ਭੱਤਾ ਪ੍ਰਦਾਨ ਕਰਨ ਦੀ ਇੱਕ ਯੋਜਨਾ ਹੈ ਜੋ ਕਿਸੇ ਵੀ ਕਾਰਨ ਨੌਕਰੀ ਗੁਆ ਚੁੱਕੇ ਹੋਣ
ਇਸ ਦੇ ਚੱਲਦੇ ਹੁਣ ਕਰਮਚਾਰੀ ਰਾਜ ਬੀਮਾ ਨਿਗਮ ਨੇ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ‘ਅਟਲ ਬਿਮਿਤ ਵਿਆਕਤੀ ਕਲਿਆਣ ਯੋਜਨਾ’ ਦੀ ਮਿਆਦ ਵਿੱਚ ਵਾਧਾ ਕੀਤਾ ਹੈ। ਇਸ ਮਿਆਦ ਵਿਚ ਵਾਧਾ ਕਰਨ ਤੋਂ ਪਹਿਲਾਂ ਇਹ ਯੋਜਨਾ ਦਾ ਲਾਭ ਲੋਕ 30 ਜੂਨ 2021 ਤੱਕ ਲੈ ਸਕਦੇ ਸੀ ਪਰ ਹੁਣ 1 ਜੁਲਾਈ 2021 ਤੋਂ 30 ਜੂਨ 2022 ਤਕ ਇਸ ਯੋਜਨਾ ਦਾ ਲਾਭ ਲਿਆ ਜਾ ਸਕਦਾ ਹੈ ।
Previous Postਪੰਜਾਬ : ਬਾਪ ਨੇ ਧੀ ਨੂੰ ਕੀਤਾ ਇਸ ਗੱਲ ਤੋਂ ਇਨਕਾਰ – ਫਿਰ ਧੀ ਨੇ ਕਰਤਾ ਇਹ ਕਾਂਡ ਉਡੇ ਪ੍ਰੀਵਾਰ ਦੇ ਹੋਸ਼
Next Postਸਾਵਧਾਨ ਸਾਰੇ ਇੰਡੀਆ ਚ ਇਸ ਤਰੀਕ ਤੋਂ ਲੱਗ ਗਈ ਇਹ ਇਹ ਵੱਡੀ ਪਾਬੰਦੀ – ਤਾਜਾ ਵੱਡੀ ਖਬਰ