ਆਈ ਤਾਜਾ ਵੱਡੀ ਖਬਰ
ਕਿਸਾਨੀ ਅੰਦੋਲਨ ਜਿੱਥੇ ਤਿੱਖਾ ਰੂਪ ਧਾਰਨ ਕਰ ਰਿਹਾ ਹੈ, ਉਥੇ ਹੀ ਇਸ ਅੰਦੋਲਨ ਨੂੰ ਲੈਕੇ ਵਿਦੇਸ਼ੀ ਪ੍ਰਤਿਕ੍ਰਿਆ ਵੀ ਸਾਹਮਣੇ ਆ ਰਹੀ ਹੈ। ਇਹਨਾਂ ਵਿਦੇਸ਼ੀ ਪ੍ਰਤੀਕ੍ਰਿਆਵਾਂ ਤੇ ਹੁਣ ਇੱਕ ਅਜਿਹੀ ਜਵਾਬੀ ਬਿਆਨ ਬਾਜੀ ਸਾਹਮਣੇ ਆਈ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹਰ ਪਾਸੇ ਹੁਣ ਇਸ ਬਿਆਨ ਦੀ ਚਰਚਾ ਹੋ ਰਹੀ ਹੈ। ਦਸਣਾ ਬਣਦਾ ਹੈ ਕਿ ਲਗਾ ਤਾਰ ਕਿਸਾਨੀ ਅੰਦੋਲਨ ਤੇ ਜਿੱਥੇ ਭਾਰਤ ਦੇਸ਼ ਦੀਆਂ ਵਿਰੋਧੀ ਪਾਰਟੀਆਂ ਲਗਾ ਤਾਰ ਬਿਆਨ ਬਾਜੀਆਂ ਕਰ ਰਹੀਆਂ ਨੇ, ਉੱਥੇ ਹੀ ਵਿਦੇਸ਼ੀ ਧਰਤੀ ਤੇ ਵੀ ਇਹ ਮਾਮਲਾ ਕਾਫ਼ੀ ਭਖਿਆ ਹੋਇਆ ਹੈ।
ਵਿਦੇਸ਼ੀ ਧਰਤੀ ਤੇ ਵੀ ਇਹ ਮੁੱਦਾ ਅਹਿਮ ਬਣਿਆ ਹੋਇਆ ਹੈ, ਇਹ ਕਿਸਾਨੀ ਅੰਦੋਲਨ ਹੀ ਸੀ ਜਿਸਨੇ ਬੋਰਿਸ ਜੋਹਸਨ ਨੂੰ ਵੀ ਗਣਤੰਤਰ ਦਿਹਾੜੇ ਤੇ ਨਾ ਆਉਣ ਲਈ ਮ-ਜ਼-ਬੂ-ਰ ਕਰ ਦਿੱਤਾ ਸੀ। ਦਸ ਦਈਏ ਕਿ ਹੁਣ ਅਮਿਤ ਸ਼ਾਹ ਜੌ ਦੇਸ਼ ਦੇ ਗ੍ਰਹਿ ਮੰਤਰੀ ਨੇ ਉਹਨਾਂ ਨੇ ਵਿਦੇਸ਼ਾਂ ਤੋਂ ਆ ਰਹੀ ਪ੍ਰਤਿਕ੍ਰਿਆ ਤੇ ਤਿੱਖੀ ਜਵਾਬੀ ਕਾਰਵਾਈ ਦਿੱਤੀ ਹੈ। ਟਵੀਟ ਰਾਹੀਂ ਇੱਕ ਬਿਆਨ ਸਾਂਝਾ ਕਰ ਉਹਨਾਂ ਨੇ ਕਿਹਾ ਕਿ ਅਜਿਹੇ ਸਮੇਂ ਚ ਇਸ ਮੁੱਦੇ ਤੇ ਪ੍ਰਤਿਕ੍ਰਿਆ ਦੇਣ ਤੋਂ ਪਹਿਲਾਂ ਸਾਰੇ ਮਾਮਲੇ ਬਾਰੇ ਸਮਝ ਲੈਣਾ ਚਾਹੀਦਾ ਹੈ,
ਜਾਂਚ ਪੜਤਾਲ ਕਰ ਲੈਣੀ ਚਾਹੀਦੀ ਹੈ। ਉਹਨਾਂ ਦਾ ਸਾਫ਼ ਕਹਿਣਾ ਸੀ ਕਿ ਅਜਿਹੇ ਬਿਆਨਾਂ ਨਾਲ ਦੇਸ਼ ਦੀ ਤਰੱਕੀ ਤੇ ਕੋਈ ਅਸਰ ਨਹੀਂ ਪੈਣ ਵਾਲਾ। ਦੇਸ਼ ਤਰੱਕੀ ਕਰਦਾ ਰਹੇਗਾ, ਉਸਦੀ ਤਰੱਕੀ ਨਹੀਂ ਰੁਕੇਗੀ। ਸ਼ਾਹ ਦਾ ਸਾਫ਼ ਕਹਿਣਾ ਹੈ ਕਿ ਭਾਰਤ ਦੀ ਤਰੱਕੀ ਦੇ ਲਈ ਸਾਰੇ ਇਕਜੁੱਟ ਨੇ। ਵਿਦੇਸ਼ਾਂ ਤੋਂ ਆ ਰਹੇ ਬਿਆਨਾਂ ਦਾ ਕਿਸੇ ਤੇ ਅਤੇ ਖਾਸ ਤੌਰ ਤੇ ਦੇਸ਼ ਦੀ ਤਰੱਕੀ ਤੇ ਕੋਈ ਅਸਰ ਨਹੀਂ ਪਵੇਗਾ।
ਸ਼ਾਹ ਨੇ ਅਨੁਰਾਗ ਸ਼੍ਰੀ ਵਾਸਤਵ ਜੌ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਉਹਨਾਂ ਦੇ ਇੱਕ ਟਵੀਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਜਿਹੇ ਬਿਆਨ ਦੇਸ਼ ਨੂੰ ਉਚਾਈ ਵੱਲ ਜਾਣ ਤੋਂ ਨਹੀਂ ਰੋਕ ਸਕਦੇ, ਅਜਿਹੇ ਬਿਆਨਾਂ ਦਾ ਦੇਸ਼ ਤੇ ਕੋਈ ਅਸਰ ਨਹੀਂ ਪਵੇਗਾ। ਇੱਥੇ ਇਹ ਦਸਣਾ ਬੇਹੱਦ ਅਹਿਮ ਬਣ ਜਾਂਦਾ ਹੈ ਕਿ ਲਗਾ ਤਾਰ ਵਿਦੇਸ਼ਾਂ ਤੋਂ ਕਿਸਾਨੀ ਅੰਦੋਲਨ ਤੇ ਆ ਰਹੀਆਂ ਬਿਆਨ ਬਾਜ਼ੀਆਂ ਇਸ ਅੰਦੋਲਨ ਦਾ ਸਮਰਥਨ ਕਰ ਰਹਿਆ ਨੇ, ਉਹ ਕਿਸਾਨਾਂ ਦੇ ਹੱਕ ਚ ਬਿਆਨ ਦੇ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਆਪਣੇ ਹੱਕ ਲਈ ਇਹ ਪ੍ਰਦਰਸ਼ਨ ਕੇ ਰਹੇ ਨੇ, ਅਤੇ ਸਰਕਾਰ ਨੂੰ ਉਹਨਾਂ ਨਾਲ ਬੈਠ ਕੇ ਇਸ ਮੁੱਦੇ ਦਾ ਹੱਲ ਕਰਨਾ ਚਾਹੀਦਾ ਹੈ।
Previous Postਪੰਜਾਬ ਚ ਇਥੇ ਪਏ ਗੜੇ ਅਤੇ ਮੀਂਹ ਨੇ ਕਰਤੀ ਸਿਰੇ ਦੀ ਠੰਢ -ਅਗੇ ਦੇ ਮੌਸਮ ਦੀ ਹੁਣੇ ਹੁਣੇ ਆਈ ਇਹ ਜਾਣਕਾਰੀ
Next Postਪੰਜਾਬ ਚ ਇਥੇ ਕਿਸਾਨ ਅੰਦੋਲਨ ਨੂੰ ਲੈ ਕੇ 5 ਫਰਵਰੀ ਬਾਰੇ ਹੋ ਗਿਆ ਇਹ ਵੱਡਾ ਐਲਾਨ