ਆਈ ਤਾਜਾ ਵੱਡੀ ਖਬਰ
ਪਿਛਲੇ ਪੰਜ ਦਿਨਾਂ ਤੋਂ ਕਿਸਾਨ ਜਥੇਬੰਦੀਆਂ ਲਗਾਤਾਰ ਹਰਿਆਣਾ ਦਿੱਲੀ ਬਾਰਡਰ ਤੇ ਡਟੀਆਂ ਹੋਈਆਂ ਹਨ। ਜਿੱਥੇ ਅੱਜ ਖੇਤੀਬਾੜੀ ਮੰਤਰੀ ਵੱਲੋਂ ਕਿਸਾਨ ਜਥੇਬੰਧੀਆ ਨੂੰ ਤਿੰਨ ਵਜੇ ਮੀਟਿੰਗ ਲਈ ਬੁਲਾਇਆ ਗਿਆ ਹੈ। ਜਿੱਥੇ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਗੱਲ ਬਾਤ ਕਰਕੇ ਇਸ ਮਾਮਲੇ ਨੂੰ ਹੱਲ ਕੀਤਾ ਜਾ ਸਕੇ। ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਦਾ , ਉਸ ਸਮੇਂ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ।
ਉੱਥੇ ਹੀ ਹੁਣ ਕਿਸਾਨਾਂ ਨੇ ਵਿਰੋਧੀਆਂ ਨੂੰ ਜਵਾਬ ਦੇਣ ਲਈ ਨਵਾਂ ਹਥਿਆਰ ਚੁੱਕ ਲਿਆ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ਕੀਤਾ ਜਾ ਰਿਹਾ ਸੰਘਰਸ਼ ਹੁਣ ਦੇਸ਼ ਪੱਧਰ ਦਾ ਸੰਘਰਸ਼ ਨਹੀਂ ਰਿਹਾ ਹੈ। ਵਿਦੇਸ਼ਾਂ ਦੇ ਵਿੱਚ ਵੀ ਕਿਸਾਨ ਕੇਂਦਰ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਭਾਰਤ ਵਿੱਚ ਖੇਤੀ ਕਾਨੂੰਨਾਂ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਦੇ ਵਿੱਚ ਪੰਜਾਬ ਮੋਹਰੀ ਸੂਬਾ ਰਿਹਾ ਹੈ। ਜਿਸ ਦੇ ਜੋਸ਼, ਜਜ਼ਬੇ ਨੂੰ ਵੇਖਦੇ ਹੋਏ ਬਾਕੀ ਸੂਬੇ ਵੀ ਕਿਸਾਨ ਜਥੇਬੰਦੀਆ ਦਾ ਸਾਥ ਦੇਣ ਲਈ ਦਿੱਲੀ ਪਹੁੰਚ ਰਹੇ ਹਨ ।
ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਤੇ ਕਿਸਾਨ ਹੁਣ ਪਿਛਲੇ ਪੰਜ ਦਿਨਾਂ ਤੋਂ ਲਗਾਤਾਰ ਸਿੰਘੂ ਬਾਰਡਰ ਉੱਤੇ ਡਟੇ ਹੋਏ ਹਨ। ਹੁਣ ਕਿਸਾਨ ਜਥੇਬੰਦੀਆਂ ਨੇ ਉਨ੍ਹਾਂ ਨੂੰ ਬ-ਦ-ਨਾ-ਮ ਕਰਨ ਵਾਲੇ ਸੋਸ਼ਲ ਮੀਡੀਆ ਤੇ ਸ਼ਰਾਰਤੀ ਅਨਸਰਾਂ ਨੂੰ ਜਵਾਬ ਦੇਣ ਲਈ ਮੁਹਿੰਮ ਸ਼ੁਰੂ ਕਰ ਲਈ ਹੈ। ਹੁਣ ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨਾਂ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵੀ ਆਪਣੀ ਲ-ੜਾ- ਈ ਜਾਰੀ ਰੱਖ ਰਹੀਆਂ ਹਨ। ਕਿਸਾਨ ਜਥੇਬੰਦੀਆਂ ਵੱਲੋਂ ਆਪਣੀ ਸੋਸ਼ਲ ਮੀਡੀਆ ਟੀਮਾਂ ਤਿਆਰ ਕੀਤੀਆਂ ਹੋਈਆਂ ਹਨ।
ਜਿਸ ਤੇ ਆਪਣੇ ਲੀਡਰਾਂ ਦੇ ਭਾਸ਼ਨ ਸੁਣਦੇ ਹਨ ਅਤੇ ਫੇਸਬੁੱਕ, ਵਟਸ ਐਪ, ਅਤੇ ਟਵਿਟਰ ਅਕਾਊਂਟ ਤੇ ਹੋ ਰਹੀਆਂ ਗਤੀ ਵਿਧੀਆਂ ਨੂੰ ਦੇਖਦੇ ਰਹਿੰਦੇ ਹਨ। ਕਿਸਾਨ ਸੋਸ਼ਲ ਮੀਡੀਆ ਦੇ ਜਰੀਏ ਨਿਊਜ਼ ਅਤੇ ਹੋਰ ਚੀਜ਼ਾਂ ਨੂੰ ਸਾਂਝੇ ਕਰ ਰਹੇ ਹਨ। ਕਿਸਾਨ ਅੰਦੋਲਨ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਬਹੁਤ ਤੇਜੀ ਨਾਲ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਾਣ ਲੱਗੀ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪਰਮਿੰਦਰ ਸਿੰਘ ਮੁਤਾਬਕ ਉਨ੍ਹਾਂ ਨੇ ਕਿਸਾਨਾਂ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਸਿਖਾ ਦਿੱਤੀ ਹੈ।
ਜੋ ਕਿਸਾਨ ਅਨਪੜ੍ਹ ਸਨ ,ਉਨ੍ਹਾਂ ਨੂੰ ਫੇਸਬੁੱਕ ਤੇ ਲਾਈਵ ਹੋਣਾ, ਲਾਇਕ , ਸ਼ੇਅਰ ਦੀ ਟਰੇਨਿੰਗ ਦਿੱਤੀ ਗਈ ਹੈ। ਬੀਕੇਯੂ ਉਗਰਾਹਾਂ ਦੀ ਆਪਣੀ ਸੋਸ਼ਲ ਮੀਡੀਆ ਟੀਮ ਹੈ,ਜਦੋਂ ਵੀ ਕੋਈ ਝੂਠੀ ਖ਼ਬਰ ਆਉਂਦੀ ਹੈ ਤਾਂ ਕਿਸਾਨ ਆਪਣੇ ਸਮਾਰਟ ਫੋਨ ਤੇ ਸੋਸ਼ਲ ਮੀਡੀਆ ਦੇ ਜ਼ਰੀਏ ਆਪਣਾ ਸੰਦੇਸ਼ ਵਾਇਰਲ ਕਰ ਦਿੰਦੇ ਹਨ। ਹੁਣ ਤੱਕ ਬੀਕੇਯੂ ਉਗਰਾਹਾਂ ਟੀਮ ਦੀ ਫੇਸਬੁੱਕ ਪੇਜ ਤੇ 1 ਲੱਖ 13 ਹਜ਼ਾਰ ਫਾਲੋਅਰਜ਼ ਹੋ ਚੁੱਕੇ ਹਨ। ਜਿਨ੍ਹਾਂ ਵਿੱਚੋਂ ਕਿਸਾਨ ਅੰਦੋਲਨ ਦੌਰਾਨ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ 65,000 ਹੈ।
Previous Postਹੁਣੇ ਹੁਣੇ ਪੰਜਾਬ ਦੇ ਮਾਝੇ ਹਲਕੇ ਦੇ ਕਿਸਾਨਾਂ ਨੇ ਦਿੱਲੀ ਚ ਕਰਤਾ ਇਹ ਵੱਡਾ ਐਕਸ਼ਨ
Next Postਸਾਵਧਾਨ ਪੰਜਾਬ ਵਾਲਿਓ – ਜੇ ਕੀਤਾ ਅੱਜ ਤੋਂ ਇਹ ਕੰਮ ਤਾਂ ਹੋ ਸਕਦੀ ਜੇਲ ,ਸਖਤ ਚੇਤਾਵਨੀ