ਕੁੜੀ ਨੇ ਘਰੋਂ ਭੱਜ ਕੇ ਦੂਜੀ ਜਾਤ ਦੇ ਮੁੰਡੇ ਨਾਲ ਕਰਾਈ ਲਵ ਮੈਰਿਜ , ਬਾਪ ਨੇ ਫੂਕ ਦਿਤੀਆਂ ਸਾਰੀਆਂ ਨਿਸ਼ਾਨੀਆਂ


ਲਵ ਮੈਰਿਜ ਕਰਵਾਉਣ ਸਮੇਂ ਕਈ ਪ੍ਰਕਾਰ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਈ ਵਾਰ ਆਪਣਾ ਪਰਿਵਾਰ ਨਹੀਂ ਮੰਨਦਾ ਤੇ ਕਈ ਵਾਰ ਗੱਲ ਜਾਤ ਤੇ ਧਰਮ ਦੀ ਆ ਜਾਂਦੀ ਹੈ l ਪਰ ਜਦੋਂ ਨੌਜਵਾਨ ਮੁੰਡਾ ਕੁੜੀ ਕਿਸੇ ਕਿਸਮ ਦਾ ਕੋਈ ਗਲਤ ਕਦਮ ਚੁੱਕਦਾ ਹੈ ਤਾਂ, ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਸ ਦਾ ਖਮਿਆਜ਼ਾ ਪੂਰੇ ਤੇ ਪੂਰੇ ਪਰਿਵਾਰ ਨੂੰ ਭੁਗਤਣਾ ਪੈਂਦਾ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਕੁੜੀ ਨੇ ਘਰੋਂ ਭੱਜ ਕੇ ਦੂਜੀ ਜਾਤ ਦੇ ਮੁੰਡੇ ਦੇ ਨਾਲ ਲਵ ਮੈਰਿਜ ਕਰਵਾ ਲਈ ਸੀ ਤੇ ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਬਾਪ ਨੇ ਉਸ ਦੀਆਂ ਸਾਰੀਆਂ ਨਿਸ਼ਾਨੀਆਂ ਫੂਕ ਦਿੱਤੀਆਂ l

ਮਾਮਲਾ ਮੰਡੀ ਦੇ ਨਾਲ ਸੰਬੰਧਿਤ ਹੈ, ਜਿੱਥੇ ਬੇਟੀ ਦਾ ਆਪਣੀ ਮਰਜ਼ੀ ਨਾਲ ਦੂਜੀ ਜਾਤ ਦੇ ਮੁੰਡੇ ਨਾਲ ਵਿਆਹ ਕਰਨ ‘ਤੇ ਗੁੱਸੇ ‘ਚ ਆਏ ਪਰਿਵਾਰਕ ਮੈਂਬਰਾਂ ਨੇ ਘਰ ‘ਚ ਰੱਖੇ ਸਾਰੇ ਸਮਾਨ ਨੂੰ ਸਾੜ ਦਿੱਤਾ। ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਪਹਿਲਾਂ ਪਿਤਾ ਨੇ ਕੁੜੀ ਦਾ ਸਾਰਾ ਸਮਾਨ ਇਕੱਠਾ ਕੀਤਾ ਤੇ ਫਿਰ ਉਸਨੂੰ ਅੱਗ ਲਗਾ ਦਿੱਤੀ l ਬੇਟੀ ਦੇ ਵਿਆਹ ਤੋਂ ਬਾਅਦ ਵੀ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਉਹ ਨਹੀਂ ਮੰਨੀ ਤੇ ਐੱਸਡੀਐੱਮ ਨੂੰ ਕਿਹਾ ਕਿ ਉਹ ਆਪਣੇ ਪਤੀ ਨਾਲ ਹੀ ਰਹੇਗੀ। ਇਸ ਤੋਂ ਬਾਅਦ ਗੁੱਸੇ ਵਿੱਚ ਆਏ ਪਰਿਵਾਰ ਨੇ ਪਰਿਵਾਰ ਨੇ ਆਪਣੀ ਧੀ ਨਾਲ ਸਾਰੇ ਰਿਸ਼ਤੇ ਤੋੜ ਦਿੱਤੇ ਅਤੇ ਉਸ ਦੇ ਸਾਰੇ ਸਮਾਨ ਨੂੰ ਅੱਗ ਲਗਾ ਦਿੱਤੀ। ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰ ਕੁੜੀ ਵੱਲੋਂ ਚੁੱਕੇ ਗਏ ਕਦਮ ਦੇ ਕਾਰਨ ਕਾਫੀ ਪਰੇਸ਼ਾਨ ਹਨ ਤੇ ਉਧਰ ਕੁੜੀ ਆਪਣੇ ਪਤੀ ਦੇ ਨਾਲ ਰਹਿੰਦੀ ਪਈ ਹੈ ਤੇ ਮਾਪਿਆਂ ਵੱਲੋਂ ਆਖਿਆ ਜਾ ਰਿਹਾ ਹੈ ਕਿ ਜੇਕਰ ਭਵਿੱਖ ਦੇ ਵਿੱਚ ਉਹਨਾਂ ਦੀ ਧੀ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਪਰਿਵਾਰ ਉਸ ਨਾਲ ਕਦੇ ਵੀ ਕੋਈ ਵੀ ਰਿਸ਼ਤਾ ਨਹੀਂ ਰੱਖੇਗਾ। ਉਧਰ ਗੁੱਸੇ ਵਿੱਚ ਆਏ ਪਿਤਾ ਨੂੰ ਪੂਰੇ ਪਰਿਵਾਰ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਧੀ ਵੱਲੋਂ ਚੁੱਕੇ ਗਏ ਇਸ ਕਦਮ ਦੇ ਕਾਰਨ ਬਾਪ ਬਹੁਤ ਜਿਆਦਾ ਨਿਰਾਸ਼ ਹੈ।