ਆਈ ਤਾਜ਼ਾ ਵੱਡੀ ਖਬਰ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਜਿਥੇ ਆਪਣੇ ਅਹੁੱਦੇ ਤੇ ਬਿਰਾਜਮਾਨ ਹੋਣ ਤੋਂ ਬਾਅਦ ਆਪਣੀ ਨਵੀਂ ਕੈਬਨਿਟ ਦਾ ਗਠਨ ਕੀਤਾ ਗਿਆ ਸੀ। ਉਥੇ ਹੀ ਵੱਖ ਵੱਖ ਵਿਭਾਗ ਵੱਖ-ਵੱਖ ਮੰਤਰੀਆਂ ਨੂੰ ਵੀ ਸੌਂਪ ਦਿੱਤੇ ਗਏ ਸਨ। ਜਿੱਥੇ ਇਨ੍ਹਾਂ ਸਾਰੇ ਵਿਭਾਗਾਂ ਦੇ ਮੰਤਰੀਆਂ ਵੱਲੋਂ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਵਿਚ ਬਚੇ ਹੋਏ ਕੁਝ ਸਮੇਂ ਦੌਰਾਨ ਹੀ ਬਹੁਤ ਸਾਰੇ ਐਲਾਨ ਕੀਤੇ ਗਏ ਹਨ। ਜਿਸ ਸਦਕਾ ਉਨ੍ਹਾਂ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਜਿੱਤ ਹਾਸਲ ਹੋ ਸਕੇ। ਜਿੱਥੇ ਇਸ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਅਗਲੇ ਸਾਲ ਹੋਣ ਵਾਲੀਆਂ 2022 ਦੀਆਂ ਚੋਣਾਂ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਪੰਜਾਬ ਸਰਕਾਰ ਵੱਲੋਂ ਵੀ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਰੇ ਐਲਾਨ ਕੀਤੇ ਗਏ ਹਨ।
ਹੁਣ ਕਾਂਗਰਸ ਸਰਕਾਰ ਵੱਲੋਂ ਬੱਸਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਤੋਂ ਬਾਅਦ ਇਹ ਕੰਮ ਕੀਤਾ ਜਾ ਰਿਹਾ ਹੈ ਜਿਸ ਬਾਰੇ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਪੰਜਾਬ ਵਿੱਚ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਜਿਥੇ ਅਹੁਦਾ ਸੰਭਾਲਦੇ ਹੀ ਬੱਸ ਅੱਡਿਆਂ ਉਪਰ ਨਾਜਾਇਜ ਕਬਜ਼ਿਆਂ ਨੂੰ ਹਟਾਇਆ ਗਿਆ ਸੀ। ਉਥੇ ਹੀ ਰੋਡਵੇਜ਼ ਦੀਆਂ ਨਵੀਆਂ ਬੱਸਾਂ ਨੂੰ ਸ਼ਾਮਲ ਕੀਤੇ ਜਾਣ ਦਾ ਵੀ ਐਲਾਨ ਕੀਤਾ ਗਿਆ ਸੀ। ਸਰਕਾਰ ਵੱਲੋਂ ਜਿਥੇ ਪੰਜਾਬ ਵਿੱਚ ਔਰਤਾਂ ਨੂੰ ਮੁਫਤ ਸਫਰ ਕਰਨ ਦੀ ਸਹੂਲਤ ਦਿੱਤੀ ਗਈ ਹੈ। ਉੱਥੇ ਹੀ 842 ਨਵੀਆਂ ਬੱਸਾਂ ਸ਼ਾਮਲ ਕੀਤੇ ਜਾਣ ਦਾ ਐਲਾਨ ਵੀ ਕੀਤਾ ਗਿਆ ਸੀ।
ਜਿਨ੍ਹਾਂ ਵਿੱਚੋਂ 587 ਨਵੀਆਂ ਬੱਸਾਂ ਨੂੰ ਪੰਜਾਬ ਰੋਡਵੇਜ਼ ਦੇ ਫਲੀਟ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਦੱਸਿਆ ਗਿਆ ਹੈ ਕਿ ਚੰਡੀਗੜ੍ਹ ਵਿੱਚ ਬੱਸਾਂ ਦਾ ਪਹਿਲਾ ਬੈਚ ਜੈਪੁਰ ਤੋਂ ਤਿਆਰ ਹੋ ਕੇ ਪਹੁੰਚ ਚੁੱਕਾ ਹੈ। ਪੰਜਾਬ ਦੇ 18 ਡਿਪੂ ਵਿੱਚ ਲਗਭਗ 30 ਨਵੀਆਂ ਬੱਸਾਂ ਹਰ ਇੱਕ ਡੀਪੂ ਨੂੰ ਦਿੱਤੀਆਂ ਜਾਣਗੀਆਂ। ਉਥੇ ਹੀ ਦੱਸਿਆ ਗਿਆ ਹੈ ਕਿ ਜਿਥੇ ਹਰ ਵਾਰ ਸਰਕਾਰੀ ਬੱਸਾਂ ਦਾ ਰੰਗ ਬਦਲ ਦਿੱਤਾ ਜਾਂਦਾ ਹੈ। ਉਥੇ ਹੀ ਹੁਣ ਤਿਆਰ ਕੀਤੀਆਂ ਗਈਆਂ ਪੰਜਾਬ ਰੋਡਵੇਜ਼ ਦੀਆਂ ਨਵੀਆਂ ਬੱਸਾਂ ਦਾ ਰੰਗ ਵੀ ਬਦਲ ਦਿੱਤਾ ਗਿਆ ਹੈ।
ਜਿੱਥੇ ਪਹਿਲਾਂ ਸ਼ਾਮਲ ਕੀਤੀਆਂ ਗਈਆਂ ਕੁਝ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦਾ ਰੰਗ ਚਿੱਟਾ ਅਤੇ ਸਲੇਟੀ ਰੰਗ ਦਾ ਸੀ। ਉਥੇ ਹੀ ਹੁਣ ਨਵੀਆਂ ਸ਼ਾਮਿਲ ਕੀਤੀਆਂ ਜਾਣ ਵਾਲੀਆਂ ਬੱਸਾਂ ਦੇ ਰੰਗ ਨੂੰ ਬਦਲ ਦਿੱਤਾ ਗਿਆ ਹੈ। ਹੁਣ ਇਹ ਰੰਗ ਚਿੱਟਾ ਅਤੇ ਲਾਲ ਕੀਤਾ ਗਿਆ ਹੈ। ਬੱਸਾਂ ਦੇ ਰੰਗ ਵਿਚ ਕੀਤੀ ਗਈ ਤਬਦੀਲੀ ਕਾਰਨ ਸਵਾਰੀਆਂ ਨੂੰ ਮੁਫਤ ਸਫਰ ਕਰਨ ਵਾਲੀਆਂ ਬੱਸਾਂ ਬਾਰੇ ਕੁਝ ਸਮਾਂ ਅਜੇ ਮੁਸ਼ਕਲ ਪੇਸ਼ ਆਵੇਗੀ।
Home ਤਾਜਾ ਖ਼ਬਰਾਂ ਕਾਂਗਰਸ ਸਰਕਾਰ ਨੇ ਬੱਸਾਂ ਚ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਤੋਂ ਬਾਅਦ ਹੁਣ ਕੀਤਾ ਇਹ ਕੰਮ – ਤਾਜਾ ਵੱਡੀ ਖਬਰ
ਤਾਜਾ ਖ਼ਬਰਾਂ
ਕਾਂਗਰਸ ਸਰਕਾਰ ਨੇ ਬੱਸਾਂ ਚ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਤੋਂ ਬਾਅਦ ਹੁਣ ਕੀਤਾ ਇਹ ਕੰਮ – ਤਾਜਾ ਵੱਡੀ ਖਬਰ
Previous Postਤੀਜੀ ਲਹਿਰ ਦੇ ਖ਼ਤਰੇ ਨੂੰ ਵੇਖਦਿਆਂ CM ਚੰਨੀ ਨੇ ਪੰਜਾਬ ਚ ਕਰਤੀ ਸਖਤੀ – ਕਰਤਾ ਇਹ ਹੁਕਮ ਜਾਰੀ
Next Postਏਥੇ ਇਕੋ ਸਕੂਲ ਦੇ 29 ਵਿਦਿਆਰਥੀ ਪੌਜੇਟਿਵ, ਮਚਿਆ ਹੜਕੰਪ – ਤਾਜਾ ਵੱਡੀ ਖਬਰ