ਆਈ ਤਾਜਾ ਵੱਡੀ ਖਬਰ
ਅੱਜ ਕੱਲ ਦੀ ਜ਼ਿੰਦਗੀ ਦੇ ਵਿੱਚ ਲੋਕ ਬਜ਼ਾਰੀ ਭੋਜਨ ਖਾਣਾ ਪਸੰਦ ਕਰਦੇ ਹਨ l ਜਿਆਦਾਤਰ ਲੋਕਾਂ ਦੀ ਪਸੰਦ ਫਾਸਟ ਫੂਡ ਹੁੰਦਾ ਹੈ ਤੇ ਫਾਸਟ ਫੂਡ ਖਾਣ ਦੇ ਨਾਲ ਸ਼ਰੀਰ ਨੂੰ ਬਹੁਤ ਜਿਆਦਾ ਨੁਕਸਾਨ ਝੱਲਣੇ ਪੈਂਦੇ ਹਨ l ਕਈ ਵਾਰ ਤਾਂ ਨੌਬਤ ਅਜਿਹੀ ਆ ਜਾਂਦੀ ਹੈ ਕਿ ਆਪਰੇਸ਼ਨ ਤੱਕ ਕਰਨਾ ਪੈਂਦਾ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਇੱਕ ਕੁੜੀ ਦੇ ਢਿੱਡ ਦੇ ਵਿੱਚ ਬਹੁਤ ਜਿਆਦਾ ਦਰਦ ਹੁੰਦੀ ਹੈ ਪਰ ਜਦੋਂ ਉਸ ਕੁੜੀ ਨੂੰ ਡਾਕਟਰ ਦੇ ਕੋਲ ਲਜਾਇਆ ਜਾਂਦਾ ਹੈ ਉਸ ਤੋਂ ਬਾਅਦ ਜੋ ਕੁੜੀ ਦੇ ਢਿੱਡ ਵਿੱਚੋਂ ਨਿਕਲਦਾ ਹੈ ਉਸ ਨੂੰ ਵੇਖਣ ਤੋਂ ਬਾਅਦ ਡਾਕਟਰ ਵੀ ਡਰ ਜਾਂਦੇ ਹਨ। ਇਹ ਹੋਸ਼ ਉੜਾ ਦੇਣ ਵਾਲਾ ਮਾਮਲਾ ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਸਾਹਮਣੇ ਆਇਆ l ਜਿੱਥੇ ਢਿੱਡ ਦਰਦ ਦੀ ਸ਼ਿਕਾਇਤ ਤੋਂ ਪੀੜਤ ਕੁੜੀ ਦੇ ਆਪਰੇਸ਼ਨ ਦੌਰਾਨ ਉਸ ਦੇ ਢਿੱਡ ‘ਚੋਂ ਕਰੀਬ 2 ਕਿਲੋ ਵਾਲਾਂ ਦਾ ਝੁੰਡ ਨਿਕਲਿਆ। ਕੁੜੀ ਦੀ ਹਾਲਤ ਵਿੱਚ ਸੁਧਾਰ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਕਾਉਂਸਲਿੰਗ ਤੋਂ ਪਤਾ ਲੱਗਾ ਕਿ ਲੜਕੀ ਟ੍ਰਾਈਕੋਲੋਟੋਮੇਨੀਆ ਨਾਂ ਦੀ ਮਾਨਸਿਕ ਬੀਮਾਰੀ ਤੋਂ ਪੀੜਤ ਸੀ। ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਸੁਭਾਸ਼ਨਗਰ ਕਾਰਗਾਇਨਾ ਦੀ ਰਹਿਣ ਵਾਲੀ 31 ਸਾਲਾ ਲੜਕੀ ਪਿਛਲੇ ਪੰਜ ਸਾਲਾਂ ਤੋਂ ਢਿੱਡ ਦਰਦ ਦੀ ਸਮੱਸਿਆ ਤੋਂ ਪੀੜਤ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਇਆ ਅਤੇ 2 ਲੱਖ ਰੁਪਏ ਤੋਂ ਵੱਧ ਖ਼ਰਚ ਕੀਤੇ ਪਰ ਸਮੱਸਿਆ ਦਾ ਹੱਲ ਨਹੀਂ ਹੋਇਆ। ਆਖ਼ਰਕਾਰ ਉਹ ਜ਼ਿਲ੍ਹਾ ਹਸਪਤਾਲ ਪਹੁੰਚ ਗਏ। ਉੱਥੇ ਡਾਕਟਰ ਨੇ ਸੀਟੀ ਸਕੈਨ ਕਰਵਾਉਣ ਦੀ ਸਲਾਹ ਦਿੱਤੀ। ਜਾਂਚ ਤੋਂ ਬਾਅਦ ਕੁੜੀ ਦੇ ਢਿੱਡ ‘ਚ ਵਾਲਾਂ ਦਾ ਝੁੰਡ ਦੇਖਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ 22 ਸਤੰਬਰ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। 26 ਸਤੰਬਰ ਨੂੰ ਡਾਕਟਰਾਂ ਨੇ ਆਪਰੇਸ਼ਨ ਕਰਕੇ ਉਸ ਦੇ ਢਿੱਡ ‘ਚੋਂ 2 ਕਿਲੋ ਵਾਲਾਂ ਦਾ ਝੁੰਡ ਕੱਢਿਆ। ਫਿਲਹਾਲ ਇਹ ਲੜਕੀ ਬਿਲਕੁਲ ਠੀਕ ਹੈ ਤੇ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਵਾਪਸ ਘਰ ਜਾ ਚੁੱਕੀ ਹੈ l ਪਰ ਉਸ ਦੀ ਪੇਟ ਵਿੱਚੋਂ ਇੰਨੇ ਜਿਆਦਾ ਵਾਲ ਨਿਕਲਣ ਦੇ ਕਾਰਨ ਪਰਿਵਾਰਿਕ ਮੈਂਬਰ ਵੀ ਡਰ ਤੇ ਸਹਿਮ ਦੇ ਮਾਹੌਲ ਦੇ ਵਿੱਚ ਹਨ ਤੇ ਡਾਕਟਰਾਂ ਦੇ ਵੱਲੋਂ ਵੀ ਹੈਰਾਨਗੀ ਪ੍ਰਗਟ ਕੀਤੀ ਗਈ।
Previous Postਸਿਨੇਮਾ ਜਗਤ ਚ ਸੋਗ ਦੀ ਲਹਿਰ , ਪ੍ਰਸਿੱਧ ਅਦਾਕਾਰ ਦੀ ਨੀਂਦ ਚ ਨਿਕਲੀ ਜਾਨ
Next Postਵਾਪਰਿਆ ਵੱਡਾ ਦਰਦਨਾਕ ਹਾਦਸਾ , ਅੱਗ ਲੱਗਣ ਪਰਿਵਾਰ ਦੇ 7 ਜੀਅ ਜਿਊਂਦੇ ਸੜੇ