ਕਿਸਾਨ ਅੰਦੋਲਨ : ਹੁਣ ਆਈ ਇਹ ਵੱਡੀ ਮਾੜੀ ਖਬਰ : ਚੜਦੀ ਜਵਾਨੀ ਚ ਏਦਾਂ ਮਿਲੀ ਮੌਤ

ਆਈ ਤਾਜਾ ਵੱਡੀ ਖਬਰ

ਕਿਸਾਨ ਅੰਦੋਲਨ ਦਾ ਮੁੱਦਾ ਇਸ ਸਮੇਂ ਦੇਸ਼ ਅੰਦਰ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਕਿਉਂਕਿ ਅੱਜ ਕਿਸਾਨ ਮਜ਼ਦੂਰ ਜਥੇ ਬੰਦੀਆਂ ਅਤੇ ਕੇਂਦਰ ਸਰਕਾਰ ਦੀ ਗੱਲ ਬਾਤ ਸਬੰਧੀ 8ਵੀਂ ਬੈਠਕ ਵੀ ਨਾਕਾਮ ਰਹੀ ਜਿਸ ਕਾਰਨ ਕਿਸਾਨਾਂ ਦੇ ਅੰਦਰ ਕੇਂਦਰ ਸਰਕਾਰ ਪ੍ਰਤੀ ਰੋਸ ਹੋਰ ਵੀ ਵਧ ਗਿਆ। ਇਸ ਰੋਸ ਪ੍ਰਦਰਸ਼ਨ ਦੇ ਕਾਰਨ ਹੀ ਕਿਸਾਨਾਂ ਦੀ ਗਿਣਤੀ ਦੇ ਵਿਚ ਦਿੱਲੀ ਦੀਆਂ ਸਰਹੱਦਾਂ ਉਪਰ ਵਾਧਾ ਹੋਣਾ ਸ਼ੂਰੂ ਹੋ ਗਿਆ ਹੈ। ਕਿਉਂਕਿ 26 ਜਨਵਰੀ ਨੂੰ ਹੋਣ ਵਾਲੀ ਗਣਤੰਤਰ ਦਿਵਸ ਪਰੇਡ ਦੇ ਵਿੱਚ ਕਿਸਾਨਾਂ ਨੇ ਆਪਣੇ ਵੱਡੇ ਇਕੱਠ ਨਾਲ ਇਸ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ।

ਪਰ ਇਸ ਧਰਨੇ ਵਿੱਚ ਸ਼ਾਮਲ ਲੋਕਾਂ ਵਾਸਤੇ ਆਏ ਦਿਨ ਕੋਈ ਨਾ ਕੋਈ ਮਾੜੀ ਖਬਰ ਆਈ ਹੀ ਰਹਿੰਦੀ ਹੈ। ਅਜਿਹੀ ਇਕ ਹੋਰ ਦੁਖਦਾਈ ਖ਼ਬਰ ਸੁਣਨ ਵਿਚ ਆ ਰਹੀ ਹੈ ਕਿ ਪਟਿਆਲਾ ਦੇ ਇੱਕ ਕਿਸਾਨ ਦੀ ਇਸ ਅੰਦੋਲਨ ਵਿਚੋਂ ਵਾਪਸ ਪਰਤਦੇ ਸਮੇਂ ਮੌਤ ਹੋ ਗਈ। ਮੋਦੀ ਸਰਕਾਰ ਵੱਲੋਂ ਸੋਧ ਕਰ ਜਾਰੀ ਕੀਤੇ ਗਏ ਨਵੇਂ ਤਿੰਨ ਖੇਤੀ ਅਾਰਡੀਨੈਂਸਾਂ ਨਾਲ ਦਿਮਾਗ ਵਿੱਚ ਚੱਲ ਰਹੀ ਤੰ-ਗੀ ਕਾਰਨ ਇਸ ਕਿਸਾਨ ਦੀ ਹਾਲਤ ਪਹਿਲਾਂ ਗੰ-ਭੀ-ਰ ਹੋ ਗਈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।

ਮਿਲੀ ਜਾਣਕਾਰੀ ਮੁਤਾਬਕ ਇਸ ਕਿਸਾਨ ਦਾ ਸਬੰਧ ਪਟਿਆਲਾ ਦੇ ਵਿਚ ਪੈਂਦੇ ਪਿੰਡ ਬਰਾਸ ਦੇ ਨਾਲ ਦੱਸਿਆ ਜਾ ਰਿਹਾ ਹੈ। ਇੱਥੋਂ ਦਾ ਰਹਿਣ ਵਾਲਾ ਕਿਸਾਨ ਲਖਵਿੰਦਰ ਸਿੰਘ ਲੱਖਾ ਆਪਣੇ ਖੇਤਰ ਦੇ ਵਿੱਚ ਛੋਟੇ ਰਕਬੇ ਦੀ ਖੇਤੀ ਕਰਦਾ ਸੀ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਇਨ੍ਹਾਂ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਉਹ ਦਿੱਲੀ ਦੀਆਂ ਸਰਹੱਦਾਂ ਉਪਰ ਧਰਨਾ ਪ੍ਰਦਰਸ਼ਨ ਕਰ ਰਿਹਾ ਸੀ। ਇਸ ਧਰਨੇ ਪ੍ਰਦਰਸ਼ਨ ਦੌਰਾਨ ਹੀ ਕਿਸਾਨ ਲਖਵਿੰਦਰ ਸਿੰਘ ਨੇ ਇਨ੍ਹਾਂ ਖੇਤੀ ਕਾਨੂੰਨਾਂ ਕਾਰਨ ਹੀ ਬਹੁਤ ਸਾਰੀ ਮਾਨਸਿਕ ਪ੍ਰੇ-ਸ਼ਾ-ਨੀ ਨੂੰ ਝੱਲਿਆ।

ਇਸ ਦੌਰਾਨ ਹੀ ਲਖਵਿੰਦਰ ਸਿੰਘ ਦੀ ਹਾਲਤ ਜ਼ਿਆਦਾ ਵਿਗੜਨ ਲੱਗ ਪਈ ਅਤੇ ਉਹ ਆਪਣੇ ਪਿੰਡ ਨੂੰ ਵਾਪਸ ਜਾਣ ਦੇ ਲਈ ਚੱਲ ਪਿਆ। ਘਰ ਪਹੁੰਚਣ ‘ਤੇ ਰਾਤ ਸਮੇਂ ਉਸਦੀ ਸਿਹਤ ਹੋਰ ਜ਼ਿਆਦਾ ਗੰਭੀਰ ਹੋ ਗਈ ਜਿਸ ਕਾਰਨ ਉਕਤ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਆਪਣੇ ਪਿਛੇ ਬਜ਼ੁਰਗ ਮਾਤਾ ਪਿਤਾ, ਪਤਨੀ ਅਤੇ ਚਾਰ ਬੱਚਿਆਂ ਨੂੰ ਇਕੱਲੇ ਛੱਡ ਗਿਆ ਹੈ।