ਆਈ ਤਾਜਾ ਵੱਡੀ ਖਬਰ
ਸੂਬੇ ਅੰਦਰ ਕਰੋਨਾ ਦੇ ਕਹਿਰ ਨੂੰ ਦੇਖਦੇ ਹੋਏ ਬਹੁਤ ਸਾਰੀਆ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਉਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜਿੱਥੇ ਵੱਧ ਪ੍ਰਭਾਵਿਤ ਹੋਣ ਵਾਲੇ ਜਿਲਿਆਂ ਵਿਚ ਲਾਗੂ ਕੀਤਾ ਗਿਆ ਹੈ। ਉਥੇ ਹੀ ਆਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਕੀਤੇ ਗਏ ਹਨ। ਜਿੱਥੇ ਰਾਤ ਦਾ ਕਰਫ਼ਿਊ ਲਾਗੂ ਕੀਤਾ ਗਿਆ ਹੈ ਜਿਸ ਨੂੰ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਲਈ ਜਾਰੀ ਰੱਖਿਆ ਜਾਂਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਲੋਕਾਂ ਨੂੰ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਜਾਂਦੀ ਹੈ।
ਹੁਣ ਇਥੇ ਤਾਲਾਬੰਦੀ ਦੌਰਾਨ ਕਰਿਆਨੇ , ਦੁੱਧ ਅਤੇ ਸਬਜ਼ੀਆਂ ਦੀਆਂ ਦੁਕਾਨਾਂ ਬੰਦ ਰੱਖਣ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਕਰੋਨਾ ਦੇ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਜ਼ਿਲ੍ਹਾ ਜਲੰਧਰ ਦੇ ਵਿੱਚ ਵੀ ਡਿਪਟੀ ਕਮਿਸ਼ਨਰ ਜਲੰਧਰ ਵਲੋਂ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਪੱਤਰ ਨੂੰ 5742-55/ਐਮ.ਏ ਮਿਤੀ 19.04.2021 ਰਾਹੀਂ ਜ਼ਿਲ੍ਹਾ ਜਲੰਧਰ ਵਿੱਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਗਏ ਸਨ। ਕਿਉਂਕਿ ਰੋਜ਼ਾਨਾ ਹੀ ਕਈ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ।
ਜ਼ਿਲ੍ਹਾ ਜਲੰਧਰ ਵਿੱਚ ਜਿੱਥੇ ਐਤਵਾਰ ਨੂੰ ਲਾਕਡਾਊਨ ਕੀਤਾ ਜਾ ਰਿਹਾ ਹੈ,ਉਥੇ ਹੀ ਸਬਜੀ, ਦੁੱਧ, ਖਾਣਾ, ਰਾਸ਼ਣ, ਫੱਲ ਸਬਜ਼ੀਆਂ ਅਤੇ ਜਾਨਵਰਾਂ ਦੇ ਚਾਰੇ ਆਦਿ ਦੀਆਂ ਦੁਕਾਨਾਂ ਬੰਦ ਰਹਿਣਗੀਆਂ ਪਰ ਘਰੋ ਘਰੀ ਜ਼ਰੂਰੀ ਵਸਤਾਂ ਪਹੁੰਚਾਉਣ ਦੀ ਛੋਟ ਰਹੇਗੀ। ਐਤਵਾਰ ਨੂੰ ਲੱਗ ਰਹੇ ਲਾਕ ਡਾਊਨ ਦੇ ਨਿਯਮਾਂ ਬਾਰੇ ਦੱਸਦੇ ਹੋਏ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਐਤਵਾਰ ਨੂੰ ਮਾਲ, ਮਾਰਕੀਟ, ਦੁਕਾਨਾਂ ਤੇ ਰੈਸਟੋਰੈਂਟ ਤੇ ਹੋਟਲਾਂ ਨੂੰ ਬੰਦ ਰੱਖਣ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ ਪਰ ਕੁਝ ਸੇਵਾਵਾਂ ਵਿੱਚ ਐਤਵਾਰ ਛੋਟ ਦਿਤੀ ਗਈ ਹੈ।
ਇਸ ਤੋਂ ਇਲਾਵਾ ਏਟੀਐੱਮ ਤੇ ਪੈਟਰੋਲ ਪੰਪ ਖੁੱਲੇ ਰਹਿਣਗੇ। ਡਿਪਟੀ ਕਮਿਸ਼ਨਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਸ ਦੌਰਾਨ ਹਾਈਵੇਅ ‘ਤੇ ਆਵਾਜਾਈ ਚਾਲੂ ਰਹੇਗੀ। ਜਿਸ ਮੁਤਾਬਕ 24 ਘੰਟੇ ਦਿਨ ਰਾਤ ਸ਼ਿਫਟਾਂ ਵਿੱਚ ਚੱਲਣ ਵਾਲੀਆਂ ਫੈਕਟਰੀਆਂ ਦੇ ਮੁਲਾਜ਼ਮ ਕੰਮ ਕਰ ਸਕਣਗੇ। ਮੈਡੀਕਲ ਦੀ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ।
Previous Postਹੁਣੇ ਹੁਣੇ ਇਥੇ ਹੋਇਆ ਭਿਆਨਕ ਹਵਾਈ ਹਾਦਸਾ , ਛਾਈ ਸੋਗ ਦੀ ਲਹਿਰ
Next Postਮਾੜੀ ਖਬਰ – ਇਸ ਦੇਸ਼ ਨੇ ਅਚਾਨਕ ਭਾਰਤ ਤੋਂ ਆਉਣ ਵਾਲਿਆਂ ਸਾਰੀਆਂ ਉਡਾਣਾਂ ਕਰਤੀਆਂ ਰੱਦ