ਕੁੜੀ ਦੀ ਸ਼ਾਦੀ ਡਾਟ ਕਾਮ ਤੇ ਮੁੰਡੇ ਨਾਲ ਹੋਈ ਸੀ ਦੋਸਤੀ ਪਰ ਏਅਰਪੋਰਟ ਤੇ ਵੱਜੀ ਏਦਾਂ ਠੱਗੀ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿਥੇ ਬਹੁਤ ਸਾਰੇ ਗੈਰ ਸਮਾਜਿਕ ਲੋਕਾਂ ਵੱਲੋਂ ਜਿੱਥੇ ਅਮੀਰ ਹੋਣ ਦੇ ਚੱਕਰ ਵਿਚ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਉਥੇ ਹੀ ਲੋਕਾਂ ਵੱਲੋਂ ਅਜਿਹੇ ਬਹੁਤ ਸਾਰੇ ਧੋਖਾਧੜੀ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ ਉੱਥੇ ਕਈ ਲੋਕਾਂ ਨੂੰ ਆਪਣੀ ਲੁੱਟ ਅਤੇ ਧੋਖਾਧੜੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਧੋਖਾਧੜੀ ਦੀਆਂ ਅਜਿਹੀਆਂ ਘਟਨਾਵਾਂ ਵਿੱਚ ਜਿਥੇ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਉਥੇ ਹੀ ਬਹੁਤ ਸਾਰੇ ਲੋਕ ਆਪਣੇ ਨਾਲ ਵਾਪਰੀਆਂ ਅਜਿਹੀਆਂ ਘਟਨਾਵਾਂ ਦੀਆਂ ਸ਼ਿਕਾਇਤਾਂ ਪੁਲਿਸ ਸਟੇਸ਼ਨ ਵਿੱਚ ਦਰਜ਼ ਕਰਵਾ ਰਹੇ ਹਨ।

ਹੁਣ ਕੁੜੀ ਦੀ ਸ਼ਾਦੀ ਡਾਟ ਕਾਮ ਤੇ ਮੁੰਡੇ ਨਾਲ ਦੋਸਤੀ ਹੋਈ ਸੀ, ਜਿਥੇ ਵਿਆਹ ਦਾ ਝਾਂਸਾ ਦੇ ਕੇ ਏਅਰਪੋਰਟ ਤੇ ਇਸ ਤਰੀਕੇ ਨਾਲ ਲੱਖਾਂ ਦੀ ਠੱਗੀ ਮਾਰੀ ਗਈ ਹੈ, ਅਤੇ ਰਫੂ ਚੱਕਰ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਚੰਡੀਗੜ ਤੋਂ ਸਾਹਮਣੇ ਆਇਆ ਹੈ। ਜਿੱਥੇ ਸੈਕਟਰ-23 ਦੀ ਰਹਿਣ ਵਾਲੀ ਇਕ ਲੜਕੀ ਵੱਲੋਂ ਆਪਣੇ ਨਾਲ ਹੋਈ ਠੱਗੀ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ। ਉੱਥੇ ਹੀ ਹੁਣ ਪੁਲਿਸ ਅਤੇ ਸਾਈਬਰ ਸੈੱਲ ਵੱਲੋਂ ਇਸ ਗਿਰੋਹ ਦਾ ਪਰਦਾਫਾਸ਼ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਦਸਿਆ ਗਿਆ ਹੈ ਕਿ ਸ਼ਿਕਾਇਤਕਰਤਾ ਕੁੜੀ ਵੱਲੋਂ ਦੱਸਿਆ ਗਿਆ ਹੈ ਕਿ ਜਿਥੇ ਸ਼ਾਦੀ ਸਾਈਟ ਡਾਟ ਕਾਮ ਦੇ ਜ਼ਰੀਏ ਦੋਸਤੀ ਹੋਈ ਸੀ,ਰਿਸ਼ਤਾ ਵੀ ਤਹਿ ਹੋ ਗਿਆ, ਵਿਆਹ ਦੀ ਤਾਰੀਖ਼ ਦੀ ਪੁਸ਼ਟੀ ਕੀਤੀ ਗਈ ਸੀ। ਉਥੇ ਹੀ ਲੜਕੇ ਨੇ ਆਪਣੇ ਆਪ ਨੂੰ ਅਮਰੀਕਾ ਦਾ ਦੱਸਿਆ ਸੀ। ਉਥੇ ਹੀ ਇੰਡੀਆ ਆਉਣ ਦੀ ਵੀ ਪੁਸ਼ਟੀ ਕੀਤੀ। ਫਿਰ ਏਅਰਪੋਰਟ ਤੋਂ ਆਏ ਫ਼ੋਨ ਵਿੱਚ ਟੈਕਸ ਦੇਣ ਵਾਸਤੇ 3.25 ਲੱਖ ਮੰਗਿਆ ਗਿਆ। ਇਹ ਫ਼ੋਨ ਕਰਨ ਵਾਲੇ ਨੇ ਏਅਰਪੋਰਟ ਅਥਾਰਟੀ ਵੱਲੋਂ ਬੋਲਣ ਦਾ ਹਵਾਲਾ ਦਿੱਤਾ ਗਿਆ ਸੀ।

ਉਸ ਨੇ ਕਿਹਾ ਕਿ ਲੜਕੇ ਕੋਲ ਇਸ ਸਮੇਂ ਅਮਰੀਕਾ ਡਾਲਰ ਸਟੈਂਡਰਡ ਤੋਂ ਵਧ ਹਨ। ਕੁੜੀ ਉਨ੍ਹਾਂ ਦੀ ਗੱਲਾਂ ਵਿੱਚ ਆ ਗਈ ,ਤੇ ਡਰਦੇ ਹੋਏ ਕੁੜੀ ਵਲੋ ਇਹ ਰਕਮ ਦਿੱਤੀ ਗਈ। ਬਾਅਦ ਵਿੱਚ ਪਤਾ ਲੱਗਾ ਕਿ ਉਸ ਨਾਲ ਧੋਖਾ ਹੋਇਆ ਹੈ। ਪੁਲਿਸ ਵਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।