ਕਿਸਾਨ ਦੇ ਖਾਤੇ ਚ 94 ਲੱਖ ਦੀ ਥਾਂ ਪਾ ਦਿੱਤੇ 9.44 ਕਰੋੜ, ਸਰਕਾਰੀ ਵਿਭਾਗ ਦਾ ਹੋਸ਼ ਉਡਾਉ ਕਾਰਾ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਅੰਦਰ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿੱਥੇ ਬਹੁਤ ਸਾਰੀਆਂ ਸਕੀਮਾਂ ਲਾਗੂ ਕੀਤੀਆਂ ਜਾ ਰਹੀਆਂ ਹਨ ਉਥੇ ਹੀ ਸਰਕਾਰ ਵੱਲੋਂ ਕਿਸਾਨਾਂ ਦੀ ਮਦਦ ਵੀ ਕੀਤੀ ਜਾਂਦੀ ਹੈ। ਜਿੱਥੇ ਤਿੰਨ ਖੇਤੀ ਕਾਨੂੰਨਾਂ ਨੂੰ ਲਾਗੂ ਕੀਤਾ ਗਿਆ ਸੀ ਉੱਥੇ ਹੀ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ਉਪਰ ਕਾਫੀ ਲੰਮਾ ਸਮਾਂ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਗਿਆ ਅਤੇ ਇਸ ਵਿਰੋਧ ਪ੍ਰਦਰਸ਼ਨਾਂ ਤੇ ਚਲਦੇ ਹੋਏ ਹੀ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਤਿੰਨ ਵਿਵਾਦਤ ਖ਼ੇਤੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਜਿਥੇ ਕਿਸਾਨਾਂ ਦੀਆਂ ਮੰਗਾਂ ਨੂੰ ਵੀ ਮੰਨ ਲਿਆ ਗਿਆ ਸੀ ਅਤੇ ਉਨ੍ਹਾਂ ਨੂੰ ਪੂਰੇ ਕੀਤੇ ਜਾਣ ਦਾ ਭਰੋਸਾ ਵੀ ਦਿਵਾਇਆ ਗਿਆ ਸੀ ਜਿਸ ਤੋਂ ਬਾਅਦ ਲੋਕਾਂ ਵੱਲੋਂ ਮੁੜ ਪੈਰਾਂ ਸਿਰ ਹੋਣ ਵਾਸਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਪਰ ਸਰਕਾਰ ਵੱਲੋਂ ਜਿਥੇ ਕਿਸਾਨਾਂ ਦੇ ਕਰਜ਼ੇ ਨੂੰ ਮੁਆਫ਼ ਕੀਤਾ ਜਾ ਰਿਹਾ ਹੈ ਉਥੇ ਹੀ ਕਈ ਵਾਰ ਅਜਿਹੀਆ ਅਣਗਹਿਲੀਆਂ ਵੀ ਸਾਹਮਣੇ ਆ ਜਾਂਦੇ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਹੁਣ ਕਿਸਾਨ ਦੇ ਖਾਤੇ ਵਿੱਚ 94 ਲੱਖ ਦੀ ਥਾਂ ਤੇ 9.4 ਕਰੋੜ ਪਾ ਦਿੱਤੇ ਗਏ ਹਨ। ਜਿੱਥੇ ਸਰਕਾਰੀ ਵਿਭਾਗ ਦਾ ਇਹ ਹੋਸ਼ ਉਡਾਉਣ ਵਾਲਾ ਕਾਂਡ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਮਾਲ ਵਿਭਾਗ ਦਾ ਇੱਕ ਹੈਰਾਨੀਜਨਕ ਕਾਰਨਾਮਾ ਸਾਹਮਣੇ ਆਉਂਦਿਆਂ ਹੀ ਵਿਭਾਗ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ।

ਇੱਥੇ ਇੱਕ ਕਿਸਾਨ ਦੇ ਖਾਤੇ ਵਿੱਚ ਗਲਤੀ ਨਾਲ 94 ਲੱਖ ਦੀ ਬਜਾਏ 9.4 ਕਰੋੜ ਰੁਪਏ ਟਰਾਂਸਫਰ ਕਰ ਦਿੱਤੇ ਗਏ ਹਨ। ਇਸ ਨਾਂ ਦਾ ਖੁਲਾਸਾ ਹੁੰਦੇ ਹੀ ਵਿਭਾਗ ਵੱਲੋਂ ਕਿਸਾਨ ਦੇ ਖਿਲਾਫ ਇਸ ਲਈ ਮਾਮਲਾ ਦਰਜ ਕੀਤਾ ਗਿਆ ਹੈ ਕਿਉਂਕਿ ਉਸ ਕਿਸਾਨ ਵੱਲੋਂ ਵਿਭਾਗ ਦੇ ਡੇਢ ਕਰੋੜ ਰੁਪਏ ਤਾਂ ਵਾਪਸ ਕੀਤੇ ਗਏ ਹਨ ਪਰ ਬਾਕੀ ਦਾ ਪੈਸਾ ਅਜੇ ਤੱਕ ਵਾਪਸ ਨਹੀਂ ਕੀਤਾ ਗਿਆ।

ਦੱਸਿਆ ਗਿਆ ਹੈ ਕਿ ਇਸ ਕਿਸਾਨ ਨੂੰ ਜਿਥੇ ਅੰਮ੍ਰਿਤਸਰ ਜਮੁਨਾਨਗਰ ਸੜਕ ਦੇ ਉੱਪਰ ਪਿੰਡ ਭਾਈ ਰੂਪਾ ਦੇ ਐਕਵਾਇਰ ਕੀਤੀ ਜ਼ਮੀਨ ਦੀ ਇਹ ਰਾਸ਼ੀ ਦਿੱਤੀ ਗਈ ਸੀ। ਜਿੱਥੇ ਕਿਸਾਨ ਗੁਰਦੀਪ ਸਿੰਘ ਨੂੰ ਇਹ ਰਕਮ 94,43,122 ਰੁਪਏ ਵਿਭਾਗ ਵੱਲੋਂ ਦਿੱਤੇ ਜਾਣੇ ਸਨ ਪਰ ਗਲਤੀ ਨਾਲ ਉਸ ਦੇ ਖਾਤੇ ਵਿੱਚ 9.4 ਕਰੋੜ ਰੁਪਏ ਟਰਾਂਸਫਰ ਕਰ ਦਿੱਤੇ ਗਏ ਅਤੇ ਬਾਕੀ ਰਕਮ ਦੀ ਹੁਣ ਮੰਗ ਕੀਤੀ ਜਾ ਰਹੀ ਹੈ।