ਕਿਸਾਨ ਅੰਦੋਲਨ: ਪੰਜਾਬ ਤੋਂ ਦਿੱਲੀ ਧਰਨੇ ਲਈ ਹੁਣ ਹੋਇਆ ਅਜਿਹਾ ਕੰਮ ਹਰ ਕੋਈ ਕਰ ਰਿਹਾ ਤਰੀਫਾਂ

ਹੁਣੇ ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਨੂੰ ਲੈ ਕੇ ਕੋਈ ਨਾ ਕੋਈ ਖਬਰ ਸਾਹਮਣੇ ਆਈ ਹੀ ਰਹਿੰਦੀ ਹੈ। ਕਿਸਾਨ ਆਗੂਆਂ ਅਤੇ ਸਰਕਾਰ ਵਿਚਕਾਰ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਹੋਈਆਂ ਮੀਟਿੰਗਾਂ ਹੁਣ ਤੱਕ ਬੇਸਿੱਟਾ ਰਹੀਆਂ ਹਨ। ਜਿਸ ਕਾਰਨ ਕਿਸਾਨਾਂ ਵੱਲੋਂ ਲੰਮੇ ਸਮੇਂ ਤੋਂ ਸ਼ੁਰੂ ਕੀਤਾ ਗਿਆ ਸੰਘਰਸ਼ ਅਜੇ ਵੀ ਨਿਰੰਤਰ ਚੱਲ ਰਿਹਾ ਹੈ। ਇਸ ਕਿਸਾਨੀ ਸੰਘਰਸ਼ ਦੌਰਾਨ ਹੁਣ ਤੱਕ 200 ਤੋਂ ਵਧੇਰੇ ਕਿਸਾਨਾਂ ਦੀ ਮੌ-ਤ ਹੋ ਚੁੱਕੀ ਹੈ।

ਸ਼ਹੀਦ ਹੋਏ ਇਨ੍ਹਾਂ ਕਿਸਾਨਾਂ ਦੇ ਪਰਿਵਾਰਾਂ ਨੂੰ ਜਿੱਥੇ ਸੂਬਾ ਪੱਧਰ ਤੇ ਸਹਾਇਤਾ ਮੁਹਈਆ ਕਰਵਾਈ ਜਾ ਰਹੀ ਹੈ ਉਥੇ ਹੀ ਕੇਂਦਰ ਸਰਕਾਰ ਵੱਲੋਂ ਕਿਹਾ ਗਿਆ ਹੈ ਕੇ ਉਸ ਕੋਲ ਸ਼ਹੀਦ ਹੋਏ ਕਿਸਾਨਾਂ ਦੀ ਕੋਈ ਸੂਚੀ ਨਹੀਂ ਹੈ। ਕਿਸਾਨਾਂ ਵੱਲੋਂ ਹੁਣ ਪੰਜਾਬ ,ਹਰਿਆਣਾ ਤੇ ਰਾਜਸਥਾਨ ਵਿੱਚ ਮਹਾਪੰਚਾਇਤ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ। ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਇਸ ਕਿਸਾਨੀ ਸੰਘਰਸ਼ ਨਾਲ ਜੋੜਿਆ ਜਾ ਸਕੇ। ਹੁਣ ਪੰਜਾਬ ਵੱਲੋਂ ਦਿੱਲੀ ਧਰਨੇ ਲਈ ਇਕ ਹੋਰ ਐਲਾਨ ਕੀਤਾ ਗਿਆ ਹੈ ਜਿਸ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ।

ਪੰਜਾਬ ਦੀਆਂ ਕਈ ਸੰਸਥਾਵਾਂ ਵੱਲੋਂ ਰਲ ਕੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਸਿਹਤ ਨੂੰ ਦੇਖਦੇ ਹੋਏ ਕਈ ਸੁਵਿਧਾਵਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਇਹ ਸਾਰਾ ਖਰਚਾ ਪੰਜਾਬ ਦੀਆਂ ਕਈ ਸਮਾਜ ਸੇਵੀ ਸੰਸਥਾਵਾਂ ਮਿਲ ਕੇ ਖਰਚਾ ਸਹਿਣ ਕਰਨਗੀਆਂ। ਇਨ੍ਹਾਂ ਸਹੂਲਤਾਂ ਬਦਲੇ ਕਿਸਾਨਾਂ ਤੋਂ ਕੋਈ ਵੀ ਰੁਪਇਆ ਨਹੀਂ ਲਿਆ ਜਾਵੇਗਾ। ਦਿੱਲੀ ਦੀਆਂ ਸਰਹੱਦਾਂ ਤੇ ਜਿੱਥੇ ਕਿਸਾਨੀ ਸੰਘਰਸ਼ ਚਲ ਰਿਹਾ ਹੈ ਉਥੇ ਬਹੁਤ ਸਾਰੇ ਕਿਸਾਨ ਠੰਡ ਅਤੇ ਬਿਮਾਰੀਆਂ ਦੀ ਲਪੇਟ ਵਿੱਚ ਆਉਣ ਕਾਰਨ ਇਲਾਜ ਦੀ ਕਮੀ ਕਾਰਨ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਹੁਣ ਪੰਜਾਬ ਦੀਆਂ ਕਈ ਸੰਸਥਾਵਾਂ ਵੱਲੋਂ 125 ਐਬੂਲਸ ਧਰਨੇ ਵਾਲੀ ਥਾਂ ਤੇ ਭੇਜੀਆਂ ਗਈਆਂ ਹਨ। ਜਿਨ੍ਹਾਂ ਵਿੱਚ ਡਰਾਈਵਰ, ਸਟਾਫ ਅਤੇ ਹੋਰ ਐਮਰਜੰਸੀ ਸਾਮਾਨ ਮੁਹਈਆ ਕਰਵਾਇਆ ਗਿਆ ਹੈ।

ਜਿੱਥੇ ਦਿੱਲੀ ਦੇ ਸਾਰੇ ਰਸਤੇ ਬੰਦ ਕੀਤੇ ਗਏ ਹਨ ਉਥੇ ਹੀ ਮਰੀਜ਼ ਨੂੰ ਰੋਹਤਕ-ਸੋਨੀਪਤ ਦੇ ਹਸਪਤਾਲਾਂ ਵਿੱਚ ਐਂਬੂਲੈਂਸ ਜਲਦੀ ਲੈ ਕੇ ਜਾ ਸਕਦੀ ਹੈ। ਐਂਬੂਲੈਂਸ ਥਾਣੇ ਦੇ ਨਜਦੀਕ, ਕੇ ਐਮ ਪੀ ਕੇ ਜੀ ਪੀ ਜ਼ੀਰੋ ਪੁਆਇੰਟ, ਮੋਰਚਾ ਦਫਤਰ ਦੇ ਨੇੜੇ, ਅਤੇ ਮੁੱਖ ਮੰਚ ਦੇ ਨੇੜੇ ਇਹ ਐਂਬੂਲੈਂਸ ਤਾਇਨਾਤ ਕੀਤੀਆਂ ਗਈਆਂ ਹਨ। ਇਨ੍ਹਾਂ ਐਬੂਲੈਸ ਦੇ ਜਾਣ ਵਾਸਤੇ ਮੁੱਖ ਮੰਚ ਅਤੇ ਧਰਨੇ ਸਥਾਨ ਦੇ ਵਿੱਚੋਂ ਦੀ ਵੀ ਰਸਤਾ ਬਣਾਇਆ ਗਿਆ ਹੈ। ਪਹਿਲਾਂ ਧਰਨਾ ਸਥਾਨ ਤੇ ਐਮਰਜੈਂਸੀ ਦੌਰਾਨ ਐਂਬੂਲੈਂਸ ਬੁਲਾਉਣੀ ਪੈਂਦੀ ਸੀ। ਇਨ੍ਹਾਂ ਹਲਾਤਾਂ ਨੂੰ ਦੇਖਦੇ ਹੋਏ ਸਮਾਜ ਸੇਵੀ ਸੰਸਥਾਵਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ।