ਤਾਜਾ ਵੱਡੀ ਖਬਰ
ਕਿਸਾਨੀ ਅੰਦੋਲਨ ਜੌ ਸਿਖਰਾਂ ਤੇ ਪਹੁੰਚ ਚੁੱਕਾ ਹੈ,ਉਸਨੂੰ ਹਰ ਇੱਕ ਦਾ ਸਹਿਯੋਗ ਮਿਲ ਰਿਹਾ ਹੈ। ਕਿਸਾਨੀ ਅੰਦੋਲਨ ਨੂੰ ਹਰ ਇੱਕ ਦਾ ਸਹਿਯੋਗ ਮਿਲਣ ਕਾਰਨ ਇਹ ਅੰਦੋਲਨ ਹੁਣ ਵਿਦੇਸ਼ਾਂ ਤਕ ਆਪਣੀ ਅਹਿਮੀਅਤ ਰੱਖਦਾ ਹੈ। ਵਿਦੇਸਾਂ ਵਿੱਚ ਵੀ ਇਸ ਬਾਰੇ ਚਰਚਾ ਹੋ ਰਹੀ ਹੈ। ਕਿਸਾਨਾਂ ਵਲੋ ਜਿੱਥੇ ਇੱਕਲੇ ਹੀ ਇਸ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਉੱਥੇ ਹੀ ਹੁਣ ਇਸ ਅੰਦੋਲਨ ਨੂੰ ਕਈਆਂ ਦਾ ਸਹਿਯੋਗ ਮਿਲ ਰਿਹਾ ਹੈ। ਪਰ ਗਲ ਕੀਤੀ ਜਾਵੇ ਬਾਲੀਵੁੱਡ ਇੰਡਸਟਰੀ ਦੀ ਤੇ ਇਹ ਕਿਸਾਨੀ ਅੰਦੋਲਨ ਤੇ ਚੁੱਪ ਹੈ,ਕੁੱਝ ਸਿਤਾਰੇ ਇਸ ਅੰਦੋਲਨ ਤੇ ਬੋਲੇ ਨੇ ਜਦਕਿ ਕੁੱਝ ਨੇਂ ਅਜੇ ਵੀ ਚੁੱਪੀ ਧਾਰੀ ਹੋਈ ਹੈ। ਇਹੀ ਕਾਰਨ ਹੈ ਕਿ ਕਿਸਾਨਾਂ ਵਲੋ ਹੁਣ ਸਿਤਾਰਿਆਂ ਦਾ ਵਿਰੌਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ।
ਕਿਸਾਨਾਂ ਨੂੰ ਇਸ ਗੱਲ ਦਾ ਵੀ ਗਿਲਾ ਹੈ ਕਿ ਜੌ ਪੰਜਾਬੀ ਆਪਣੇ ਇੰਡਸਟਰੀ ਦੇ ਵਿੱਚ ਨੇ,ਓਹ ਵੀ ਕਿਸਾਨਾਂ ਲਈ ਕੁਝ ਨਹੀਂ ਬੋਲ ਰਹੇ।ਬੇਹੱਦ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਈਏ ਕਿ ਕਿਸਨਾਂ ਵਲੋ ਹੁਣ ਇੱਕ ਅਜਿਹੇ ਪਰਿਵਾਰ ਦਾ ਵਿਰੌਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ, ਜੌ ਬਾਲੀਵੁੱਡ ਦੇ ਨਾਲ ਨਾਲ ਪੰਜਾਬ ਚ ਵੀ ਆਪਣੀ ਖਾਸ ਅਹਿਮੀਅਤ ਰੱਖਦਾ ਹੈ,ਜੀ ਹਾਂ ਗਲ ਕਰ ਰਹੇ ਹਾਂ ਦਿਓਲ ਪਰਿਵਾਰ ਦੀ,ਜਿਹਨਾਂ ਦਾ ਅਜੇ ਤਕ ਕੋਈ ਬਿਆਨ ਇਸ ਅੰਦੋਲਨ ਤੇ ਸਾਹਮਣੇ ਨਹੀਂ ਆਇਆ ਹੈ।
ਇਹੀ ਕਾਰਨ ਹੈ ਕਿ ਹੁਣ ਕਿਸਾਨਾਂ ਨੇ ਇਹ ਐਲਾਨ ਕੀਤਾ ਹੈ ਕਿ ਉਹ ਧਰਮਿੰਦਰ ਪਰਿਵਾਰ ਦਾ ਵਿਰੌਧ ਕਰਨਗੇ। ਦਸਣਾ ਬਣਦਾ ਹੈ ਕਿ ਦਿਓਲ ਪਰਿਵਾਰ ਦੇ ਛੋਟੇ ਪੁੱਤਰ ਬੌਬੀ ਦਿਓਲ ਦੀ ਫਿਲਮ ਦੀ ਸ਼ੂਟਿੰਗ ਵੀ ਕਿਸਾਨਾਂ ਵਲੋ ਰੋਕ ਦਿੱਤੀ ਗਈ ਸੀ। ‘ਲਵ ਹੋਸਟਲ’ ਦੀ ਸ਼ੂਟਿੰਗ ਕਿਸਾਨਾਂ ਨੇ ਰੋਕ ਦਿੱਤੀ ਸੀ, ਅਤੇ ਹੁਣ ਧਰਮਿਦਰ ਦੇ ਪੂਰੇ ਪਰਿਵਾਰ ਦਾ ਵਿਰੌਧ ਕਿਸਾਨਾਂ ਵਲੋ ਕਰਨ ਦੀ ਗਲ ਕਹੀ ਗਈ ਹੈ।
ਜਿਕਰਯੋਗ ਹੈ ਕਿ ਕਿਸਾਨਾਂ ਵਲੋ ਸਾਫ਼ ਕਰ ਦਿੱਤਾ ਗਿਆ ਹੈ ਕਿ ਉਹ ਪੰਜਾਬ ਅਤੇ ਹਰਿਆਣਾ ਚ ਦਿਓਲ ਪਰਿਵਾਰ ਦੀ ਸ਼ੂਟਿੰਗ ਨਹੀਂ ਹੋਣ ਦੇਣਗੇ।
ਦਿਓਲ ਪਰਿਵਾਰ ਹੁਣ ਇਹਨਾਂ ਦੋ ਸੂਬਿਆਂ ਚ ਫਿਲਮਾਂ ਦੀ ਸ਼ੂਟਿੰਗ ਨਹੀਂ ਕਰ ਸਕਦਾ। ਕਿਸਾਨੀ ਅੰਦੋਲਨ ਦੇ ਵਿੱਚ ਹੀ ਹੁਣ ਤਕ ਪੰਜਾਬ ਚ ਕਈ ਫਿਲਮਾਂ ਦੀ ਸ਼ੂਟਿੰਗ ਹੋ ਚੁੱਕੀ ਹੈ। ਪਰ ਹੁਣ ਕਿਸਨਾ ਦਾ ਇਹ ਫੈਂਸਲਾ ਹੈ ਕਿ ਧਰਮਿੰਦਰ ਦਾ ਪਰਿਵਾਰ ਇਹਨਾਂ ਦੋ ਸੂਬਿਆਂ ਚ ਪੰਜਾਬ ਅਤੇ ਹਰਿਆਣਾ ਚ ਸ਼ੂਟਿੰਗ ਫਿਲਮਾਂ ਦੀ ਨਹੀਂ ਕਰ ਸਕਦਾ। ਕਿਸਾਨੀ ਅੰਦੋਲਨ ਤੇ ਕਈ ਸਿਤਾਰੇ ਸਾਹਮਣੇ ਆਏ ਨੇ, ਅਤੇ ਕਈਆਂ ਨੇ ਅਜੇ ਤੱਕ ਇਸ ਅੰਦੋਲਨ ਤੇ ਇੱਕ ਵੀ ਬਿਆਨ ਜਾਰੀ ਨਹੀਂ ਕੀਤਾ। ਹੁਣ ਤਕ ਕਈ ਸਿਤਾਰੇ ਟਰੋਲ ਵੀ ਹੀ ਚੁੱਕੇ ਨੇ,ਸੋਸ਼ਲ ਮੀਡੀਆ ਤੇ ਲੋਕਾਂ ਵਲੋ ਇਹਨਾਂ ਸਿਤਾਰਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
Previous Postਖੇਤੀ ਕਨੂੰਨਾਂ ਨੇ ਭਾਜਪਾ ਚ ਪਵਾਤੀ ਕਲੇਸ਼ – ਹੁਣੇ ਹੁਣੇ ਆਈ ਇਹ ਵੱਡੀ ਖਬਰ
Next Postਆਖਰ ਹੁਣ ਸੰਯੁਕਤ ਰਾਸ਼ਟਰ ਤੋਂ ਕਿਸਾਨ ਅੰਦੋਲਨ ਬਾਰੇ ਆ ਗਈ ਇਹ ਵੱਡੀ ਤਾਜਾ ਖਬਰ