ਕਿਸਾਨੀ ਸੰਘਰਸ਼ ਚ ਚੜਦੀ ਜਵਾਨੀ ਚ ਇਸ ਤਰਾਂ ਗਈ ਮੁੰਡੇ ਦੀ ਜਾਨ , ਛਾਈ ਸੋਗ ਦੀ ਲਹਿਰ

ਤਾਜਾ ਵੱਡੀ ਖਬਰ

ਸੰਘਰਸ਼ ਇਕ ਅਜਿਹਾ ਰਾਹ ਹੁੰਦਾ ਹੈ ਜਿਸ ਦੇ ਉਪਰ ਚਲਦੇ ਹੋਏ ਇਨਸਾਨ ਨੂੰ ਕਈ ਤਰ੍ਹਾਂ ਦੀਆਂ ਮੁ-ਸ਼-ਕਿ-ਲਾਂ ਦਰਪੇਸ਼ ਆਉਂਦੀਆਂ ਹਨ। ਇਹਨਾਂ ਸਾਰੀਆਂ ਮੁ-ਸ਼-ਕਿ-ਲਾਂ ਨੂੰ ਹਰਾ ਕੇ ਜਿੱਤ ਦੀ ਪ੍ਰਾਪਤੀ ਹੁੰਦੀ ਹੈ। ਰਸਤੇ ਦੇ ਵਿਚ ਆਉਣ ਵਾਲੀਆਂ ਇਹਨਾਂ ਸਾਰੀਆਂ ਮੁ-ਸੀ-ਬ-ਤਾਂ ਨੂੰ ਜਿਹੜਾ ਇਨਸਾਨ ਸਰ ਕਰ ਲੈਂਦਾ ਹੈ ਉਸ ਨੂੰ ਵਿਜੇਤਾ ਬਣਨ ਤੋਂ ਕੋਈ ਨਹੀਂ ਰੋ-ਕ ਸਕਦਾ। ਪਰ ਇਸ ਸੰਘਰਸ਼ ਦੇ ਰਾਹ ਵਿਚ ਆਉਣ ਵਾਲੀਆਂ ਇਹ ਦਿੱਕਤਾਂ ਬਹੁਤ ਸਾਰੀਆਂ ਕੁ-ਰ-ਬਾ-ਨੀ-ਆਂ ਵੀ ਲੈਂਦੀਆਂ ਹਨ ਜਿਸ ਦੇ ਨਾਲ ਦੁੱਖਾਂ ਦਾ ਮਾਹੌਲ ਪੈਦਾ ਹੋ ਜਾਂਦਾ ਹੈ।

ਦੇਸ਼ ਦੇ ਉੱਤਰੀ ਹਿੱਸੇ ਦੇ ਵਿੱਚ ਇੱਕ ਅਜਿਹਾ ਹੀ ਅੰਦੋਲਨ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ਉਪਰ ਚਲਾਇਆ ਜਾ ਰਿਹਾ ਹੈ ਜਿਥੇ ਬੈਠੇ ਹੋਏ ਕਿਸਾਨਾਂ ਨਾਲ ਜੁੜੀ ਹੋਈ ਕੋਈ ਨਾ ਕੋਈ ਦੁੱਖ ਦਾਈ ਖਬਰ ਸਾਹਮਣੇ ਆਉਂਦੀ ਰਹਿੰਦੀ ਹੈ। ਅੱਜ ਇਕ ਹੋਰ ਦੁ-ਖ-ਦਾ-ਈ ਹਾ-ਦ-ਸੇ ਦੇ ਕਾਰਨ ਨੌਜਵਾਨ ਕਿਸਾਨ ਦੀ ਮੌਤ ਹੋ ਗਈ। ਮਿਲ ਰਹੀ ਜਾਣਕਾਰੀ ਮੁਤਾਬਕ ਘਰਾਚੋਂ ਦੇ ਨਜ਼ਦੀਕ ਪਿੰਡ ਕਪਿਆਲ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ ਦਿੱਲੀ ਵਿੱਚ ਚਲਾਏ ਜਾ ਰਹੇ ਖੇਤੀ ਅੰਦੋਲਨ ਵਿੱਚ ਸ਼ਾਮਲ ਹੋਣ ਦੇ ਲਈ ਇੱਕ ਕਿਸਾਨ ਕਰਮਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਜਾ ਰਿਹਾ ਸੀ। ਜਿਸ ਦੀ ਦੁ-ਖ-ਦ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਮੀਤ ਸਿੰਘ ਕਪਿਆਲ ਜ਼ਿਲ੍ਹਾ ਸੰਗਰੂਰ ਦੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਨੇ ਦੱਸਿਆ ਕਿ ਉਕਤ ਕਿਸਾਨ ਦੀ ਉਮਰ 35 ਸਾਲ ਸੀ ਜੋ ਦਿੱਲੀ ਦੇ ਟਿਕਰੀ ਬਾਰਡਰ ਵਿਖੇ ਚੱਲ ਰਹੇ ਕਿਸਾਨ ਮੋਰਚੇ ਦੇ ਵਿੱਚ ਸ਼ਾਮਲ ਹੋਣ ਜਾ ਰਿਹਾ ਸੀ। ਜਦੋਂ ਕਰਮਜੀਤ ਸਿੰਘ ਟੈਂਪੂ ‘ਤੇ ਸਵਾਰ ਹੋ ਕੇ ਨਜ਼ਦੀਕੀ ਪਿੰਡ ਅਕਬਰ ਪੁਰ ਕੋਲ ਪੁੱਜਿਆ ਤਾਂ ਅਚਾਨਕ ਉਸ ਦੀ ਤ-ਬੀ-ਅ-ਤ ਵਿ-ਗ-ੜ ਗਈ।

ਜਿਸ ਤੋਂ ਬਾਅਦ ਉਸ ਨੂੰ ਨਜ਼ਦੀਕੀ ਲੋਕਾਂ ਨੇ ਮੁੱਢਲੀ ਸਹਾਇਤਾ ਦਿੰਦੇ ਹੋਏ ਹਸਪਤਾਲ ਲਿਆਂਦਾ ਪਰ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ। ਇਸ ਨੌਜਵਾਨ ਕਿਸਾਨ ਦੀ ਮੌਤ ਦੀ ਖਬਰ ਸੁਨਣ ਤੋਂ ਬਾਅਦ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਦੱਸਣ ਯੋਗ ਹੈ ਕਿ ਮ੍ਰਿ-ਤ-ਕ ਆਪਣੇ ਪਿੱਛੇ ਪਤਨੀ ਅਤੇ ਦੋ ਛੋਟੇ ਬੱਚਿਆਂ ਨੂੰ ਇਕੱਲੇ ਛੱਡ ਗਿਆ ਹੈ। ਕਿਸਾਨ ਜਥੇ ਬੰਦੀਆਂ ਵੱਲੋਂ ਪਰਿਵਾਰ ਦੇ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।