ਕਰਲੋ ਘਿਓ ਨੂੰ ਭਾਂਡਾ: ਪੁਲਿਸ ਵਲੋਂ ਇਲੈਕਟ੍ਰਿਕ ਸਕੂਟਰ ਦਾ ਪ੍ਰਦੂਸ਼ਣ ਸਰਟੀਫਿਕੇਟ ਨਾ ਹੋਣ ਤੇ ਕੱਟ ਦਿੱਤਾ ਚਲਾਨ

ਆਈ ਤਾਜ਼ਾ ਵੱਡੀ ਖਬਰ 

ਅੱਜਕਲ ਬਹੁਤ ਸਾਰੇ ਬਦਲਾਅ ਆ ਰਹੇ ਹਨ ਉਥੇ ਹੀ ਵਾਹਨਾਂ ਨੂੰ ਲੈ ਕੇ ਵੀ ਕਈ ਬਦਲਾਅ ਦੇਖੇ ਜਾ ਰਹੇ ਹਨ। ਜਿੱਥੇ ਅੱਜ ਕੱਲ ਵਧ ਰਹੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਕਈ ਤਰਾਂ ਦੇ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਉਥੇ ਹੀ ਬਹੁਤ ਸਾਰੀਆਂ ਕੰਪਨੀਆਂ ਵੱਲੋਂ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਵਾਸਤੇ ਅਜਿਹੇ ਵਾਹਨਾਂ ਨੂੰ ਮਾਰਕੀਟ ਵਿੱਚ ਉਤਾਰਿਆ ਜਾ ਰਿਹਾ ਹੈ ਜਿਨ੍ਹਾਂ ਦੇ ਸਦਕਾ ਇਸ ਪਰਦੂਸ਼ਣ ਨੂੰ ਰੋਕਿਆ ਜਾ ਸਕੇ। ਅੱਜ ਦੇ ਦੌਰ ਵਿਚ ਜਿੱਥੇ ਬਹੁਤ ਸਾਰੇ ਇਲੈਕਟ੍ਰਿਕ ਵਾਹਨ ਮਾਰਕੀਟ ਵਿਚ ਕੰਪਨੀਆਂ ਵੱਲੋਂ ਉਤਾਰੇ ਗਏ ਹਨ ਉਥੇ ਹੀ ਲੋਕਾਂ ਵੱਲੋਂ ਇਨ੍ਹਾਂ ਦਾ ਇਸਤੇਮਾਲ ਵੀ ਕੀਤਾ ਜਾ ਰਿਹਾ ਹੈ।

ਪਰ ਇਹਨਾ ਨਾਲ ਜੁੜੇ ਹੋਏ ਕਈ ਅਜਿਹੇ ਮਾਮਲੇ ਵੀ ਸਾਹਮਣੇ ਆ ਜਾਂਦੇ ਹਨ ਜੋ ਲੋਕਾਂ ਨੂੰ ਹੈਰਾਨ ਪ੍ਰੇਸ਼ਾਨ ਕਰ ਦਿੰਦੇ ਹਨ। ਹੁਣ ਇਥੇ ਪੁਲੀਸ ਵੱਲੋਂ ਇਲੈਕਟ੍ਰਿਕ ਸਕੂਟਰ ਦਾ ਪ੍ਰਦੂਸ਼ਣ ਸਰਟੀਫਿਕੇਟ ਨਾ ਹੋਣ ਤੇ ਚਲਾਨ ਕੱਟ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕੇਰਲ ਸੂਬੇ ਤੋਂ ਸਾਹਮਣੇ ਆਇਆ ਹੈ ਜਿਥੇ ਟ੍ਰੈਫਿਕ ਪੁਲਸ ਵੱਲੋਂ ਇਕ ਅਜਿਹੇ ਸਕੂਟਰ ਦਾ ਚਲਾਨ ਕੱਟ ਦਿੱਤਾ ਗਿਆ ਹੈ ਜੋ ਕਿ ਇਲੈਕਟ੍ਰੋਨਿਕ ਸੀ। ਇਹ ਮਾਮਲਾ ਜਿੱਥੇ ਸੋਸ਼ਲ ਮੀਡੀਆ ਤੇ ਵੀ ਕਾਫੀ ਚਰਚਾ ਦਾ ਵਿਸ਼ਾ ਬਣ ਰਿਹਾ ਹੈ ਅਤੇ ਚਲਾਨ ਕੱਟੇ ਜਾਣ ਦੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ।

ਜਿਥੇ ਟ੍ਰੈਫਿਕ ਪੁਲਿਸ ਵੱਲੋਂ ਇਲੈਕਟ੍ਰਿਕ ਸਕੂਟਰ ਦੇ ਮਾਲਕ ਦਾ ਏਸ ਲਈ ਚਾਲਾਨ ਸਰਟੀਫਿਕੇਟ ਕੱਟ ਦਿੱਤਾ ਗਿਆ ਕਿਉਂਕਿ ਉਸ ਮਾਲਿਕ ਨੂੰ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਦਿਖਾਉਣ ਲਈ ਆਖਿਆ ਗਿਆ ਸੀ। ਜਿਸ ਕੋਲ ਉਸ ਦੇ ਸਕੂਟਰ ਦਾ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਨਹੀਂ ਸੀ ਜਿਸਦੇ ਚਲਦਿਆਂ ਹੋਇਆਂ ਉਸ ਨੂੰ ਜੁਰਮਾਨਾ ਕੀਤਾ ਗਿਆ।

ਉੱਥੇ ਹੀ ਹੁਣ ਇਸ ਘਟਨਾ ਨੂੰ ਲੈ ਕੇ ਪੁਲਿਸ ਵੱਲੋਂ ਆਖਿਆ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਢਾਈ ਸੌ ਰੁਪਏ ਦਾ ਇਹ ਤਾਂ ਭੁਲੇਖੇ ਵਿਚ ਕੱਟ ਦਿੱਤਾ ਗਿਆ ਹੈ। ਜਦ ਕਿ ਸਕੂਲ ਮਾਲਕ ਕੋਲ ਨਾ ਤਾਂ ਹਾਰਡ ਦਸਤਾਵੇਜ਼ ਅਤੇ ਨਾ ਹੀ ਲਾਇਸੰਸ ਦੇ ਸਾਫਟ ਕਾਪੀ, ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਗਲਤੀ ਨਾਲ ਚਲਾਨ ਕੱਟ ਦਿੱਤਾ ਗਿਆ।