ਕਰਲੋ ਘਿਓ ਨੂੰ ਭਾਂਡਾ : ਪੰਜਾਬ ਦੇ ਇਸ ਘਰ ਚ ਬਿਜਲੀ ਵਾਲਿਆਂ ਨੇ ਕਰਵਾਤੀਆਂ ਇਸ ਕਾਰਨ ਕੰਧਾਂ – ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਜਿੰਦਗੀ ਚ ਕਦੇ ਕਦੇ ਅਜਿਹੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁ-ਸ਼-ਕਿ-ਲ ਹੋ ਜਾਂਦਾ ਹੈ। ਆਏ ਦਿਨ ਇਹ ਸਾਹਮਣੇ ਆਉਣ ਵਾਲੀਆਂ ਘਟਨਾਵਾਂ ਦੀ ਸਭ ਪਾਸੇ ਚਰਚਾ ਹੁੰਦੀ ਹੈ। ਅਜਿਹੀਆਂ ਘਟਨਾਵਾਂ ਹਮੇਸ਼ਾ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ। ਜਿੱਥੇ ਸਰਹੱਦਾਂ ਵੰਡੀਆਂ ਜਾਂਦੀਆਂ ਹਨ ਉਥੇ ਲੋਕਾਂ ਦੇ ਦਿਲਾਂ ਵਿੱਚ ਵਸਦਾ ਹੋਇਆ ਪਿਆਰ ਵੰਡਿਆ ਨਹੀਂ ਜਾ ਸਕਦਾ। ਜਿੱਥੇ ਸੂਬੇ ਦੋ ਹਿੱਸਿਆਂ ਵਿੱਚ ਹੋ ਜਾਂਦੇ ਹਨ। ਉਸਦੇ ਨਾਲ਼ ਘਰਾਂ ਤੇ ਜ਼ਮੀਨਾਂ ਵਿੱਚ ਵੀ ਤਰੇੜਾਂ

ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਅਜਿਹੀਆਂ ਕੁਝ ਘਟਨਾਵਾਂ ਲੋਕਾਂ ਨੂੰ ਵੀ ਝੰ-ਜੋ-ੜ ਕੇ ਰੱਖ ਦਿੰਦੀਆਂ ਹਨ। ਕਿਉਂਕਿ ਅਜਿਹੇ ਹਾਦਸੇ ਉਨ੍ਹਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ ਜਿਨ੍ਹਾਂ ਦੇ ਨਾਲ ਇਹ ਘਟਨਾਵਾਂ ਜੁੜੀਆਂ ਹੁੰਦੀਆਂ ਹਨ। ਪੰਜਾਬ ਦੇ ਇਸ ਘਰ ਵਿੱਚ ਬਿਜਲੀ ਵਾਲਿਆਂ ਨੇ ਕਰਵਾਤੀਆ ਇਸ ਕਾਰਨ ਕੰਧਾਂ ਜਿਸ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਡਬਵਾਲੀ ਦੇ ਦੋ ਸੂਬਿਆਂ ਦੀ ਸਰਹੱਦ ਤੇ ਸਥਿਤ ਇਕ ਘਰ ਤੋਂ ਸਾਹਮਣੇ ਆਇਆ ਹੈ। ਜਿਸ ਸਮੇਂ

ਪੰਜਾਬ ਤੇ ਹਰਿਆਣਾ ਦੀ ਵੰਡ ਹੋਈ ਇਹ ਘਰ ਦੋਹਾਂ ਸੂਬਿਆਂ ਦੀ ਸਰਹੱਦ ਉਪਰ ਆ ਗਿਆ। ਹਰਿਆਣਾ ਦੇ ਆਖਰੀ ਕੋਨੇ ਤੇ ਵਸੇ ਸ਼ਹਿਰ ਡਬਵਾਲੀ ਦੀ ਭੂਗੋਲਿਕ ਸਥਿਤੀ ਪ੍ਰਦੇਸ਼ ਦੇ ਹੋਰ ਕਸਬਿਆਂ ਤੋਂ ਵੱਖ ਹੈ। 1966 ਵਿਚ ਜਦੋਂ ਹਰਿਆਣਾ ਬਣਿਆ ਸੀ ਤਾਂ ਪੰਜਾਬ ਦੀ ਸਰਹੱਦ ਦੇ ਨਾਲ ਬਣੇ ਕਈ ਘਰਾਂ ਵਿਚ ਲਾਈਨਾ ਖਿੱਚੀਆਂ ਗਈਆਂ ਸਨ। ਮਹਾਸ਼ਾ ਧਰਮਸ਼ਾਲਾ ਦੇ ਨੇੜੇ ਇਕ ਘਰ ਵਿਚ 70 ਸਾਲਾ ਜਗਵੰਤੀ ਦੇਵੀ ਆਪਣੇ ਪਰਿਵਾਰ ਸਮੇਤ ਰਹਿੰਦੀ ਹੈ। ਜਿਸ ਦੇ ਘਰ ਦਾ ਇਕ ਦਰਵਾਜ਼ਾ ਪੰਜਾਬ ਵਿਚ ਖੋਲਦਾ ਹੈ

ਤੇ ਦੂਜਾ ਹਰਿਆਣੇ ਵਿੱਚ ਖੁਲਦਾ ਹੈ ਜਿੱਥੇ ਬਿਜਲੀ ਵਿਭਾਗ ਵੱਲੋਂ ਬਿਜਲੀ ਦੇ ਮੀਟਰ ਨੂੰ ਲੈ ਕੇ ਵਿਵਾਦ ਹੋ ਗਿਆ ਹੈ। ਇਸ ਕਾਰਨ ਬਿਜਲੀ ਵਿਭਾਗ ਵੱਲੋਂ ਇਸ ਘਰ ਵਿੱਚ ਕੰਧ ਕਰ ਦਿੱਤੀ ਗਈ ਹੈ। ਜਿਸ ਕਾਰਨ ਘਰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਹੁਣ ਘਰ ਦਾ ਇਕ ਹਿੱਸਾ ਪੰਜਾਬ ਵਿੱਚ ਤੇ ਇੱਕ ਹਿੱਸਾ ਹਰਿਆਣੇ ਵਿੱਚ ਆ ਗਿਆ ਹੈ। ਜੰਗਵੰਤੀ ਦੇ ਪਰਿਵਾਰ ਵੱਲੋਂ ਕਰੀਬ 3 ਮਹੀਨੇ ਪਹਿਲਾਂ ਬਿਜਲੀ ਦਾ ਕੁਨੈਕਸ਼ਨ ਲੈਣ ਲਈ ਅਪੀਲ ਕੀਤੀ ਗਈ ਸੀ। ਇਸ ਤੇ ਬਿਜਲੀ ਵਿਭਾਗ ਵੱਲੋਂ ਇਤਰਾਜ਼ ਜ਼ਾਹਿਰ ਕੀਤਾ ਗਿਆ ਸੀ ਕਿ ਘਰ ਦੋ ਪਰਦੇਸਾਂ ਦੇ ਵਿੱਚ ਬਣਿਆ ਹੋਇਆ ਹੈ। ਹੁਣ ਹਰਿਆਣਾ ਬਿਜਲੀ ਨਿਗਮ ਵੱਲੋਂ ਬਿਜਲੀ ਦੀ ਸਪਲਾਈ ਬਹਾਲ ਕੀਤੀ ਗਈ ਹੈ। ਇਸ ਘਟਨਾ ਦੀ ਸਭ ਪਾਸੇ ਚਰਚਾ ਹੋ ਰਹੀ ਹੈ।