ਆਈ ਤਾਜ਼ਾ ਵੱਡੀ ਖਬਰ
ਜਦੋਂ ਵੀ ਕਿਸੇ ਖੇਡ ਮੁਕਾਬਲੇ ਦੀ ਸ਼ੁਰੂਆਤ ਹੁੰਦੀ ਹੈ, ਤਾਂ ਉਸ ਦਾ ਪ੍ਰਭਾਵ ਪੂਰੇ ਦੇਸ਼ ਦੇ ਵਿੱਚ ਵੇਖਣ ਨੂੰ ਮਿਲਦਾ ਹੈ । ਪੂਰੇ ਦੇਸ਼ ਦੀਆਂ ਨਜ਼ਰਾਂ ਹੀ ਉਸ ਗੇਮ ਦੇ ਉੱਪਰ ਟਿਕੀਆਂ ਹੁੰਦੀਆਂ ਹਨ । ਇਸ ਸਮੇਂ ਪੂਰੀ ਦੁਨੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ T-20 ਮੈਚ ਤੇ । ਜਿੱਥੇ ਵੱਖ ਵੱਖ ਦੇਸ਼ਾਂ ਦੇ ਖਿਡਾਰੀ ਮੈਦਾਨ ਦੇ ਵਿਚ ਉਤਰ ਕੇ ਖੇਡ ਮੁਕਾਬਲੇ ਦੇ ਵਿੱਚ ਹਿੱਸਾ ਲੈ ਰਹੇ ਹਨ । ਗੱਲ ਕੀਤੀ ਜਾਵੇ ਜੇਕਰ ਭਾਰਤ ਦੀ ਤਾਂ, ਭਾਰਤ ਦੀ ਟੀਮ ਨੂੰ ਇਸ T-20 ਮੈਚ ਵਿਚ ਹੁਣ ਤਕ ਹਾਰ ਦਾ ਸਾਹਮਣਾ ਹੀ ਕਰਨਾ ਪਿਆ ਹੈ । ਹੁਣ ਤਕ ਇੰਡੀਆ ਦੀ ਟੀਮ ਦੇ ਵੱਲੋਂ T-20 ਵਰਲਡ ਕੱਪ ‘ਚ ਖਰਾਬ ਪ੍ਰਦਰਸ਼ ਕੀਤਾ ਗਿਆ ਹੈ । ਜਿਸ ਕਾਰਨ ਭਾਰਤ ਵਾਸੀਆਂ ਦੀਆਂ ਉਮੀਦਾਂ ਟੁੱਟਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ।
ਜਿੱਥੇ ਪਹਿਲਾਂ ਇੰਡੀਆ ਦੀ ਟੀਮ ਨੂੰ ਪਾਕਿਸਤਾਨ ਦੇ ਵੱਲੋਂ ਹਰਾਇਆ ਗਿਆ , ਉੱਥੇ ਹੀ ਬੀਤੇ ਦਿਨੀਂ ਨਿੳੂਜ਼ੀਲੈਂਡ ਦੀ ਟੀਮ ਨਾਲ ਹੋਏ ਮੈਚ ਦੇ ਵਿੱਚ ਇੰਡੀਆ ਦੀ ਟੀਮ ਨੂੰ ਕਰਾਰੀ ਹਾਰ ਦਾ ਮੂੰਹ ਵੇਖਣਾ ਪਿਆ ।ਇਸ ਹਾਰ ਤੋਂ ਬਾਅਦ ਹੁਣ ਭਾਰਤ ਵਾਸੀ ਕਾਫੀ ਨਿਰਾਸ਼ ਨਜ਼ਰ ਆ ਰਹੇ ਹਨ ਤੇ ਹੁਣ ਇਸ ਦੇ ਪਿੱਛੇ ਦਾ ਅਸਲ ਕਾਰਨ ਸਾਹਮਣੇ ਆ ਚੁੱਕਿਆ ਹੈ ਕਿ ਆਖ਼ਿਰ ਇੰਡੀਆ ਦੀ ਟੀਮ ਮੈਚ ਕਿਉਂ ਹਾਰ ਰਹੀ ਹੈ । ਦਰਅਸਲ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਿਤ ਕਰਦਿਆਂ ਭਾਰਤ ਦੀ ਕ੍ਰਿਕਟ ਦੇ ਤੇਜ਼ ਗੇਂਦਬਾਜ਼ ਹਮਲੇ ਦੀ ਅਗਵਾਈ ਕਰਨ ਵਾਲੇ ਜਸਪ੍ਰੀਤ ਬੁਮਰਾਹ ਨੇ ਚੱਲ ਰਹੇ ਇਸ ਮੈਚ ਦੇ ਵਿੱਚ ਭਾਰਤ ਦੇ ਖ਼ਰਾਬ ਪ੍ਰਦਰਸ਼ਨ ਨੂੰ ਲੈ ਕੇ ਕਿਹਾ ਹੈ ਕਿ ਭਾਰਤ ਦੀ ਟੀਮ ਦਾ ਲਗਾਤਾਰ ਹਾਰ ਦਾ ਮੂੰਹ ਵੇਖਣਾ ਇੱਕ ਵੱਡਾ ਕਾਰਨ ਜੈਵਿਕ ਤੌਰ ਤੇ ਸੁਰੱਖਿਅਤ ਮਾਹੌਲ ਦੀ ਥਕਾਨ ਹੈ ।
ਉਨ੍ਹਾਂ ਕਿਹਾ ਕਿ ਬੇਸ਼ੱਕ ਮੈਚ ਦੇ ਵਿੱਚ ਬ੍ਰੇਕ ਦੀ ਜ਼ਰੂਰਤ ਹੁੰਦੀ ਹੈ ਪਰ ਇਹ ਮੌਜੂਦਾ ਸਮੇਂ ਦੀ ਅਸਲੀਅਤ ਹੈ ਜਿਸ ਚ ਅਸੀਂ ਜੀਅ ਰਹੇ ਹਾਂ ਇਹ ਮੁਸ਼ਕਲ ਹੈ ਤੇ ਇਹ ਸਮਾਂ ਕਰੋਨਾ ਮਹਾਂਮਾਰੀ ਦਾ ਸਮਾਂ ਹੈ । ਅਸੀ ਜੈਵਿਕ ਤੌਰ ਤੇ ਸੁਰੱਖਿਅਤ ਮਾਹੌਲ ਚ ਰਹਿ ਰਹੇ ਹਾਂ , ਜਿਸ ਨਾਲ ਅਸੀਂ ਤਾਲਮੇਲ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ ਪਰ ਇਹ ਇੱਕ ਅਟੱਲ ਸੱਚਾਈ ਹੈ ਕਿ ਜੈਵਿਕ ਸੁਰੱਖਿਅਤ ਮਾਹੌਲ ਦੀ ਥਕਾਨ ਤੇ ਮਾਨਸਿਕ ਥਕਾਨ ਦੇ ਕਾਰਨ ਇਹ ਸਭ ਵੇਖਣਾ ਪੈ ਰਿਹਾ ਹੈ । ਇਸ ਦੇ ਨਾਲ ਹੀ ਉਹਨਾ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਅਸੀਂ ਵਾਰ ਵਾਰ ਇਕ ਹੀ ਚੀਜ਼ ਕਰ ਰਹੇ ਹਾਂ ਇਕ ਚੀਜ਼ ਕਰਨ ਦੇ ਨਾਲ ਕਾਫ਼ੀ ਚੀਜ਼ਾਂ ਤੇ ਕੰਟਰੋਲ ਨਹੀਂ ਕਰ ਸਕਦੀ । ਉਨ੍ਹਾਂ ਕਿਹਾ ਕਿ ਖਿਡਾਰੀ ਕਈ ਕਈ ਮਹੀਨੇ ਆਪਣੇ ਪਰਿਵਾਰਾਂ ਤੋਂ ਦੂਰ ਰਹਿੰਦੇ ਹਨ, ਜਿਸ ਕਾਰਨ ਉਨ੍ਹਾਂ ਦੀ ਕਮੀ ਵੀ ਮਹਿਸੂਸ ਹੁੰਦੀ ਹੈ।
ਪਰ ਜਿਸ ਕਾਰਨ ਥੋਡ਼੍ਹਾ ਮਾਨਸਿਕ ਤਣਾਓ ਬਣ ਜਾਂਦਾ ਹੈ । ਪਰ ਇੱਕ ਖਿਡਾਰੀ ਮੈਚ ਦੇ ਵਿੱਚ ਜਾਂਦਾ ਹੈ ਇਹ ਸਭ ਕੁਝ ਭੁਲਾ ਦਿੰਦੇ ਹਨ । ਇਸ ਪ੍ਰੈੱਸ ਕਾਨਫਰੰਸ ਦੇ ਵਿੱਚ ਜਸਪ੍ਰੀਤ ਬੁਮਰਾਹ ਦੇ ਵੱਲੋਂ ਦਿੱਤੇ ਬਿਆਨਾਂ ਤੋਂ ਦੇਸ਼ ਵਾਸੀ ਥੋਡ਼੍ਹਾ ਨਿਰਾਸ਼ ਨਜ਼ਰ ਆ ਰਹੇ ਹਨ , ਕਿ ਭਾਰਤ ਦਿ ਕ੍ਰਿਕੇਟ ਟੀਮ ਹੁਣ ਲਗਾਤਾਰ ਹਾਰ ਦਾ ਸਾਹਮਣਾ ਕਰ ਰਹੀ ਹੈ ਤੇ ਦੂਜੇ ਪਾਸੇ ਇਸ ਹਾਰ ਦਾ ਕਾਰਨ ਥਕਾਨ ਅਤੇ ਮਾਨਸਿਕ ਤਣਾਅ ਦੱਸਿਆ ਜਾ ਰਿਹਾ ਹੈ । ਜ਼ਿਕਰਯੋਗ ਹੈ ਕਿ ਭਾਰਤ ਦੀ ਟੀਮ ਦੇ ਕੋਲ ਅਜੇ ਤਿੰਨ ਹੋਰ ਗਰੁੱਪ ਮੁਕਾਬਲੇ ਖੇਡਣ ਦਾ ਮੌਕਾ ਹੈ। ਜਿਸ ਦੇ ਚੱਲਦੇ ਦੇਸ਼ ਵਾਸੀਆਂ ਦੇ ਵੱਲੋਂ ਉਮੀਦ ਵੀ ਜਤਾਈ ਜਾ ਰਹੀ ਹੈ ਕਿ ਭਾਰਤ ਇਨ੍ਹਾਂ ਮੈਚਾਂ ਦੇ ਵਿੱਚ ਜਿੱਤ ਹਾਸਲ ਕਰੇਗਾ ।
Home ਤਾਜਾ ਖ਼ਬਰਾਂ ਕਰਲੋ ਘਿਓ ਨੂੰ ਭਾਂਡਾ ਵਰਲਡ ਕੱਪ ਚ ਲਗਾਤਾਰ ਹਾਰ ਰਹੀ ਭਾਰਤੀ ਟੀਮ ਨੇ ਕਿਹਾ ਅਖੇ ਅਸੀਂ ਤਾਂ ਕਰਕੇ ਹਾਰ ਰਹੇ ਹਾਂ ਕਿਓੰਕੇ
ਤਾਜਾ ਖ਼ਬਰਾਂ
ਕਰਲੋ ਘਿਓ ਨੂੰ ਭਾਂਡਾ ਵਰਲਡ ਕੱਪ ਚ ਲਗਾਤਾਰ ਹਾਰ ਰਹੀ ਭਾਰਤੀ ਟੀਮ ਨੇ ਕਿਹਾ ਅਖੇ ਅਸੀਂ ਤਾਂ ਕਰਕੇ ਹਾਰ ਰਹੇ ਹਾਂ ਕਿਓੰਕੇ
Previous Postਅਮਰੀਕਾ ਜਾਣ ਵਾਲੇ ਖਿੱਚੋ ਤਿਆਰੀਆਂ ਹੁਣ ਹੋ ਗਿਆ ਬਾਈਡੇਨ ਵਲੋਂ ਇਹ ਐਲਾਨ – ਤਾਜਾ ਵੱਡੀ ਖਬਰ
Next Postਕ੍ਰਿਕਟ ਜਗਤ ਨੂੰ ਲੱਗਾ ਵੱਡਾ ਝਟੱਕਾ ਹੋਈ ਇਸ ਚੋਟੀ ਦੇ ਮਸ਼ਹੂਰ ਖਿਡਾਰੀ ਦੀ ਅਚਾਨਕ ਮੌਤ