ਤਾਜਾ ਵੱਡੀ ਖਬਰ
ਇਸ ਦੁਨੀਆਂ ਦੇ ਵਿਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਹਨ ਜੋ ਇਨਸਾਨ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀਆਂ ਹਨ। ਇਨ੍ਹਾਂ ਬਿਮਾਰੀਆਂ ਦੀ ਵਜ੍ਹਾ ਕਾਰਨ ਇਨਸਾਨ ਨੂੰ ਜਿੱਥੇ ਸਰੀਰਕ ਤੌਰ ਉਪਰ ਦੁੱਖ ਭੋਗਣੇ ਪੈਂਦੇ ਹਨ ਉਥੇ ਹੀ ਆਰਥਿਕ ਤੌਰ ‘ਤੇ ਵੀ ਇਨਸਾਨ ਨੂੰ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਮੌਜੂਦਾ ਸਮੇਂ ਦੇ ਵਿੱਚ ਵੀ ਇਸ ਵਿਸ਼ਵ ਦੇ ਵਿਚ ਬਹੁਤ ਸਾਰੀਆਂ ਅਜਿਹੀਆਂ ਬਿਮਾਰੀਆਂ ਦੀ ਕਰੋਪੀ ਛਾਈ ਹੋਈ ਹੈ ਜਿਸ ਨੇ ਹੁਣ ਤੱਕ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ।
ਜਿੱਥੇ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਉੱਥੇ ਹੀ ਇਕ ਹੋਰ ਬਿਮਾਰੀ ਨੇ ਮੁੜ ਤੋਂ ਆਪਣਾ ਹੱਲਾ ਇਸ ਸੰਸਾਰ ਦੇ ਵਿਚ ਬੋਲ ਦਿੱਤਾ ਹੈ। ਜਾਨਵਰਾਂ ਅਤੇ ਪੰਛੀਆਂ ਤੋਂ ਮਨੁੱਖਾਂ ਵਿੱਚ ਆਉਣ ਵਾਲੀ ਇਸ ਬਿਮਾਰੀ ਨੂੰ ਲੋਕ ਬਰਡ ਫਲੂ ਦੇ ਨਾਮ ਨਾਲ ਜਾਣਦੇ ਹਨ। ਬੀਤੇ ਕਈ ਵਰ੍ਹਿਆਂ ਦੌਰਾਨ ਇਸ ਬਿਮਾਰੀ ਦੇ ਨਾਲ ਸੰਕ੍ਰਮਿਤ ਹੋਏ ਲੋਕਾਂ ਦੀ ਗਿਣਤੀ ਵਧੀ ਹੈ। ਹੁਣ ਮੌਜੂਦਾ ਸਮੇਂ ਦੌਰਾਨ ਭਾਰਤ ਵਿਚ ਇਸ ਬਿਮਾਰੀ ਦਾ ਇਕ ਵੱਡਾ ਹਮਲਾ ਹੋਇਆ ਜਿਸ ਦੌਰਾਨ ਭਾਰੀ ਤਾਦਾਦ ਵਿਚ ਜਾਨਵਰਾਂ ਅਤੇ ਪੰਛੀਆਂ ਦੇ ਸੰਕ੍ਰਮਿਤ ਹੋਣ ਦੀਆਂ ਖਬਰਾਂ ਆਈਆਂ ਸਨ।
ਪਰ ਹੁਣ ਇਸ ਬਿਮਾਰੀ ਦਾ ਹਮਲਾ ਰੂਸ ਵਿਖੇ ਵੀ ਹੋਇਆ ਹੈ ਜਿੱਥੇ ਇਸ ਬਿਮਾਰੀ ਦੇ ਨਾਲ ਇਨਸਾਨ ਦੇ ਗ੍ਰਸਤ ਹੋਣ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਪੁਸ਼ਟੀ ਰੂਸ ਨੇ ਕਰਦੇ ਹੋਏ ਕਿਹਾ ਹੈ ਕਿ ਮਨੁੱਖ ਵਿੱਚ ਐਚ 5 ਐਨ 8 ਏਵੀਅਨ ਫਲੂ ਭਾਵ ਜਿਸ ਨੂੰ ਅਸੀਂ ਸਾਰੇ ਆਮ ਭਾਸ਼ਾ ਵਿੱਚ ਬਰਡ ਫਲੂ ਦੇ ਨਾਮ ਨਾਲ ਜਾਣਦੇ ਹਾਂ ਦਾ ਵਿਸ਼ਾਣੂ ਪਾਇਆ ਗਿਆ ਹੈ।
ਰੂਸ ਨੇ ਦੱਸਿਆ ਕਿ ਸ਼ਨੀਵਾਰ ਨੂੰ ਇਸ ਬਿਮਾਰੀ ਦੇ ਕਾਰਨ ਸਥਾਨਕ ਇੱਕ ਪੋਲਟਰੀ ਫਾਰਮ ਦੇ ਵਿੱਚ ਕੰਮ ਕਰਨ ਵਾਲੇ 7 ਕਰਮਚਾਰੀ ਗ੍ਰਸਤ ਹੋ ਗਏ ਹਨ। ਜਿਨ੍ਹਾਂ ਦੇ ਇਲਾਜ ਨੂੰ ਲੈ ਕੇ ਸਿਹਤ ਮਾਹਰਾਂ ਵੱਲੋਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਦੱਸਣਯੋਗ ਹੈ ਕਿ ਇਸ ਬਿਮਾਰੀ ਨੇ ਪਿਛਲੇ ਕਈ ਸਾਲਾਂ ਤੋਂ ਆਪਣਾ ਅਸਰ ਬਣਾਈ ਰੱਖਿਆ ਹੈ ਪਰ ਅਚਾਨਕ ਹੀ ਇਸ ਸਾਲ ਦੀ ਸ਼ੁਰੂਆਤ ਦੇ ਵਿਚ ਇਸ ਬਿਮਾਰੀ ਦੇ ਕਈ ਵੱਡੇ ਮਾਮਲੇ ਵੱਖ-ਵੱਖ ਦੇਸ਼ਾਂ ਦੇ ਵਿਚ ਹੁਣ ਤੱਕ ਸਾਹਮਣੇ ਆ ਚੁੱਕੇ ਹਨ। ਇਸ ਬਿਮਾਰੀ ਦੀ ਵਜ੍ਹਾ ਕਰਕੇ ਲੋਕਾਂ ਦੇ ਵਿਚ ਸਹਿਮ ਦਾ ਮਾਹੌਲ ਛਾ ਗਿਆ ਹੈ।
Previous Postਕਨੇਡਾ ਚ ਕਿਸਾਨ ਅੰਦੋਲਨ ਲਈ ਉਠੀ ਇਸ ਅਨੋਖੇ ਤਰੀਕੇ ਨਾਲ ਅਵਾਜ,ਕੇ ਸਾਰੀ ਦੁਨੀਆਂ ਤੇ ਹੋ ਗਈ ਚਰਚਾ
Next Postਮਸ਼ਹੂਰ ਬੋਲੀਵੁਡ ਗਾਇਕਾ ਨੇਹਾ ਕੱਕੜ ਇਸ ਬਿਮਾਰੀ ਨਾਲ ਜੂਝ ਰਹੀ ਹੈ ਖੁਦ ਆਪ ਕੀਤਾ ਖੁਲਾਸਾ