ਆਈ ਤਾਜਾ ਵੱਡੀ ਖਬਰ
ਕਿਸਾਨਾਂ ਦਾ ਦਿੱਲੀ ਰੈਲੀ ਅੰਦੋਲਨ ਇਸ ਸਮੇਂ ਆਪਣੇ ਸਿਖਰ ਵੱਲ ਜਾ ਰਿਹਾ ਹੈ। ਬਹੁਤ ਸਾਰੇ ਕਿਸਾਨ ਆਪਣੇ ਸੰਗੀ ਸਾਥੀਆਂ ਦੇ ਨਾਲ ਦਿੱਲੀ ਵਿੱਚ ਪਹੁੰਚ ਚੁੱਕੇ ਹਨ। ਜਿਸ ਤੋਂ ਬਾਅਦ ਸਰਕਾਰ ਦੇ ਆਦੇਸ਼ ਅਨੁਸਾਰ ਉਨ੍ਹਾਂ ਨੂੰ ਦਿੱਲੀ ਵਿੱਚ ਬੁਰਾੜੀ ਦੇ ਨਿਰੰਕਾਰੀ ਗਰਾਊਂਡ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਦੀ ਆਗਿਆ ਦੇ ਦਿੱਤੀ ਗਈ ਹੈ। ਪਰ ਅਜੇ ਵੀ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਵੱਲੋਂ ਦਿੱਲੀ ਬਾਰਡਰ ਉੱਪਰ ਆਪਣੇ ਪਹਿਰੇ ਲਗਾਏ ਹੋਏ ਹਨ।
ਜਿਸ ਕਾਰਨ ਦਿੱਲੀ ਨੂੰ ਆਉਣ ਵਾਲੇ ਦਿਨਾਂ ਵਿੱਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਉਂਕਿ ਪੁਲਸ ਵੱਲੋਂ ਦਿੱਲੀ ਬਾਰਡਰ ਸੀਲ ਕੀਤੇ ਹੋਣ ਕਾਰਨ ਇੱਥੇ ਆਉਣ ਵਾਲੇ ਸਬਜ਼ੀ ਦੇ ਹਜ਼ਾਰਾਂ ਟਰੱਕ ਫਸੇ ਹੋਏ ਹਨ। ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਅੰਦਰ ਸਬਜ਼ੀਆਂ ਅਤੇ ਫਲਾਂ ਦੀ ਘਾਟ ਹੋ ਸਕਦੀ ਹੈ। ਇਸ ਨਾਲ ਸਬਜ਼ੀਆਂ ਅਤੇ ਫਲਾਂ ਦੇ ਰੇਟ ਵਧਣ ਦਾ ਅੰਦੇਸ਼ਾ ਵੀ ਲਗਾਇਆ ਜਾ ਰਿਹਾ ਹੈ।
ਸ਼ੁੱਕਰਵਾਰ ਨੂੰ ਦਿੱਲੀ ਦੀ ਆਜ਼ਾਦਪੁਰ ਮੰਡੀ ਵਿੱਚ ਮਹਿਜ਼ 660 ਟਰੱਕ ਹੀ ਫਲ ਅਤੇ ਸਬਜ਼ੀਆਂ ਲੈ ਕੇ ਪਹੁੰਚੇ ਜੋ ਇਸ ਤੋਂ ਪਹਿਲਾਂ ਇੱਥੇ ਰੋਜ਼ਾਨਾ ਆਉਣ ਵਾਲੇ ਫਲ ਅਤੇ ਸਬਜ਼ੀ ਟਰੱਕਾਂ ਦੀ ਇਹ ਗਿਣਤੀ ਤਕਰੀਬਨ 4,000 ਤੋਂ 5,000 ਹੁੰਦੀ ਹੈ। ਜਿਸ ਨਾਲ ਮੰਡੀ ਵਿੱਚ 80 ਫੀਸਦੀ ਤੱਕ ਦੀ ਪੂਰਤੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਸਥਾਨਕ ਮੰਡੀ ਦੇ ਪ੍ਰਧਾਨ ਆਦਿਲ ਅਹਿਮਦ ਖਾਨ ਨੇ ਦੱਸਿਆ ਕੇ ਹੋਰਨਾਂ ਮੰਡੀਆਂ ਦੇ ਵਿੱਚ ਫਲ-ਸਬਜ਼ੀਆਂ ਨਾ ਭੇਜੇ ਜਾਣ ਕਾਰਨ ਉੱਥੇ ਇਨ੍ਹਾਂ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ।
ਉੱਥੇ ਹੀ ਦੂਜੇ ਪਾਸੇ ਰਾਜਧਾਨੀ ਦੇ ਵਿੱਚ ਆਉਣ ਵਾਲੇ ਦੋ-ਤਿੰਨ ਦਿਨਾਂ ਦਾ ਸਟਾਕ ਹੀ ਬਾਕੀ ਹੈ। ਬਾਰਡਰ ਸੀਲ ਹੋਣ ਨਾਲ ਰਾਜਧਾਨੀ ਵਿੱਚ ਕਈ ਚੀਜ਼ਾਂ ਦੀ ਪੂਰਤੀ ਨਹੀਂ ਹੋ ਪਾ ਰਹੀ ਅਤੇ ਤਕਰੀਬਨ ਦੋ ਦਿਨਾਂ ਤੋਂ ਸਬਜ਼ੀਆਂ ਅਤੇ ਫਲ਼ਾਂ ਨਾਲ ਲੱਦੇ ਹੋਏ ਟਰੱਕ ਬਾਰਡਰ ਉੱਪਰ ਹੀ ਖੜ੍ਹੇ ਹਨ। ਜੇਕਰ ਜਲਦ ਹੀ ਬਾਰਡਰ ਨਾ ਖੋਲੇ ਗਏ ਤਾਂ ਆਮ ਖਾਣ-ਪੀਣ ਵਾਲੀਆਂ ਚੀਜ਼ਾਂ ਜਿਵੇ ਆਲੂ, ਪਿਆਜ਼ ਅਤੇ ਟਮਾਟਰ ਦੇ ਭਾਅ ਆਉਣ ਵਾਲੇ ਦਿਨਾਂ ਵਿਚ ਅਸਮਾਨ ਛੂਹ ਲੈਣਗੇ।
Previous Postਆਖਰ ਕਿਸਾਨਾਂ ਦਾ ਰੋਹ ਦੇਖ ਹੁਣੇ ਹੁਣੇ ਅਮਿਤ ਸ਼ਾਹ ਵਲੋਂ ਆਈ ਇਹ ਵੱਡੀ ਖਬਰ
Next Postਕਿਸਾਨਾਂ ਲਈ ਆਈ ਚੰਗੀ ਖਬਰ – ਕੇਂਦਰ ਸਰਕਾਰ ਕਰਨ ਲੱਗੀ ਇਹ ਕੰਮ