ਕਿਤਾਬ ਲਾਇਬ੍ਰੇਰੀ ਨੂੰ ਏਨੇ ਸਾਲ ਬਾਅਦ ਕੀਤੀ ਵਾਪਿਸ ਤਾਂ ਪਿਆ 6 ਲੱਖ ਰੁਪਏ ਜੁਰਮਾਨਾ, ਹਰੇਕ ਕੋਈ ਸੁਣ ਹੋ ਰਿਹਾ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਹਰ ਇਕ ਇਨਸਾਨ ਨੇ ਸੁਣਿਆ ਹੈ ਕਿ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ। ਜਿਸ ਤੋਂ ਬਿਨਾਂ ਇਨਸਾਨ ਦੀ ਜ਼ਿੰਦਗੀ ਅਧੂਰੀ ਹੈ ਅਤੇ ਵਿੱਦਿਆ ਦੇ ਕਾਰਨ ਹੀ ਇਨਸਾਨ ਆਪਣੀ ਜਿੰਦਗੀ ਵਿਚ ਆਪਣੀਆਂ ਮੰਜਲਾ ਨੂੰ ਸਰ ਕਰਨ ਵਿੱਚ ਕਾਮਯਾਬ ਹੁੰਦਾ ਹੈ। ਬਹੁਤ ਸਾਰੇ ਲੋਕਾਂ ਵੱਲੋਂ ਜਿਥੇ ਉੱਚ ਵਿਦਿਆ ਹਾਸਲ ਕਰਨ ਵਾਸਤੇ ਸਖਤ ਮਿਹਨਤ ਕੀਤੀ ਜਾਂਦੀ ਹੈ ਅਤੇ ਆਪਣੀ ਮੰਜ਼ਲ ਤਕ ਪਹੁੰਚ ਕੀਤੀ ਜਾਂਦੀ ਹੈ ਅਤੇ ਅਜਿਹੇ ਲੋਕਾਂ ਵੱਲੋਂ ਇਕ ਵੱਖਰੀ ਪਹਿਚਾਣ ਬਣਾਈ ਜਾਂਦੀ ਹੈ। ਉੱਥੇ ਹੀ ਉਸ ਪਿੱਛੇ ਉਨ੍ਹਾਂ ਦੀ ਸਖਤ ਮਿਹਨਤ ਵੀ ਛੁਪੀ ਹੁੰਦੀ ਹੈ।

ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਲਾਇਬ੍ਰੇਰੀ ਇੱਕ ਅਹਿਮ ਭੂਮਿਕਾ ਨਿਭਾਉਂਦੀ ਹੈ। ਜਿੱਥੇ ਇਨਸਾਨ ਆਪਣੀ ਪੜ੍ਹਾਈ ਦੇ ਦਿਨਾਂ ਦੇ ਦੌਰਾਨ ਬਹੁਤ ਸਾਰੀਆਂ ਕਿਤਾਬਾਂ ਦੇ ਰੂਬਰੂ ਹੁੰਦਾ ਹੈ। ਪਰ ਕੁਝ ਅਜਿਹੇ ਦਿਲਚਸਪ ਕਿਸੇ ਸਾਹਮਣੇ ਆਉਂਦੇ ਹਨ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਸਕੂਲ ਲਾਇਬ੍ਰੇਰੀ ਦੀ ਕਿਤਾਬ ਐਨੇ ਸਾਲ ਬਾਅਦ ਵਾਪਸ ਕਰਨ ਤੇ ਛੇ ਲੱਖ ਰੁਪਏ ਦਾ ਜੁਰਮਾਨਾ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆਇਆ ਹੈ।

ਜਿੱਥੇ ਇੱਕ ਲਾਇਬਰੇਰੀ ਵਿੱਚੋਂ ਲਈ ਗਈ ਕਿਤਾਬ ਨੂੰ ਕੋਰੀਅਰ ਰਾਹੀਂ 48 ਸਾਲਾ ਬਾਅਦ ਵਾਪਸ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ 72 ਸਾਲਾ ਰਿਟਾਇਰ ਜੱਜ ਟੋਨੀ ਸਪੈਂਸ ਵੱਲੋਂ ਜਿੱਥੇ ਇਹ ਕਿਤਾਬ ਟੂਟਿੰਗ ਲਾਇਬਰੇਰੀ ਤੋਂ ਲਈ ਗਈ ਸੀ। ਉਥੇ ਹੀ 1974 ਵਿੱਚ ਕਾਲਜ ਦੇ ਦਿਨਾਂ ਦੌਰਾਨ ਲਈ ਗਈ ਇਸ ਕਿਤਾਬ ਨੂੰ ਹੁਣ ਇਸ ਸੇਵਾਮੁਕਤ ਜੱਜ ਵੱਲੋਂ 48 ਸਾਲ ਤੇ 107 ਦਿਨਾਂ ਬਾਅਦ ਵਾਪਸ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਇਹ ਕਿਤਾਬ ਵਿਅਕਤੀ ਕਿਤੇ ਰੱਖ ਕੇ ਭੁੱਲ ਗਿਆ ਸੀ।

ਜਿਸ ਨੂੰ ਮਿਲਣ ਤੋਂ ਬਾਅਦ ਕੈਨੇਡਾ ਤੋਂ ਇਸ ਬੁੱਕ ਨੂੰ ਬ੍ਰਿਟੇਨ ਭੇਜਿਆ ਗਿਆ ਹੈ। ਦੱਸਿਆ ਗਿਆ ਹੈ ਕਿ ਹੁਣ ਤੱਕ ਇਸ ਕਿਤਾਬ ਦੀ ਲੇਟ ਫੀਸ 6 ਲੱਖ ਰੁਪਏ ਬਣ ਗਈ ਹੈ। ਅਗਰ ਲਾਇਬ੍ਰੇਰੀ ਦੇ ਇੰਚਾਰਜ ਅਨੁਸਾਰ ਲੇਟ ਚਾਰਜ ਲਗਾਇਆ ਜਾਂਦਾ ਤਾਂ ਇਹ 6 ਲੱਖ ਰੁਪਏ ਜੁਰਮਾਨੇ ਵਜੋਂ ਜਮਾਂ ਕਰਵਾਉਣੇ ਪੈਣੇ ਸਨ ਪਰ ਲਾਇਬ੍ਰੇਰੀ ਵੱਲੋਂ ਇਹ ਸਾਰੀ ਜ਼ੁਰਮਾਨੇ ਦੀ ਰਕਮ ਮੁਆਫ ਕੀਤੀ ਗਈ ਹੈ।