ਕਰਲੋ ਘਿਓ ਨੂੰ ਭਾਂਡਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਕਰਕੇ 14 ਸਾਲਾਂ ਲੜਕੇ ਨੇ ਕਰਤਾ ਅਜਿਹਾ ਕੰਮ, ਸਾਰਿਆਂ ਨੂੰ ਪੈ ਗਈ ਭਾਜੜਾਂ

ਆਈ ਤਾਜ਼ਾ ਵੱਡੀ ਖਬਰ 

ਕਰੋਨਾ ਦੇ ਦੌਰਾਨ ਜਿੱਥੇ ਵਿਦਿਅਕ ਅਦਾਰਿਆਂ ਨੂੰ ਕਾਫੀ ਲੰਮਾ ਸਮਾਂ ਬੰਦ ਰੱਖਿਆ ਗਿਆ ਸੀ ਅਤੇ ਬੱਚਿਆਂ ਦੀ ਪੜ੍ਹਾਈ ਆਨਲਾਈਨ ਜਾਰੀ ਰੱਖੀ ਗਈ ਸੀ। ਜਿੱਥੇ ਬੱਚਿਆਂ ਵੱਲੋਂ ਫੋਨ ਉੱਪਰ ਆਪਣੇ ਆਨਲਾਈਨ ਪੜ੍ਹਾਈ ਜਾਰੀ ਕੀਤੀ ਗਈ ਸੀ ਉਥੇ ਹੀ ਬੱਚਿਆਂ ਵੱਲੋਂ ਵਧੇਰੇ ਸਮਾਂ ਫੋਨ ਉੱਪਰ ਬਤੀਤ ਕੀਤਾ ਜਾਂਦਾ ਰਿਹਾ ਜਿਸ ਨਾਲ ਬੱਚਿਆਂ ਦਾ ਫੋਨ ਨਾਲ ਇਕ ਖਾਸ ਲਗਾਵ ਹੋ ਗਿਆ ਸੀ। ਉੱਥੇ ਹੀ ਬੱਚਿਆਂ ਵੱਲੋਂ ਅੱਜ ਕਲ ਪੜ੍ਹਾਈ ਵਿੱਚ ਧਿਆਨ ਘਟ ਅਤੇ ਫ਼ੋਨ ਉਪਰ ਵਧੇਰੇ ਦਿੱਤਾ ਜਾ ਰਿਹਾ ਹੈ ਜਿਸਦੇ ਚਲਦੇ ਹੋਏ ਬੱਚਿਆਂ ਵੱਲੋਂ ਫ਼ੋਨ ਉਪਰ ਜਿੱਥੇ ਗੇਮਾ ਖੇਡੀਆਂ ਜਾਂਦੀਆਂ ਸਨ ਉਥੇ ਹੀ ਵੱਖ-ਵੱਖ ਕਲਾਕਾਰਾਂ ਦੇ ਗੀਤ ਵੀ ਸੁਣੇ ਜਾਂਦੇ ਰਹੇ। ਉਥੇ ਹੀ ਕਈ ਬੱਚੇ ਬਹੁਤ ਸਾਰੇ ਗਾਇਕਾਂ ਦੇ ਅਜਿਹੇ ਪ੍ਰਸੰਸਕ ਬਣ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਵੱਲੋਂ ਕਈ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਜਾ ਸਕਦਾ।

ਹੁਣ ਇਥੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਰਕੇ 14 ਸਾਲਾਂ ਦੇ ਬੱਚੇ ਵੱਲੋਂ ਅਜਿਹਾ ਕੰਮ ਕੀਤਾ ਗਿਆ ਹੈ ਕਿ ਸਾਰਿਆਂ ਨੂੰ ਭਾਜੜਾਂ ਪੈ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਕ 14 ਸਾਲਾ ਸਕੂਲੀ ਬੱਚਾ ਜੋ ਆਪਣੇ ਸਕੂਲ ਤੋਂ ਸਿੱਧੂ ਮੁੱਸੇਵਾਲ ਨੂੰ ਮਿਲਣ ਵਾਸਤੇ ਚਲਾ ਗਿਆ ਅਤੇ ਬੱਚੇ ਦੇ ਘਰ ਵਾਪਸ ਨਾ ਪਰਤਣ ਤੇ ਪਰਿਵਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਹ ਮਾਮਲਾ ਸਾਹਮਣੇ ਆਇਆ ਹੈ ਮਾਹਿਲਪੁਰ ਦੇ ਨੇੜੇ ਪੈਂਦੇ ਪਿੰਡ ਬਹਿਬਲ ਪੁਰ ਤੋਂ, ਜਿਥੋਂ ਤੱਕ 14 ਸਾਲਾਂ ਦਾ ਲੜਕਾ ਲਗਪਗ 185 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਸਿੱਧੂ ਮੂਸੇਵਾਲੇ ਨੂੰ ਮਿਲਣ ਪਹੁੰਚਿਆ, ਪਰ ਜਦੋਂ ਇਸ ਬੱਚੇ ਵੱਲੋਂ ਬੱਸ ਵਿੱਚ ਟਿਕਟ ਲੈਣ ਲੱਗੇ ਕੰਡਕਟਰ ਨੂੰ ਆਖਿਆ ਗਿਆ ਕਿ ਉਸ ਨੇ ਸਿੱਧੂ ਮੂਸੇ ਵਾਲਾ ਦੇ ਪਿੰਡ ਜਾਣਾ ਹੈ, ਤਾਂ ਕੰਡਕਟਰ ਵੱਲੋਂ ਸ਼ੱਕ ਪੈਣ ਤੇ ਉਸ ਬੱਚੇ ਨੂੰ ਆਪਣੇ ਨਾਲ ਲੈ ਜਾ ਕੇ ਇਸ ਸਾਰੀ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ।

ਉਸ ਦੇ ਮਾਪਿਆਂ ਦੇ ਹਵਾਲੇ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬੰਗਾ ਦੇ ਡੀਐਸਪੀ ਗੁਰਪ੍ਰੀਤ ਸਿੰਘ ਨੇ ਆਖਿਆ ਹੈ ਕਿ ਸ਼ਨੀਵਾਰ ਨੂੰ ਇਹ ਬੱਚਾ ਆਪਣੀਆਂ ਦੋ ਭੈਣਾਂ ਦੇ ਨਾਲ ਬੰਗਾ ਦੇ ਇਕ ਸਕੂਲ ਵਿੱਚ ਪੜ੍ਹਨ ਤੋਂ ਬਾਅਦ ਵਾਪਸ ਘਰ ਨਹੀਂ ਪਰਤਿਆ ਤਾ ਪਰਿਵਾਰ ਵੱਲੋਂ ਇਸ ਘਟਨਾ ਦੀ ਜਾਣਕਾਰੀ ਸਾਢੇ ਪੰਜ ਵਜੇ ਸ਼ਾਮ ਨੂੰ ਸ਼ਨੀਵਾਰ ਪੁਲਿਸ ਨੂੰ ਦਿੱਤੀ ਗਈ ਸੀ।

ਜਿਸ ਤੋਂ ਬਾਅਦ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖਣ ਤੋਂ ਬਾਅਦ ਇਹ ਬੱਚਾ ਬੱਸ ਸਟੈਂਡ ਦੇ ਕੋਲ ਦਿਖਾਈ ਦਿੱਤਾ ਸੀ। ਇਹ ਬੱਚਾ ਆਪਣੀਆਂ ਛੋਟੀਆਂ ਦੋ ਭੈਣਾਂ ਦਾ ਇਕਲੌਤਾ ਭਰਾ ਹੈ। ਸ਼ਨੀਵਾਰ ਨੂੰ ਆਪਣੇ ਘਰ ਤੋਂ ਕੁਝ ਨਕਦੀ ਲੈ ਕੇ ਪੱਚੀ ਕਿਲੋਮੀਟਰ ਸਾਈਕਲ ਤੇ, ਫਿਰ ਦੋ ਬੱਸਾਂ ਤੇ 160 ਕਿਲੋਮੀਟਰ ਦਾ ਸਫ਼ਰ ਤਹਿ ਕਰ ਚੁੱਕਾ ਸੀ। ਜਿੱਥੇ ਇਸ ਬੱਚੇ ਵੱਲੋਂ ਇਕੱਲੇ ਹੀ 185 ਕਿਲੋਮੀਟਰ ਦਾ ਸਫਰ ਕੀਤਾ ਗਿਆ।