ਆਈ ਤਾਜਾ ਵੱਡੀ ਖਬਰ
ਭੋਜਨ ਦੀ ਪ੍ਰਾਪਤੀ ਮਨੁੱਖ ਨੂੰ ਅਨਾਜ ਤੋਂ ਹੁੰਦੀ ਹੈ ਜਿਸ ਨੂੰ ਫਸਲਾਂ ਦੇ ਜ਼ਰੀਏ ਖੇਤਾਂ ਵਿੱਚ ਉਗਾਇਆ ਜਾਂਦਾ ਹੈ। ਇਸ ਦੇ ਲਈ ਮਨੁੱਖ ਇੱਕ ਲੰਬਾ ਸਫ਼ਰ ਤੈਅ ਕਰਦਾ ਹੋਇਆ ਇਸ ਨੂੰ ਆਪਣੀ ਭੋਜਨ ਵਿਚ ਸ਼ਾਮਲ ਕਰਦਾ ਹੈ। ਤਕਰੀਬਨ 4 ਤੋਂ 6 ਮਹੀਨਿਆਂ ਦਾ ਸਮਾਂ ਇਕ ਵਧੀਆ ਫਸਲ ਨੂੰ ਤਿਆਰ ਹੋਣ ਵਿਚ ਲੱਗ ਜਾਂਦਾ ਹੈ ਜਿਸ ਦੇ ਜ਼ਰੀਏ ਪ੍ਰਾਪਤ ਹੋਇਆ ਅਨਾਜ ਸਾਡੀ ਆਹਾਰ ਸ਼ੈਲੀ ਦਾ ਹਿੱਸਾ ਬਣਦਾ ਹੈ। ਭੋਜਨ ਤੋਂ ਬਿਨਾਂ ਅਸੀਂ ਇਨਸਾਨੀ ਜ਼ਿੰਦਗੀ ਨੂੰ ਮਹਿਸੂਸ ਵੀ ਨਹੀਂ ਕਰ ਸਕਦੇ ਕਿਉਂਕਿ ਇਸ ਦੇ ਬਿਨਾਂ ਇਨਸਾਨੀ ਜੀਵਨ ਜੀਣਾ ਨਾਂਹ ਦੇ ਬਰਾਬਰ ਹੈ।
ਕਿਸਾਨ ਜੋ ਖੇਤਾਂ ਦੇ ਵਿੱਚ ਫਸਲ ਨੂੰ ਉਗਾਉਂਦੇ ਹਨ ਅਤੇ ਜੋ ਇਸ ਪੂਰੇ ਸੰਸਾਰ ਦੇ ਅੰਨਦਾਤਾ ਹਨ ਉਹ ਇਸ ਸਮੇਂ ਕੌਮੀ ਰਾਜਧਾਨੀ ਦੀਆਂ ਸਰਹੱਦਾਂ ਨੂੰ ਘੇਰ ਕੇ ਨਵੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਬੀਤੇ ਤਕਰੀਬਨ ਸਾਢੇ ਤਿੰਨ ਮਹੀਨਿਆ ਦੇ ਸਮੇਂ ਤੋ ਬੈਠੇ ਹੋਏ ਹਨ। ਮੌਜੂਦਾ ਸਮੇਂ ਕਿਸਾਨਾਂ ਵੱਲੋਂ ਲਗਾਏ ਗਏ ਧਰਨੇ ਨੂੰ 111 ਦਿਨ ਹੋ ਚੁੱਕੇ ਹਨ। ਹੁਣ ਤੱਕ ਕਈ ਤਰ੍ਹਾਂ ਦੀਆਂ ਦਿੱ-ਕ-ਤਾਂ ਨੂੰ ਝੱ-ਲ-ਦਾ ਹੋਇਆ ਕਿਸਾਨਾਂ ਦਾ ਖੇਤੀ ਅੰਦੋਲਨ ਬਿਨਾਂ ਰੁਕੇ ਅੱਗੇ ਵਧਦਾ ਜਾ ਰਿਹਾ ਹੈ।
ਹੁਣ ਤੱਕ ਕੇਂਦਰ ਸਰਕਾਰ ਦੇ ਮੰਤਰੀਆਂ ਦੀਆਂ ਕਿਸਾਨ ਜਥੇ ਬੰਦੀਆਂ ਦੇ ਆਗੂਆਂ ਨਾਲ ਕਈ ਤਰ੍ਹਾਂ ਦੀਆਂ ਬੈਠਕਾ ਹੋ ਚੁੱਕੀਆਂ ਹਨ ਪਰ ਇਸ ਖੇਤੀ ਅੰਦੋਲਨ ਦਾ ਹੱਲ ਨਹੀਂ ਨਿਕਲਿਆ। ਹੁਣ ਇਸ ਸਬੰਧੀ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਇਕ ਬਿਆਨ ਦਿੱਤਾ ਹੈ। ਜਿਸ ਵਿੱਚ ਉਨ੍ਹਾਂ ਆਖਿਆ ਹੈ ਕਿ ਇਨ੍ਹਾਂ ਖੇਤੀ ਕਾਨੂੰਨਾਂ ਦੀ ਵਜ੍ਹਾ ਕਾਰਨ ਖ-ੜੋ-ਤ ਬਣ ਚੁੱਕੀ ਹੈ ਉਸ ਨੂੰ ਖ਼ਤਮ ਕਰਨ ਦੇ ਲਈ ਕਿਸਾਨ ਜਥੇ ਬੰਦੀਆਂ ਅਤੇ ਕੇਂਦਰ ਸਰਕਾਰ ਦਾ ਆਪਸ ਵਿੱਚ ਵਾਰਤਾਲਾਪ ਕਰਨਾ ਬੇਹੱਦ ਜ਼ਰੂਰੀ ਹੈ।
ਇਸ ਮੌਕੇ ਰੱਖਿਆ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਆਖਿਆ ਕਿ ਹਰ ਵੱਡੀ ਤੋਂ ਵੱਡੀ ਸ-ਮੱ-ਸਿ-ਆ ਨੂੰ ਗੱਲ ਬਾਤ ਦੇ ਜ਼ਰੀਏ ਸੁਲਝਾਇਆ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਕੌਮੀ ਰਾਜਧਾਨੀ ਵਿਚ ਵੱਖ ਵੱਖ ਸਰਹੱਦਾਂ ਉਪਰ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਅਜਿਹਾ ਲੱਗਦਾ ਹੈ ਕਿ ਐਮ ਐਸ ਪੀ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਇਸ ਸ-ਮੱ-ਸਿ-ਆ ਦਾ ਬੈਠ ਕੇ ਹੱਲ ਕੀਤਾ ਜਾਣਾ ਚਾਹੀਦਾ ਹੈ।
Previous Postਪੰਜਾਬ ਦੇ ਸਕੂਲਾਂ ਲਈ ਹੁਣ ਜਾਰੀ ਹੋਇਆ ਇਹ ਹੁਕਮ – ਆਈ ਤਾਜਾ ਵੱਡੀ ਖਬਰ
Next Postਕਿਸਾਨ ਅੰਦੋਲਨ ਦੀ ਭੇਟ ਚੜਿਆ ਚੜਦੀ ਜਵਾਨੀ ਚ ਇਸ ਤਰਾਂ ਨੌਜਵਾਨ, ਛਾਇਆ ਪੰਜਾਬ ਚ ਸੋਗ