ਆਈ ਤਾਜਾ ਵੱਡੀ ਖਬਰ
ਅੱਜ ਕੱਲ ਦੇ ਸਮੇਂ ‘ਚ ਲੋਕ ਸੋਸ਼ਲ ਮੀਡੀਆ ਉੱਪਰ ਵੀਡੀਓ ਬਣਾ ਕੇ ਵਾਇਰਲ ਹੁੰਦੇ ਹਨ। ਵੱਖੋ ਵੱਖਰੇ ਅੰਦਾਜ਼ ਦੇ ਵਿੱਚ ਲੋਕ ਵੀਡੀਓ ਬਣਾਉਂਦੇ ਹਨ, ਫਿਰ ਵੀਡੀਓ ਰਾਹੀਂ ਦੁਨੀਆਂ ਭਰ ਦੇ ਵਿੱਚ ਆਪਣੀ ਵੱਖਰੀ ਪਛਾਣ ਬਣਾਉਂਦੇ ਹਨ। ਅਜਿਹੇ ਬਹੁਤ ਸਾਰੇ ਲੋਕ ਹਨ, ਜਿਹੜੇ ਜਿੱਥੇ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਹੋਏ ਹੋਣ, ਉੱਥੇ ਹੀ ਦੂਜੇ ਪਾਸੇ ਕਰੋੜਾਂ ਰੁਪਿਆਂ ਦੀ ਕਮਾਈ ਵੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ। ਇਸੇ ਵਿਚੋਲੇ ਹੁਣ ਸੋਸ਼ਲ ਮੀਡੀਆ ਉੱਪਰ ਫਿਟਨੈੱਸ ਤੇ ਫੈਸ਼ਨ ਨੂੰ ਲੈ ਕੇ ਮਸ਼ਹੂਰ ਹਸਤੀ ਦੀ ਮੌਤ ਸਬੰਧੀ ਖਬਰ ਪ੍ਰਾਪਤ ਹੋਈ ਹੈ। ਜਿਸ ਖ਼ਬਰ ਨੇ ਉਨ੍ਹਾਂ ਦੇ ਫੈਨਜ਼ ਸੋਗ ਦੀ ਲਹਿਰ ਫੈਲਾ ਦਿੱਤੀ ਹੈ l
ਦੱਸਦਿਆ ਕਿ ਕਸਰਤ ਤੇ ਆਪਣੀ ਫਿਟਨੈੱਸ ‘ਤੇ ਧਿਆਨ ਦੇਣ ਵਾਲੀ ਬ੍ਰਾਜ਼ੀਲ ਦੀ 33 ਸਾਲਾ ਫਿਟਨੈੱਸ ਮਾਡਲ ਜਿਹਨਾਂ ਦਾ ਨਾਮ ਲਾਰੀਸਾ ਬੋਰਗੇਸ ਹੈ, ਉਹਨਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਜਿਸ ਕਾਰਨ ਉਨ੍ਹਾਂ ਨੂੰ ਪਿਆਰ ਕਰਨ ਵਾਲਿਆਂ ਦੇ ਵਿੱਚ ਨਿਰਾਸ਼ਾ ਹੈ । ਉਥੇ ਹੀ ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਉਹਨਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਜਦੋ ਦਿਲ ਦਾ ਦੌਰਾ ਪਿਆ ਤੇ ਬਾਅਦ ਚ ਲਾਰੀਸਾ ਬੋਰਗੇਸ ਨੂੰ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਤਾਂ ਜ਼ਿੰਦਗੀ ਤੇ ਮੌਤ ਦੀ ਜੰਗ ਲੜਦੀ ਲਾਰੀਸਾ ਦੀ 7 ਦਿਨਾਂ ਬਾਅਦ ਮੌਤ ਹੋ ਗਈ।
ਦਸਦਿਆਂ ਕਿ ਲਾਰੀਸਾ ਬੋਰਗੇਸ ਦੇ ਪਰਿਵਾਰ ਨੇ ਆਪਣੇ ਇੰਸਟਾਗ੍ਰਾਮ ਪੇਜ਼ ‘ਤੇ ਇੱਕ ਪੋਸਟ ਰਾਹੀਂ ਉਸਦੇ ਦੇਹਾਂਤ ਸਬੰਧੀ ਖ਼ਬਰ ਦੀ ਪੁਸ਼ਟੀ ਕੀਤੀ। ਜ਼ਿਕਰਯੋਗ ਹੈ ਕਿ ਲਾਰੀਸਾ ਬੋਰਗੇਸ ਨੂੰ 20 ਅਗਸਤ ਨੂੰ ਗ੍ਰੈਮਾਡੋ ਵਿੱਚ ਯਾਤਰਾ ਕਰਨ ਦੌਰਾਨ ਦਿਲ ਦਾ ਦੌਰਾ ਪਿਆ, ਫਿਰ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਇਲਾਜ਼ ਦੌਰਾਨ ਲਾਰੀਸਾ ਕੋਮਾ ‘ਚ ਚਲੀ ਗਈ। ਉਸਤੋਂ ਬਾਅਦ ਉਸਨੂੰ ਦੂਜੀ ਵਾਰ ਦਿਲ ਦਾ ਦੌਰਾ ਪਿਆ ਤੇ ਉਸਦੇ ਤੁਰੰਤ ਬਾਅਦ ਉਸਦੀ ਮੌਤ ਹੋ ਗਈ l ਉਧਰ ਲਾਰੀਸਾ ਦੇ ਪਰਿਵਾਰ ਨੇ ਇੱਕ ਪੋਸਟ ਵਿੱਚ ਲਿਖਿਆ, “33 ਸਾਲ ਦੀ ਛੋਟੀ ਉਮਰ ਵਿੱਚ ਇੰਨੀ ਦਿਆਲੂ ਸ਼ਖਸ ਨੂੰ ਗੁਆਉਣ ਦੇ ਦਰਦ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਸਾਡਾ ਦਿਲ ਟੁੱਟ ਗਿਆ ਹੈ ਅਤੇ ਅਸੀਂ ਜੋ ਤੜਪ ਮਹਿਸੂਸ ਕਰਾਂਗੇ ਉਹ ਦੱਸ ਨਹੀਂ ਸਕਦੇ l ਇਸ ਮੰਦਭਾਗੀ ਖਬਰ ਦੇ ਨਾਲ ਜਿੱਥੇ ਇਸ ਸਟਾਰ ਦੇ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਛਾਇਆ ਹੋਇਆ, ਉਥੇ ਹੀ ਉਹਨਾਂ ਨੂੰ ਚਾਹੁਣ ਵਾਲਿਆਂ ਤੇ ਪਿਆਰ ਕਰਨ ਵਾਲਿਆਂ ਦੇ ਵੱਲੋਂ ਉਹਨਾਂ ਦੀਆਂ ਵੀਡੀਓਜ਼ ਤੇ ਫੋਟੋਜ਼ ਸੋਸ਼ਲ ਸੋਸ਼ਲ ਮੀਡੀਆ ਉੱਪਰ ਸਾਂਝੀਆਂ ਕਰਕੇ ਉਹਨਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
Home ਤਾਜਾ ਖ਼ਬਰਾਂ ਕੁੜੀ ਸੋਸ਼ਲ ਮੀਡੀਆ ਤੇ ਫਿਟਨੈਸ ਅਤੇ ਫੈਸ਼ਨ ਨੂੰ ਲੈਕੇ ਸੀ ਮਸ਼ਹੂਰ , ਪਰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਤਾਜਾ ਖ਼ਬਰਾਂ
ਕੁੜੀ ਸੋਸ਼ਲ ਮੀਡੀਆ ਤੇ ਫਿਟਨੈਸ ਅਤੇ ਫੈਸ਼ਨ ਨੂੰ ਲੈਕੇ ਸੀ ਮਸ਼ਹੂਰ , ਪਰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
Previous Postਕੈਨੇਡਾ ਦੇ ਇਸ ਸ਼ਹਿਰ ਚ ਮਧੂਮੱਖੀਆਂ ਨੇ ਕਬਜ਼ਾ ਕਰ ਮਚਾਈ ਦਹਿਸ਼ਤ , ਕੀਤਾ ਗਿਆ ਐਮਰਜੈਂਸੀ ਦਾ ਐਲਾਨ
Next Postਪੰਜਾਬ : ਬੱਤੀ ਨਾ ਹੋਣ ਕਾਰਨ ਨੌਜਵਾਨ ਮੁੰਡਾ ਬੈਠਾ ਸੀ ਘਰ ਦੇ ਵੇਹੜੇ ਚ , ਪਰ ਨਹੀਂ ਪਤਾ ਸੀ ਇੰਝ ਆ ਜਾਵੇਗੀ ਮੌਤ