ਆਈ ਤਾਜਾ ਵੱਡੀ ਖਬਰ
ਜਿਥੇ ਪਿਛਲੇ ਕੁਝ ਸਮੇਂ ਤੋਂ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਵੱਲੋਂ। ਨ-ਸ਼ਾ। ਵੇਚਣ ਵਾਲਿਆਂ ਨੂੰ ਰੋਕਣ ਲਈ ਬਹੁਤ ਸਾਰੇ ਇੰਤਜਾਮ ਕੀਤੇ ਜਾ ਰਹੇ ਹਨ। ਉਥੇ ਹੀ ਅਜਿਹੇ ਲੋਕ ਕਿਸੇ ਨਾ ਕਿਸੇ ਘਟਨਾ ਨੂੰ ਅੰ-ਜਾ-ਮ ਦੇਣ ਲਈ ਹਮੇਸ਼ਾ ਕੋਈ ਨਾ ਕੋਈ ਯੋਜਨਾ ਉਲੀਕਦੇ ਰਹਿੰਦੇ ਹਨ। ਇਸ ਲਈ ਪੰਜਾਬ ਵਿਚ ਬਹੁਤ ਸਾਰੇ ਜਿਲ੍ਹਾ ਮਜਿਸਟਰੇਟ ਵੱਲੋ ਜਿਲ੍ਹੇ ਵਿੱਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਵੀ ਲਾਗੂ ਕੀਤੀਆਂ ਹਨ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਸਰਹੱਦੀ ਪਿੰਡਾਂ ਵਿੱਚ ਵੀ ਸਰਕਾਰ ਵੱਲੋਂ ਡਰੋਨ ਦੀ ਵਰਤੋਂ ਉਪਰ ਪਾਬੰਦੀ ਲਗਾ ਦਿੱਤੀ ਗਈ ਸੀ ਜਿਸ ਦੇ ਜ਼ਰੀਏ ਪਾਕਿਸਤਾਨ ਤੋ ਪੰਜਾਬ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਅਜਿਹੇ ਕਾਰੋਬਾਰ ਨੂੰ ਠੱਲ ਪਾਉਣ ਲਈ ਸਰਕਾਰ ਵੱਲੋਂ ਸਖਤ ਕਦਮ ਚੁੱਕੇ ਜਾ ਰਹੇ ਹਨ।
ਜਿਸ ਨਾਲ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਦੀ। ਮਾ-ਰ। ਹੇਠ ਆਉਣ ਤੋਂ ਬਚਾਇਆ ਜਾ ਸਕੇ। ਹੁਣ ਇੱਥੋਂ 66 ਕਿਲੋ ਡੋਡੇ ਬੀਜੇ ਹੋਏ ਫੜੇ ਗਏ, ਜਿਸ ਬਾਰੇ ਪਤਾ ਲੱਗਣ ਤੇ ਪੁਲਸ ਨੂੰ ਭਾਜੜਾਂ ਪੈ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਵਿਅਕਤੀ ਵੱਲੋਂ ਗੈਰ ਕਨੂੰਨੀ ਢੰਗ ਨਾਲ ਭੁੱਕੀ ਦੀ ਬਿਜਾਈ 66 ਵਿਘੇ ਜ਼ਮੀਨ ਵਿੱਚ ਕੀਤੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।
ਇਸ ਫਸਲ ਦੀ ਬਿਜਾਈ ਦੀ ਜਾਣਕਾਰੀ ਮਿਲਣ ਤੇ ਐਸ ਡੀ ਪੀ ਓ ਦੀ ਅਗਵਾਈ ਵਿਚ ਡੋਡਿਆਂ ਦੀ ਕੀਤੀ ਗਈ ਇਸ ਗੈਰ ਕਾਨੂੰਨੀ ਬਿਜਾਈ ਨੂੰ। ਨ-ਸ਼-ਟ। ਕਰਨ ਲਈ ਕਾਨੂੰਨੀ ਤੌਰ ਤੇ ਪੁਲਿਸ ਦੀਆਂ ਟੀਮਾਂ ਨੂੰ ਭੇਜ ਦਿੱਤਾ ਗਿਆ ਹੈ ਜੋ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਤਾਂ ਜੋ ਪਤਾ ਲੱਗ ਸਕੇ ਕਿ ਗੈਰ ਕਾਨੂੰਨੀ ਤਰੀਕੇ ਨਾਲ ਇਸ ਭੁੱਕੀ ਦੀ ਬਿਜਾਈ ਕਰਨ ਵਿੱਚ ਕੌਣ ਕੌਣ ਲੋਕ ਸ਼ਾਮਲ ਹਨ। 66 ਬਿਘੇ ਸਰਕਾਰੀ ਤੇ ਨਿੱਜੀ ਜ਼ਮੀਨ ਉਪਰ ਪੰਦਰਾਂ ਲੱਖ ਦੇ ਕਰੀਬ ਦੀ ਭੁੱਕੀ ਦੇ ਬੂਟਿਆਂ ਦੀ ਬਿਜਾਈ ਕੀਤੀ ਗਈ ਹੈ।
ਜੋ ਗੈਰ ਕਨੂੰਨੀ ਹੈ, ਇਸ ਦੇ ਤਹਿਤ ਹੀ ਐਨ ਡੀ ਪੀ ਐਸ ਐਕਟ ਤਹਿਤ ਚਾਰ ਕੇਸ ਦਰਜ ਕੀਤੇ ਗਏ ਹਨ। ਪੁਲਿਸ ਨੂੰ ਮਿਲੀ ਖੁਫੀਆ ਜਾਣਕਾਰੀ ਦੇ ਅਧਾਰ ਤੇ ਇਹ ਪੁਲਿਸ ਸਟੇਸ਼ਨ ਤੋਂ ਚਾਰ ਟੀਮਾਂ ਮੰਡੀ ਜ਼ਿਲੇ ਦੇ ਦਾਰੰਗ ਖੇਤਰ ਵਿੱਚ ਭੇਜੀਆਂ ਗਈਆਂ ਹਨ। ਇਨ੍ਹਾਂ ਟੀਮਾਂ ਨੂੰ ਇਸ ਜਗ੍ਹਾ ਤੇ ਪਹੁੰਚਣ ਲਈ 6 ਘੰਟੇ ਦਾ ਸਫ਼ਰ ਤੈਅ ਕਰਨਾ ਪਿਆ। ਕਿਉਂਕਿ ਇਹ ਭੁੱਕੀ ਦੀ ਫਸਲ ਪਹਾੜੀ ਦੀ ਚੋਟੀ ਤੇ ਬੀਜੀ ਗਈ ਹੈ।
Previous Postਮਾੜੀ ਖਬਰ : ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬ ਚ ਇਥੇ 15 ਮਈ ਤੋਂ ਹੋ ਗਿਆ ਇਹ ਐਲਾਨ
Next Postਪੰਜਾਬ ਚ ਬਿਜਲੀ ਵਰਤਣ ਵਾਲਿਆਂ ਲਈ ਆਈ ਵੱਡੀ ਖਬਰ – ਸਰਕਾਰ ਨੇ ਬਿਲਾਂ ਦੇ ਬਾਰੇ ਚ ਕਰਤਾ ਹੁਣ ਇਹ ਐਲਾਨ